ਲੁਧਿਆਣਾ:ਜ਼ਿਲ੍ਹਾ ਲੁਧਿਆਣਾ ਦੇ ਬੱਸ ਅੱਡ ਨਜ਼ਦੀਕ ਪੈਂਦੇ ਹੋਟਲ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਹੋਟਲ ਵਿੱਚ ਠਹਿਰੇ ਨੌਜਵਾਨ ਵੱਲੋਂ ਭੇਤਭਰੇ ਹਾਲਾਤਾਂ ਵਿੱਚ ਖੁਦਕੁਸ਼ੀ ਕਰ ਲਈ ਗਈ । ਜਿਸ ਨੂੰ ਲੈ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਵੱਲੋਂ ਲਾਸ਼ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ।
ਨਿੱਜੀ ਹੋਟਲ 'ਚ ਕੀਤੀ ਜੀਵਨ ਲੀਲਾ ਸਮਾਪਤ:ਜਾਣਕਾਰੀ ਦਿੰਦੇ ਹੋਏ ਹੋਟਲ ਕਰਮਚਾਰੀ ਨੇ ਦੱਸਿਆ ਕਿ ਇੱਕ ਨੌਜਵਾਨ ਹੋਟਲ ਵਿੱਚ ਠਹਿਰਿਆ ਸੀ ਜਿਸ ਨੇ ਚੈੱਕ ਆਊਟ ਕਰਨਾ ਸੀ ਪਰ ਜਦੋਂ ਦਰਵਾਜ਼ਾ ਖੜਕਾਇਆ ਤਾਂ ਉਸ ਨੇ ਨਹੀਂ ਖੋਲ੍ਹਿਆ, ਇਸ ਤੋਂ ਬਾਅਦ ਸ਼ੱਕ ਹੋਣ ਉੱਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਦਰਵਾਜ਼ਾ ਖੋਲ੍ਹਣ ਉੱਤੇ ਦੇਖਿਆ ਗਿਆ ਕਿ ਨੌਜਵਾਨ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਕਰਮਚਾਰੀਆਂ ਨੇ ਦੱਸਿਆ ਕਿ ਉਹ ਇਕੱਲਾ ਹੀ ਇਸ ਹੋਟਲ ਵਿੱਚ ਠਹਿਰਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਨੇ ਇਕੱਲਿਆਂ ਹੀ ਹੋਟਲ ਵਿੱਚ ਐਂਟਰੀ ਕੀਤੀ ਸੀ ਅਤੇ ਉਸ ਦੇ ਨਾਲ ਕੋਈ ਵੀ ਹੋਰ ਦੂਜਾ ਸ਼ਖ਼ਸ ਹੋਟਲ ਅੰਦਰ ਦਾਖਿਲ ਨਹੀਂ ਸੀ ਹੋਇਆ।
- ਅਕਾਲੀ ਦਲ ਦੀ ਪੁਨਰ ਸੁਰਜੀਤੀ ਉੱਤੇ ਰਾਜਦੇਵ ਸਿੰਘ ਖ਼ਾਲਸਾ ਦਾ ਬਿਆਨ, ਕਿਹਾ- ਜਸਵੀਰ ਸਿੰਘ ਰੋਡੇ ਨੂੰ ਬਣਾਇਆ ਜਾਵੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ - Jasvir Singh Rode
- ਇਸ ਤਰ੍ਹਾਂ ਦੇ ਖਾਣੇ ਨਾਲ ਤੁਹਾਡੇ ਬੱਚੇ ਰਹਿਣਗੇ ਸਿਹਤਮੰਦ, ਸੋਸ਼ਲ ਮੀਡੀਆ ਸਟਾਰ ਡਾਈਟੀਸ਼ਨ ਰਮਿਤਾ ਤੋਂ ਜਾਣੋ ਕਿਹੜਾ ਖਾਣਾ ਤੁਹਾਡੇ ਬੱਚਿਆਂ ਲਈ ਲਾਹੇਵੰਦ - which foods are good for your kids
- ਮਾਨਸਾ 'ਚ ਅੱਠ ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ ਆਟੋ ਚਾਲਕ ਗ੍ਰਿਫ਼ਤਾਰ, ਪੋਕਸੋ ਐਕਟ ਤਹਿਤ ਕਾਰਵਾਈ - Auto driver arrested