ਪੰਜਾਬ

punjab

ETV Bharat / state

ਅੱਠ ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ 'ਚ ਜੇਲ੍ਹ ਗਈ ਔਰਤ, ਜੇਲ੍ਹ ਵਿੱਚ ਬੰਦ ਹਵਾਲਾਤੀ ਨਾਲ ਕਰਵਾਇਆ ਨੌਵਾਂ ਵਿਆਹ, ਕੈਦੀ ਦੀ ਪਤਨੀ ਪਹੁੰਚੀ ਪੁਲਿਸ ਕੋਲ - marriages fraud by woman - MARRIAGES FRAUD BY WOMAN

ਕਪੂਰਥਲਾ ਜੇਲ੍ਹ ਤੋਂ ਹੈਰਾਨੀਜਨਕ ਮਾਮਲਾ ਸਾਹਮਣਾ ਆਇਆ ਹੈ। ਦਰਅਸਲ ਇੱਕ ਮਹਿਲਾ ਜੋ ਜੇਲ੍ਹ ਵਿੱਚ ਅੱਠ ਵਿਆਹ ਕਰਵਾ ਕੇ ਧੋਖਾਧੜੀ ਦੇ ਮਾਮਲੇ ਵਿੱਚ ਬੰਦ ਸੀ ਉਸ ਨੇ ਜੇਲ੍ਹ ਵਿੱਚ ਹੀ ਇੱਕ ਕੈਦੀ ਨੂੰ ਆਪਣੇ ਜਾਲ ਵਿੱਚ ਫਸਾ ਕੇ ਉਸ ਨੂੰ ਨੌਵਾਂ ਵਿਆਹ ਕਰਵਾ ਲਿਆ। ਕੈਦੀ ਪਹਿਲਾਂ ਤਾ ਵਿਆਹਿਆ ਹੋਇਆ ਹੈ ਅਤੇ ਹੁਣ ਉਸ ਦੀ ਪਤਨੀ ਆਪਣੇ ਪਤੀ ਨੂੰ ਬਚਾਉਣ ਲਈ ਥਾਣੇ ਸ਼ਿਕਾਇਤ ਕਰਨ ਪਹੁੰਚੀ ਹੈ।

PRISONER IN KAPURTHALA JAIL
ਜੇਲ੍ਹ ਵਿੱਚ ਬੰਦ ਹਵਾਲਾਤੀ ਨਾਲ ਕਰਵਾਇਆ ਨੌਵਾਂ ਵਿਆਹ (ਅੰਮ੍ਰਿਤਸਰ ਰਿਪੋਟਰ)

By ETV Bharat Punjabi Team

Published : May 3, 2024, 10:50 PM IST

ਪੀੜਤ ਪਰਿਵਾਰ (ਅੰਮ੍ਰਿਤਸਰ ਰਿਪੋਟਰ)

ਕਪੂਰਥਲਾ:ਜੇਲ੍ਹ 'ਚ ਬੰਦ ਇੱਕ ਔਰਤ, ਜਿਸ ਖਿਲਾਫ ਧੋਖੇ ਨਾਲ ਵਿਆਹ ਕਰਵਾਉਣ ਦੇ 8 ਮਾਮਲੇ ਦਰਜ ਹਨ। ਹੁਣ ਇਸ ਔਰਤ ਨੇ ਕਪੂਰਥਲਾ ਜੇਲ੍ਹ ਵਿੱਚ ਬੰਦ ਇੱਕ ਹੋਰ ਕੈਦੀ ਨੂੰ ਆਪਣੇ ਪਿਆਰ ਦਾ ਸ਼ਿਕਾਰ ਬਣਾਇਆ ਅਤੇ ਉਸ ਨਾਲ ਵਿਆਹ ਕਰਵਾ ਲਿਆ। ਜਦੋਂ ਕਿ ਜੇਲ੍ਹ ਵਿੱਚ ਬੰਦ ਕੈਦੀ ਪਹਿਲਾਂ ਹੀ ਵਿਆਹਿਆ ਹੋਇਆ ਸੀ। ਜਿਸ ਤੋਂ ਬਾਅਦ ਕੈਦੀ ਦੀ ਪਤਨੀ ਨੇ ਅੰਮ੍ਰਿਤਸਰ ਆਈਜੀ ਦਫਤਰ ਜਾਕੇ ਦਰਖਾਸਤ ਦਿੱਤੀ ਅਤੇ ਇਨਸਾਫ ਦੀ ਮੰਗ ਕੀਤੀ।



ਜੇਲ੍ਹ ਵਿੱਚ ਕਰਵਾਇਆ ਕੈਦੀ ਨਾਲ ਨੌਵਾਂ ਵਿਆਹ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਦੀ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਸੀ ਅਤੇ ਉੱਥੇ ਜੇਲ੍ਹ ਵਿੱਚ ਇੱਕ ਔਰਤ ਨੇ ਉਸ ਨੂੰ ਆਪਣੇ ਪਿਆਰ ਦੇ ਜਾਲ ਵਿੱਚ ਫਸਾ ਕੇ ਉਸ ਨਾਲ ਵਿਆਹ ਕਰਵਾ ਲਿਆ, ਜਦੋਂ ਕਿ ਉਸ ਔਰਤ ਦੇ ਪਹਿਲਾਂ ਤੋਂ ਹੀ ਅੱਠ ਵਿਆਹ ਹੋਏ ਸਨ। ਉਸ ਔਰਤ ਵੱਲੋਂ ਨੌਵਾਂ ਵਿਆਹ ਉਸਦੇ ਪਤੀ ਦੇ ਨਾਲ ਕਰਵਾ ਲਿਆ ਗਿਆ ਅਤੇ ਬਾਅਦ ਵਿੱਚ ਉਸਦੇ ਪਤੀ ਨੂੰ ਲੁੱਟ ਖੋਹ ਕਰਨ ਲਈ ਮਜਬੂਰ ਕਰਦੀ ਰਹੀ।

ਮੁਲਜ਼ਮ ਮਹਿਲਾ ਨੇ ਮਾਰੀ ਠੱਗੀ:ਹੁਣ ਫਿਰ ਉਸ ਦਾ ਪਤੀ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ ਜਦਕਿ ਨੌਵਾਂ ਵਿਆਹ ਕਰਵਾਉਣ ਵਾਲੀ ਔਰਤ ਹੁਣ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ ਅਤੇ ਧਮਕੀਆਂ ਦੇ ਰਹੀ ਹੈ। ਜਿਸ ਤੋਂ ਦੁਖੀ ਹੋ ਕੇ ਉਹ ਅੰਮ੍ਰਿਤਸਰ ਆਈਜੀ ਦਫਤਰ ਵਿੱਚ ਆਪਣੀ ਸ਼ਿਕਾਇਤ ਲੈਕੇ ਪਹੁੰਚੇ ਹਨ। ਕੈਦੀ ਦੀ ਪਤਨੀ ਨੇ ਇਹ ਇਲਜ਼ਾਮ ਲਾਇਆ ਕਿ ਮੁਲਜ਼ਮ ਮਹਿਲਾ ਨੇ ਬਹੁਤ ਸਾਰੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਵੀ ਲੱਖਾਂ ਰੁਪਏ ਠੱਗੇ ਹਨ। ਪੀੜਤ ਪਰਿਵਾਰ ਨੇ ਮੰਗ ਕੀਤੀ ਕਿ ਲੋਕਾਂ ਨਾਲ ਠੱਗੀ ਕਰਨ ਵਾਲੀ ਇਸ ਮਹਿਲਾ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।

ABOUT THE AUTHOR

...view details