ਪੰਜਾਬ

punjab

By ETV Bharat Punjabi Team

Published : Jun 11, 2024, 11:45 AM IST

Updated : Jun 11, 2024, 2:23 PM IST

ETV Bharat / state

ਚੰਡੀਗੜ੍ਹ 'ਚ ਮੋਬਾਇਲ ਟਾਵਰ 'ਤੇ ਚੜ੍ਹਿਆ ਹਰਿਆਣਾ ਦਾ ਨੌਜਵਾਨ; ਕਰੀਬ 5 ਘੰਟੇ ਬਾਅਦ ਹੇਠਾਂ ਉਤਾਰਿਆ, ਸੀਐੱਮ ਮਾਨ ਨੂੰ ਮਿਲਣ ਦੀ ਜ਼ਿੱਦ - man climbed the mobile tower

Young Man Climbed On Tower: ਚੰਡੀਗੜ੍ਹ ਵਿੱਚ ਅੱਜ ਉਸ ਸਮੇਂ ਹਾਈਵੋਲਟੇਜ ਡਰਾਮਾ ਵੇਖਣ ਨੂੰ ਮਿਲਿਆ ਇੱਕ ਨੌਜਵਾਨ ਪੰਜਾਬ ਵਿੱਚ ਲਈ ਜ਼ਮੀਨੀ ਕਲੇਸ਼ ਦੇ ਚੱਲਦਿਆਂ ਮੋਬਾਇਲ ਟਾਵਰ ਉੱਤੇ ਚੜ੍ਹ ਗਿਆ। ਕਰੀਬ 5 ਘੰਟੇ ਬਾਅਦ ਚੰਡੀਗੜ੍ਹ ਪੁਲਿਸ ਨੇ ਵਿਕਰਮ ਨੂੰ ਟਾਵਰ ਤੋਂ ਹੇਠਾਂ ਉਤਾਰਿਆ। ਦੱਸ ਦਈਏ ਕਿ ਨੌਜਵਾਨ ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਹੈ। ਪੜ੍ਹੋ ਪੂਰਾ ਮਾਮਲਾ।

SECTOR 17 OF CHANDIGARH
ਚੰਡੀਗੜ੍ਹ ਦੇ ਸੈਕਟਰ 17 'ਚ ਮੋਬਾਇਲ ਟਾਵਰ ਉੱਤੇ ਚੜ੍ਹਿਆ ਮਾਨਸਾ ਨਾ ਨੌਜਵਾ (ETV BHARAT ( ਚੰਡੀਗੜ੍ਹ ਰਿਪੋਟਰ))

ਨੌਜਵਾਨ ਨੂੰ ਉਤਾਰਿਆ ਹੇਠਾਂ (MAN CLIMBED THE MOBILE TOWER)

ਚੰਡੀਗੜ੍ਹ: ਹਰਿਆਣਾ ਦੇ ਜੀਂਦ ਦਾ ਰਹਿਣ ਵਾਲਾ ਨੌਜਵਾਨ ਕੇਵਲ ਢਿੱਲੋਂ ਅੱਜ ਚੰਡੀਗੜ੍ਹ ਸੈਕਟਰ 17 ਦੇ ਬੱਸ ਸਟੈਂਡ ਨਜ਼ਦੀਕ ਪੈਂਦੇ ਮੋਬਾਇਲ ਟਾਵਰ ਉੱਤੇ ਚੜ੍ਹ ਗਿਆ। ਨੌਜਵਾਨ ਦਾ ਮਾਨਸਾ ਵਿੱਚ ਜ਼ਮੀਨੀ ਵਿਵਾਦ ਚੱਲ ਰਿਹਾ ਹੈ, ਜਿਸ ਦਾ ਅਜੇ ਤੱਕ ਹੱਲ ਨਹੀਂ ਹੋਇਆ। ਵਿਕਰਮ ਇਸ ਮਾਮਲੇ ਵਿੱਚ ਪੁਲਿਸ ਕੋਲ ਵੀ ਗਿਆ ਹੈ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਿਆ। ਹੁਣ ਵਿਕਰਮ ਇਸ ਮਾਮਲੇ 'ਚ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਨੂੰ ਮਿਲਣਾ ਚਾਹੁੰਦੇ ਹਨ। ਇਸ ਦੇ ਲਈ ਉਹ ਸੈਕਟਰ 17 ਸਥਿਤ ਟਾਵਰ 'ਤੇ ਚੜ੍ਹਿਆ ਜਿਸ ਨੂੰ ਕਰੀਬ 5 ਘੰਟਿਆ ਬਾਅਦ ਹੇਠਾਂ ਉਤਾਰਿਆ ਗਿਆ।

ਨੌਜਵਾਨ ਨੂੰ ਸੁਰੱਖਿਅਤ ਉਤਾਰਿਆ ਥੱਲੇ:ਚੰਡੀਗੜ੍ਹ ਪੁਲਿਸ ਨੇ ਵਿਕਰਮ ਨਾਲ ਗੱਲ ਕੀਤੀ ਸੀ ਕਿ ਉਹ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲਣ ਦਾ ਪ੍ਰਬੰਧ ਕਰੇਗੀ ਅਤੇ ਉਸ ਦੀ ਸ਼ਿਕਾਇਤ ’ਤੇ ਕਾਰਵਾਈ ਕਰੇਗੀ। ਇਸ ਤੋਂ ਬਾਅਦ ਕਰੀਬ 5 ਘੰਟੇ ਬਾਅਦ ਚੰਡੀਗੜ੍ਹ ਪੁਲਿਸ ਦੇ ਭਰੋਸੇ 'ਤੇ ਵਿਕਰਮ ਟਾਵਰ ਤੋਂ ਹੇਠਾਂ ਉਤਰਨ ਲਈ ਤਿਆਰ ਹੋ ਗਿਆ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਟਾਵਰ 'ਤੇ ਚੜ੍ਹੇ ਵਿਕਰਮ ਨੂੰ ਆਪਣੀ ਫਾਈਬਰ ਗੇਟ ਵਾਲੀ ਗੱਡੀ ਦੀ ਮਦਦ ਨਾਲ ਹੇਠਾਂ ਉਤਾਰਿਆ। ਚੰਡੀਗੜ੍ਹ ਪੁਲਿਸ ਦੇ ਡੀਐਸਪੀ ਗੁਰਮੁੱਖ ਸਿੰਘ ਅਤੇ ਸੁਖਚੈਨ ਨੇ ਪੂਰੀ ਕਾਰਵਾਈ ਵਿੱਚ ਅਹਿਮ ਭੂਮਿਕਾ ਨਿਭਾਈ।

ਨੌਜਵਾਨ ਨੂੰ ਉਤਾਰਿਆ ਹੇਠਾਂ (Etv Bharat (ਪੱਤਰਕਾਰ, ਚੰਡੀਗੜ੍ਹ))

ਟਾਵਰ ਤੋਂ ਉਤਾਰਨ ਲਈ ਜੱਦੋ-ਜਹਿਦ:ਈਟੀਵੀ ਭਾਰਤ ਨੇ ਵਿਕਰਮ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਲ 2021 ਵਿੱਚ ਉਨ੍ਹਾਂ ਨੇ ਮਕਾਨ ਬਣਾਉਣ ਲਈ ਮਾਨਸਾ ਵਿੱਚ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ। ਜਿਸ ਲਈ ਉਸ ਨੇ ਜ਼ਮੀਨ ਦੇ ਮਾਲਕ ਨੂੰ ਤਿੰਨ ਲੱਖ ਰੁਪਏ ਦਿੱਤੇ ਸਨ। ਇਸ ਦੌਰਾਨ ਜਦੋਂ ਜ਼ਮੀਨ ਦੇ ਮਾਲਕਾਂ ਨੇ ਆਪਣਾ ਘਰ ਬਣਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੇ ਵਿਕਰਮ ਤੋਂ ਮੁੜ 4 ਲੱਖ ਰੁਪਏ ਲੈ ਲਏ, ਯਾਨੀ ਵਿਕਰਮ ਨੇ ਉਨ੍ਹਾਂ ਨੂੰ 7 ਲੱਖ ਰੁਪਏ ਦੇ ਦਿੱਤੇ ਪਰ ਵਿਕਰਮ ਨੂੰ ਨਾ ਜ਼ਮੀਨ ਮਿਲੀ ਅਤੇ ਨਾ ਹੀ ਸੱਤ ਲੱਖ ਰੁਪਏ। ਵਿਕਰਮ ਅਨੁਸਾਰ ਉਸ ਨੇ ਇਸ ਮਾਮਲੇ ਵਿੱਚ ਮਾਨਸਾ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਸੀ ਪਰ ਉਸ ਦੀ ਸ਼ਿਕਾਇਤ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਵਿਕਰਮ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਸੱਤ ਮੁਲਜ਼ਮ ਹਨ, ਪੁਲਿਸ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੇ ਨਹੀਂ ਤਾਂ ਉਹ ਟਾਵਰ ’ਤੇ ਹੀ ਰਹੇਗਾ।

ਪੁਲਿਸ ਨੇ ਨੌਜਵਾਨ ਨੂੰ ਦਿੱਤਾ ਭਰੋਸਾ:ਇਸ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਸੁਖਚੈਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਵੇਰੇ ਇਸ ਬਾਰੇ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਮੌਕੇ ’ਤੇ ਪੁੱਜੀ ਅਤੇ ਪੀੜਤ ਵਿਕਰਮ ਨਾਲ ਗੱਲਬਾਤ ਕੀਤੀ। ਉਹ ਵਿਕਰਮਜੀਤ ਦਾ ਵਸਨੀਕ ਹੈ ਅਤੇ ਉਸ ਦਾ ਸਰਦੂਲਗੜ੍ਹ, ਮਾਨਸਾ ਵਿਖੇ ਜ਼ਮੀਨ ਸਬੰਧੀ ਮਾਮਲਾ ਹੈ, ਜਿਸ ਦੀ ਉਸ ਨੇ ਅਦਾਇਗੀ ਕੀਤੀ ਸੀ ਪਰ ਉਸ ਨੂੰ ਵਾਪਸ ਨਹੀਂ ਮਿਲੀ।

Last Updated : Jun 11, 2024, 2:23 PM IST

ABOUT THE AUTHOR

...view details