ਬਰਨਾਲਾ :ਬਠਿੰਡਾ-ਚੰਡੀਗੜ੍ਹ ਹਾਈਵੇ ਉਪਰ ਧਨੌਲਾ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਗੱਡੀ ਦੀ ਟੱਕਰ ਨਾਲ ਗੱਡੀ ਹਾਈਵੇ ਦੀ ਰੇਲਿੰਗ ਵਿੱਚ ਵੱਜੀ, ਜਿਸ ਕਾਰਨ ਰੇਲਿੰਗ ਦਾ ਲੋਹੇ ਦਾ ਖੰਭਾ ਗੱਡੀ ਵਿੱਚ ਸਵਾਰ ਨੌਜਵਾਨ ਦੇ ਸਿਰ ਦੇ ਆਰ-ਪਾਰ ਹੋ ਗਿਆ। ਜਿਸ ਨਾਲ ਨੌਜਵਾਨ ਦਾ ਸਿਰ ਫਟ ਗਿਆ। ਉੱਥੇ ਲੋਹੇ ਦਾ ਖੰਭਾ ਗੱਡੀ ਦੇ ਵੀ ਆਰ-ਪਾਰ ਹੋ ਗਿਆ। ਜਿਸ ਕਾਰਨ ਇੱਕ ਨੌਜਵਨ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਤੇਜ਼ ਰਫ਼ਤਾਰ ਕਾਰ ਨੇ ਮਾਰੀ ਟੱਕਰ
ਦੱਸ ਦੇਈਏ ਕਿ ਮ੍ਰਿਤਕ ਮਾਪਿਆਂ ਦਾ ਇਕਲੌਤਾ ਅਤੇ ਦੋ ਭੈਣਾ ਦਾ ਇਕੱਲਾ ਭਰਾ ਸੀ, ਜੋ ਬੀਤੀ ਰਾਤ ਖਾਣਾ ਖਾਣ ਧਨੌਲਾ ਦੇ ਇੱਕ ਢਾਬੇ 'ਤੇ ਗਿਆ ਸੀ ਅਤੇ ਵਾਪਸੀ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ। ਜਿਸ ਦੀ ਕਿ ਹਾਦਸੇ ਵਿੱਚ ਮੌਤ ਹੋ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ਰੂ ਕਰ ਦਿੱਤੀ ਗਈ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਮੱਖਣ ਸਿੰਘ ਬੀਤੀ ਰਾਤ ਧਨੌਲਾ ਦੇ ਰਜਵਾੜਾ ਢਾਬੇ 'ਤੇ ਖਾਣਾ ਖਾਣ ਗਿਆ ਸੀ। ਜਦੋਂ ਉਹ ਖਾਣ ਖਾ ਕੇ ਵਾਪਿਸ ਘਰ ਪਰਤ ਰਿਹਾ ਸੀ ਤਾਂ ਉਸ ਦੀ ਗੱਡੀ ਨੂੰ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਕਾਰ ਹਾਈਵੇ ਉਪਰ ਬਣਿਆ ਲੋਹੇ ਦਾ ਖੰਭਾ ਗੱਡੀ ਦੇ ਆਰ ਪਾਰ ਹੋ ਗਿਆ। ਜਿਸ ਕਾਰਨ ਮ੍ਰਿਤਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ।