ਲੁਧਿਆਣਾ:ਅਬੀਦਾ ਗੁਪਤਾ ਨੇ ਹਰਿਆਣਾ ਸਿਵਲ ਸਰਵਿਸਿਜ਼ (ਜੁਡੀਸ਼ੀਅਲ) ਪ੍ਰੀਖਿਆ ਵਿੱਚ ਟਾਪ ਸਥਾਨ ਹਾਸਲ ਕਰਕੇ ਲੁਧਿਆਣਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਉਸ ਨੇ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਵਿੱਚ 1,100 ਵਿੱਚੋਂ 638 ਅੰਕ ਪ੍ਰਾਪਤ ਕੀਤੇ ਹਨ। ਉਸ ਨੇ ਪਹਿਲੀ ਹੀ ਕੋਸ਼ਿਸ਼ ਦੇ ਵਿੱਚ ਇਹ ਰੈਂਕ ਹਾਸਿਲ ਕਰਕੇ ਕੀਰਤੀਮਾਨ ਸਥਾਪਿਤ ਕੀਤਾ ਹੈ। 2023 ਦੇ ਵਿੱਚ ਹੀ ਉਸ ਦੀ ਕਾਨੂੰਨ ਦੀ ਪੜ੍ਹਾਈ ਪੂਰੀ ਹੋਈ, ਉਸ ਤੋਂ ਬਾਅਦ ਉਸ ਨੇ ਇਹ ਪ੍ਰੀਖਿਆ ਦਿੱਤੀ ਅਤੇ ਹਰਿਆਣਾ ਵਿੱਚ ਲਿਖਤੀ ਅਤੇ ਇੰਟਰਵਿਊ ਹੋਇਆ, ਜਿਸ ਵਿੱਚ ਉਸ ਨੇ ਕੁੱਲ 638 ਅੰਕ ਹਾਸਿਲ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ। ਹੁਣ ਫਰਵਰੀ ਦੇ ਵਿੱਚ ਉਹ ਜੁਆਇਨ ਕਰ ਲੇਵੇਗੀ। ਉਸ ਦੇ ਪਰਿਵਾਰ ਦੇ ਵਿੱਚ ਉਸ ਦੀ ਇਸ ਉਪਲਬਧੀ ਨੂੰ ਲੈ ਕੇ ਕਾਫੀ ਖੁਸ਼ੀ ਹੈ।
ਪਰਿਵਾਰ ਦਾ ਵੀ ਹੈ ਚੰਗਾ ਪਿਛੋਕੜ
ਅਬੀਦਾ ਦਾ ਪਰਿਵਾਰਿਕ ਪਿਛੋਕੜ ਕਾਨੂੰਨ ਦੇ ਨਾਲ ਸੰਬੰਧਿਤ ਹੈ। ਅਭਿਦਾ ਆਪਣੇ ਪਰਿਵਾਰ ਦੀ ਕਾਨੂੰਨੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਉਸ ਦੇ ਦਾਦਾ ਸੀ.ਡੀ. ਗੁਪਤਾ ਲੁਧਿਆਣਾ ਵਿੱਚ ਵਧੀਕ ਸੈਸ਼ਨ ਜੱਜ ਵਜੋਂ ਕੰਮ ਕਰ ਚੁੱਕੇ ਹਨ, ਉਸ ਦੇ ਮਾਮਾ ਦਵਿੰਦਰ ਗੁਪਤਾ ਇਸ ਸਮੇਂ ਵੀ ਵਧੀਕ ਸੈਸ਼ਨ ਜੱਜ ਵਜੋਂ ਸੇਵਾ ਨਿਭਾਅ ਰਹੇ ਹਨ। ਉਸ ਦੀ ਮਾਂ ਮੋਨਿਕਾ ਗੁਪਤਾ, ਜੋ ਕਿ ਵਧੀਕ ਜ਼ਿਲ੍ਹਾ ਅਟਾਰਨੀ ਵਜੋਂ ਕੰਮ ਕਰਦੀ ਹੈ, ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੇ ਵਿੱਚ ਹੋਰ ਵੀ ਕਈ ਵਕੀਲ ਅਤੇ ਜੱਜ ਹਨ।