ਪੰਜਾਬ

punjab

ETV Bharat / state

ਗ੍ਰਹਿ ਮੰਤਰੀ ਦੀ ਡਾ. ਅੰਬੇਦਕਰ ਪ੍ਰਤੀ ਟਿੱਪਣੀ ਦੇ ਰੋਸ ਵਜੋਂ 'ਆਪ' ਵੱਲੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ - AAP PROTEST IN BARNALA

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਬਾਰੇ ਭਾਰਤ ਦੇ ਗ੍ਰਹਿ ਮੰਤਰੀ ਵਲੋਂ ਬੋਲੇ ਗਏ ਗਲਤ ਸ਼ਬਦਾਂ ਦੀ ਆਪ ਵੱਲੋਂ ਨਿੰਦਿਆ ਕੀਤੀ ਜਾ ਰਹੀ ਹੈ।

AAP protests against the central government in protest against the Home Minister's comment on Dr. Ambedkar.
ਗ੍ਰਹਿ ਮੰਤਰੀ ਦੀ ਡਾ. ਅੰਬੇਦਕਰ ਪ੍ਰਤੀ ਟਿੱਪਣੀ ਦੇ ਰੋਸ ਵਜੋਂ ਆਪ ਵੱਲੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ (Etv Bharat (ਬਰਨਾਲਾ ,ਪੱਤਰਕਾਰ))

By ETV Bharat Punjabi Team

Published : 10 hours ago

ਬਰਨਾਲਾ:ਆਮ ਆਦਮੀ ਪਾਰਟੀ ਵੱਲੋਂ ਬਰਨਾਲਾ ਵਿਖੇ ਭਾਜਪਾ ਅਤੇ ਗ੍ਰਹਿ ਮੰਤਰੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਅਮਿਤ ਸ਼ਾਹ ਵੱਲੋਂ ਡਾ. ਅੰਬੇਡਕਰ ਪ੍ਰਤੀ ਕੀਤੀ ਟਿੱਪਣੀ ਖਿਲਾਫ਼ ਰੋਸ ਜ਼ਾਹਿਰ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਗ੍ਰਹਿ ਮੰਤਰੀ ਦੀ ਟਿੱਪਣੀ ਨੂੰ ਸ਼ਰਮਨਾਮ ਅਤੇ ਨਿੰਦਣਯੋਗ ਦੱਸਿਆ। ਇਸ ਪ੍ਰਦਰਸ਼ਨ ਦੌਰਾਨ ਵਿਸ਼ੇਸ਼ ਤੌਰ ਤੇ ਆਮ ਆਦਮੀ ਪਾਰਟੀ ਦੇ ਸੂਬਾ ਐਸਸੀ ਵਿੰਗ ਦੇ ਪ੍ਰਧਾਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ 'ਤੇ ਪਹੁੰਚੇ।

ਗ੍ਰਹਿ ਮੰਤਰੀ ਦੀ ਡਾ. ਅੰਬੇਦਕਰ ਪ੍ਰਤੀ ਟਿੱਪਣੀ ਦੇ ਰੋਸ ਵਜੋਂ 'ਆਪ' ਵੱਲੋਂ ਕੇਂਦਰ ਸਰਕਾਰ ਵਿਰੁੱਧ ਪ੍ਰਦਰਸ਼ਨ (Etv Bharat (ਬਰਨਾਲਾ ,ਪੱਤਰਕਾਰ))



ਆਪ ਦਾ ਪ੍ਰਦਰਸ਼ਨ
ਇਸ ਮੌਕੇ ਗੱਲਬਾਤ ਕਰਦਿਆਂ ਐਸਸੀ ਵਿੰਗ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਪੰਡੋਰੀ ਅਤੇ ਹੋਰ ਆਗੂਆਂ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਹਾਈਕਮਾਂਡ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਤੇ ਜਿਲ੍ਹਾ ਹੈਡਕੁਆਟਰਾਂ ਉਪਰ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਡੀਸੀ ਨੂੰ ਮੰਗ ਪੱਤਰ ਸੌਂਪੇ ਗਏ ਹਨ। ਉਹਨਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ.ਬੀ ਆਰ ਅੰਬੇਡਕਰ ਪ੍ਰਤੀ ਬਹੁਤ ਮੰਦਭਾਗੀ ਟਿੱਪਣੀ ਕੀਤੀ ਹੈ। ਜੋ ਬਹੁਤ ਸ਼ਰਮਨਾਮ ਅਤੇ ਨਿੰਦਣਯੋਗ ਹੈ।

