ਪੰਜਾਬ

punjab

ETV Bharat / state

ਦਾਦੇ ਤੋਂ ਬਾਅਦ ਖਾਨਦਾਨ 'ਚ ਹੁਣ ਪੋਤਾ ਬਣਿਆ ਹਰਿਆਣਾ ਜੁਡੀਸ਼ੀਅਲ 'ਚ ਜੱਜ, 30 ਸਾਲਾਂ ਦੀ ਉਮਰ 'ਚ ਵੱਡਾ ਮੁਕਾਮ ਹਾਸਿਲ

5th Rank In Haryana Judicial: ਲੁਧਿਆਣਾ ਦੇ ਰਹਿਣ ਵਾਲੇ ਏਕਲਵਿਆ ਗੋਡ ਨੇ ਹਰਿਆਣਾ ਜੁਡੀਸ਼ੀਅਲ ਵਿੱਚ ਪੰਜਵਾਂ ਰੈਂਕ ਹਾਸਿਲ ਕੀਤਾ ਹੈ।

fifth rank in Haryana Judicial
30 ਸਾਲਾਂ ਦੀ ਉਮਰ 'ਚ ਵੱਡਾ ਮੁਕਾਮ (ETV Bharat (ਪੱਤਰਕਾਰ , ਲੁਧਿਆਣਾ))

By ETV Bharat Punjabi Team

Published : Oct 22, 2024, 9:55 AM IST

ਲੁਧਿਆਣਾ:ਲੁਧਿਆਣਾ ਦੇ ਰਹਿਣ ਵਾਲੇ ਏਕਲਵਿਆ ਗੋਡ ਨੇ ਹਰਿਆਣਾ ਜੁਡੀਸ਼ੀਅਲ ਦੇ ਵਿੱਚ ਪੰਜਵਾਂ ਰੈਂਕ ਹਾਸਿਲ ਕੀਤਾ ਹੈ। ਉਸ ਦੇ ਪਿਤਾ ਵੀ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਬਤੌਰ ਅਫਸਰ ਸੇਵਾਵਾਂ ਨਿਭਾ ਰਹੇ ਹਨ। ਇੰਨਾ ਹੀ ਨਹੀਂ ਉਸ ਦੇ ਦਾਦਾ ਜੀ ਵੀ ਜੱਜ ਰਹਿ ਚੁੱਕੇ ਹਨ, ਜੋ ਕਿ ਹੁਣ ਸਵੈ ਮੁਕਤ ਹੋ ਗਏ ਹਨ। ਇਹ ਵੀ ਦੱਸ ਦਈਏ ਕਿ ਏਕਲਵਿਆ ਗੋੜ ਦੇ ਵੱਲੋਂ ਜਿੱਥੇ ਅਣਥੱਕ ਮਿਹਨਤ ਦੇ ਨਾਲ 30 ਸਾਲਾਂ ਦੀ ਉਮਰ ਵਿੱਚ ਇਹ ਮੁਕਾਮ ਹਾਸਿਲ ਕੀਤਾ ਹੈ, ਤਾਂ ਉਧਰ ਪਰਿਵਾਰਿਕ ਮੈਂਬਰਾਂ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ।

30 ਸਾਲਾਂ ਦੀ ਉਮਰ 'ਚ ਵੱਡਾ ਮੁਕਾਮ (ETV Bharat (ਪੱਤਰਕਾਰ , ਲੁਧਿਆਣਾ))

ਹਰਿਆਣਾ ਜੁਡੀਸ਼ਰੀ 'ਚ ਪੰਜਵਾਂ ਰੈਂਕ ਹਾਸਲ

ਏਕਲਵਿਆ ਗੋਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਹਰਿਆਣਾ ਜੁਡੀਸ਼ੀਅਲ ਵਿੱਚ ਪੰਜਵਾਂ ਰੈਂਕ ਹਾਸਲ ਕਰਨ ਤੋਂ ਬਾਅਦ ਜੱਜ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਭ ਵਿੱਚ ਬਹੁਤ ਸਾਰੀ ਮਿਹਨਤ ਲੱਗੀ ਹੈ। ਉਸ ਨੇ ਬਹੁਤ ਲੰਮਾ ਸਮਾਂ ਬਹੁਤ ਹੀ ਸਖ਼ਤ ਮਿਹਨਤ ਕਰੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਾਰੀ ਤਿਆਰੀ ਬਿਨ੍ਹਾਂ ਕਿਸੇ ਦੀ ਮਦਦ ਤੋਂ ਖੁਦ ਹੀ ਘਰ ਬੈਠ ਕੇ ਕੀਤੀ ਹੈ। ਕਿਹਾ ਕਿ ਮੇਰੀ ਇਸ ਤਿਆਰੀ ਵਿੱਚ ਉਨ੍ਹਾਂ ਦੇ ਮਾਤਾ ਪਿਤਾ ਨੇ ਬਹੁਤ ਸਾਰਾ ਸਹਿਯੋਗ ਦਿੱਤਾ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦਾ ਪੁੱਤਰ ਜਰੂਰ ਕਾਮਯਾਬ ਹੋਵੇਗਾ। ਏਕਲਵਿਆ ਨੇ ਦੱਸਿਆ ਕਿ ਉਹ ਹਰਿਆਣਾ ਜੁਡੀਸ਼ੀਅਲ ਦਾ ਜੱਜ ਬਣਿਆ ਹੈ। ਪਹਿਲਾਂ ਤੋਂ ਹੀ ਉਸ ਦਾ ਫੋਕਸ ਪੰਜਾਬ ਅਤੇ ਹਰਿਆਣਾ ਵਿੱਚ ਹੀ ਸੀ।

ਮੁਕਾਮ 'ਤੇ ਪਹੁੰਚਣ ਵਿੱਚ ਸਹਿਯੋਗ

ਏਕਲਵਿਆ ਗੋਡ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ 'ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਨੂੰ ਨਹੀਂ ਬਲਕਿ ਆਪਣੇ ਦਾਦਾ ਜੀ ਨੂੰ ਕੈਚ ਕਰਕੇ ਜੱਜ ਬਣੇ ਹਨ। ਏਕਲਵਿਆ ਗੋਡ ਦੇ ਪਿਤਾ ਨੇ ਕਿਹਾ ਕਿ ਇਸ ਕੜੀ ਮਿਹਨਤ ਪਿੱਛੇ ਉਨ੍ਹਾਂ ਨੇ ਕਾਫੀ ਲੰਮਾ ਸਮਾਂ ਪੜ੍ਹਾਈ ਕੀਤੀ ਹੈ। ਜਿਸ ਦੇ ਸਦਕਾ ਉਨ੍ਹਾਂ ਨੂੰ ਇਸ ਮੁਕਾਮ 'ਤੇ ਪਹੁੰਚਣ ਵਿੱਚ ਸਹਿਯੋਗ ਮਿਲਿਆ ਹੈ।

ਏਕਲਵਿਆ ਨੇ ਕਿਹਾ ਕਿ ਜਿੱਥੇ ਉਨ੍ਹਾਂ ਦੇ ਪਿਤਾ ਵੀ ਇਨਕਮ ਟੈਕਸ ਡਿਪਾਰਟਮੈਂਟ ਵਿੱਚ ਬਤੌਰ ਆਪਣੀਆਂ ਸੇਵਾਵਾਂ ਵੱਡੇ ਅਹੁਦੇ 'ਤੇ ਨਿਭਾ ਰਹੇ ਹਨ, ਤਾਂ ਉੱਥੇ ਹੀ ਉਨ੍ਹਾਂ ਦਾ ਵੀ ਸੁਪਨਾ ਪੂਰਾ ਹੋਇਆ ਹੈ। ਇਸ ਦੌਰਾਨ ਉਨਾਂ ਜਿੱਥੇ ਆਪਣੇ ਮਾਪਿਆਂ ਦਾ ਵੀ ਇਸ ਸਹਿਯੋਗ ਵਿੱਚ ਕਾਫੀ ਅਹਿਮ ਯੋਗਦਾਨ ਦੱਸਿਆ ਹੈ। ਇਸ ਦੀ ਖੁਸ਼ੀ ਦੇ ਮੌਕੇ 'ਤੇ ਸਾਰੇ ਪਰਿਵਾਰ ਸਾਰੇ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਹੈ। ਘਰ ਆ ਕੇ ਸਾਰੇ ਰਿਸ਼ਤੇਦਾਰ ਉਨ੍ਹਾ ਦੇ ਪੁੱਤਰ ਨੂੰ ਮਿਲਣ ਆ ਰਹੇ ਹਨ।

ABOUT THE AUTHOR

...view details