ਆਪ ਵੱਲੋਂ ਕੇਂਦਰ ਵਿਰੁੱਧ ਪ੍ਰਦਰਸ਼ਨ (ETV BHARAT ਬਰਨਾਲਾ ,ਪੱਤਰਕਾਰ))

ਡਾ.ਅੰਬੇਡਕਰ 'ਤੇ ਟਿੱਪਣੀ ਨਿੰਦਣਯੋਗ

ਉਹਨਾਂ ਕਿਹਾ ਕਿ ਡਾ.ਅੰਬੇਡਕਰ ਦੇਸ਼ ਦੇ ਸੰਵਿਧਾਨ ਨਿਰਮਾਤਾ ਦੇ ਨਾਲ ਨਾਲ ਦੇਸ਼ ਦੇ ਕਾਨੂੰਨ ਮੰਤਰੀ ਰਹੇ ਹਨ ਅਤੇ ਦੇਸ਼ ਦੇ ਕਰੋੜਾਂ ਲੋਕ ਉਹਨਾਂ ਨੂੰ ਆਪਣਾ ਪਿਤਾ ਆਖ ਕੇ ਸੰਬੋਧਨ ਕਰਦੇ ਹਨ। ਅਜਿਹੀ ਸਖ਼ਸੀਅਤ ਪ੍ਰਤੀ ਗ੍ਰਹਿ ਮੰਤਰੀ ਦੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਹਨਾਂ ਕਿਹਾ ਕਿ ਜੋ ਲੋਕ ਏਨੀ ਵੱਡੀ ਸਖ਼ਸੀਅਤ ਡਾ.ਅੰਬੇਡਕਰ ਪ੍ਰਤੀ ਅਜਿਹੀ ਟਿੱਪਣੀ ਕਰ ਸਕਦੇ ਹਨ, ਉਹ ਆਮ ਲੋਕਾਂ ਨੂੰ ਕੁੱਝ ਵੀ ਨਹੀਂ ਸਮਝਦੇ। ਉਹਨਾਂ ਕਿਹਾ ਕਿ ਬਾਬਾ ਸਾਹਿਬ ਪ੍ਰਤੀ ਅਜਿਹੀ ਟਿੱਪਣੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।

ਅੰਬੇਦਕਰ ਪ੍ਰਤੀ ਟਿੱਪਣੀ (ETV BHARAT ਬਰਨਾਲਾ ,ਪੱਤਰਕਾਰ))

ਇਸ ਟਿੱਪਣੀ ਦੇ ਰੋਸ ਵਜੋਂ ਡੀਸੀ ਬਰਨਾਲਾ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਸੌਂਪਿਆ ਹੈ ਅਤੇ ਗ੍ਰਹਿ ਮੰਤਰੀ ਨੂੰ ਇਸ ਟਿੱਪਣੀ ਪ੍ਰਤੀ ਜਨਤਕ ਤੌਰ ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਮਿਤ ਸ਼ਾਹ ਦੀਆਂ ਪੀੜ੍ਹੀ ਵਿੱਚ ਕੋਈ ਵੀ ਵਿਅਕਤੀ ਏਨਾ ਨਹੀਂ ਪੜਿਆ ਹੋਣਾ, ਜਿੰਨਾਂ ਇਕੱਲੇ ਡਾ.ਅੰਬੇਡਕਰ ਪੜ੍ਹੇ ਲਿਖੇ ਸਨ। ਜਿਸ ਕਰਕੇ ਗ੍ਰਹਿ ਮੰਤਰੀ ਨੂੰ ਅਜਿਹੀ ਟਿੱਪਣੀ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਚਾਹੀਦਾ ਹੈ।

ABOUT THE AUTHOR

...view details