ਪੰਜਾਬ

punjab

ETV Bharat / state

ਤਰਨ ਤਾਰਨ ਬਣਿਆ ਤਾਲਿਬਾਨ, ਮਹਿਲਾ ਨੂੰ ਨੰਗਾ ਕਰਕੇ ਸੜਕ 'ਤੇ ਘੁੰਮਾਇਆ, ਜਾਣੋਂ ਪੂਰਾ ਮਾਮਲਾ - woman paraded naked - WOMAN PARADED NAKED

ਤਰਨ ਤਾਰਨ ਦੇ ਕਸਬਾ ਵਲਟੋਹਾ ਵਿੱਚ ਇੱਕ ਮੁੰਡੇ ਨੇ ਘਰੋਂ ਭੱਜ ਕੇ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਅਤੇ ਇਸ ਤੋਂ ਬਾਅਦ ਕੁੜੀ ਵਾਲਿਆਂ ਨੇ ਜਿੱਥੇ ਮੁੰਡੇ ਦੇ ਘਰ ਪਹੁੰਚ ਕੇ ਉਸ ਦੀ ਮਾਂ ਨੂੰ ਕੁੱਟਿਆ ਉੱਥੇ ਹੀ ਨੰਗਾ ਕਰਕੇ ਘੁੰਮਾਇਆ ਅਤੇ ਵੀਡੀਓ ਵੀ ਬਣਾਈ।

A woman was paraded naked on the road in Taran Taran
ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨਾਲ ਕੁੜੀ ਵਾਲਿਆਂ ਨੇ ਕੀਤਾ ਧੱਕਾ

By ETV Bharat Punjabi Team

Published : Apr 5, 2024, 8:11 PM IST

Updated : Apr 6, 2024, 8:38 AM IST

ਸੁਨੀਤਾ ਬਾਵਾ,ਐੱਸਐੱਚਓ

ਤਰਨ ਤਾਰਨ: ਜ਼ਿਲ੍ਹਾ ਤਰਨ ਤਾਰਨ ਅਧੀਨ ਆਉਂਦੇ ਸਰਹੱਦੀ ਕਸਬਾ ਵਲਟੋਹਾ 'ਚ ਇਨਸਾਨੀਅਤ ਉਸ ਵਕਤ ਸ਼ਰਮਸਾਰ ਹੁੰਦੀ ਦਿਖਾਈ ਦਿੱਤੀ, ਜਦੋਂ ਆਪਣੇ ਗੁਆਂਢੀਆਂ ਦੀ ਲੜਕੀ ਨੂੰ ਭਜਾ ਕੇ ਅਦਾਲਤੀ ਵਿਆਹ ਕਰਵਾਉਣ ਵਾਲੇ ਮੁੰਡੇ ਦੀ 55 ਸਾਲਾ ਮਾਂ ਨੂੰ ਕੁੜੀ ਦੇ ਮਾਪਿਆਂ ਨੇ ਕਥਿਤ ਤੌਰ 'ਤੇ ਸ਼ਰੇਆਮ ਨਿਰਵਸਤਰ ਕਰ ਦਿੱਤਾ। ਉਕਤ ਲੋਕਾਂ ਨੇ ਨਾ ਸਿਰਫ ਸਰੀਰ ਢੱਕਣ ਦਾ ਯਤਨ ਕਰਦੀ ਔਰਤ ਕੋਲੋਂ ਕੱਪੜੇ ਖੋਹ ਕੇ ਗਲੀਆਂ 'ਚ ਭਜਾ-ਭਜਾ ਉਸ ਦੀ ਵੀਡੀਓ ਬਣਾਈ ਬਲਕਿ ਵੀਡੀਓ ਨੂੰ ਸ਼ੋਸ਼ਲ ਮੀਡੀਆ 'ਤੇ ਵਾਇਰਲ ਵੀ ਕਰ ਦਿੱਤਾ।

ਰੰਜਿਸ਼ 'ਚ ਕੀਤਾ ਸ਼ਰਮਨਾਕ ਕਾਰਾ: ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਵੀਡੀਓ 'ਚ ਔਰਤ ਕੈਮਰੇ ਤੋਂ ਬਚਣ ਲਈ ਲੋਕਾਂ ਦੀਆਂ ਦੁਕਾਨਾਂ 'ਚ ਵੀ ਲੁਕਣ ਦਾ ਯਤਨ ਕਰਦੀ ਵਿਖਾਈ ਦੇ ਰਹੀ ਹੈ। ਥਾਣਾ ਵਲਟੋਹਾ ਦੀ ਪੁਲਿਸ ਨੇ ਇਸ ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਦੇ ਮਾਮਲੇ 'ਚ ਇੱਕ ਹੀ ਪਰਿਵਾਰ ਦੇ ਤਿੰਨ ਜੀਆਂ ਸਮੇਤ ਦੋ ਅਣਪਛਾਤੇ ਵਿਅਕਤੀਆ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਥਾਣਾ ਵਲਟੋਹਾ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਕਸਬਾ ਵਲਟੋਹਾ ਦੀ ਰਹਿਣ ਵਾਲੀ 55 ਸਾਲਾ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਇਲਜ਼ਾਮ ਲਾਇਆ ਕਿ ਉਸ ਦੇ ਲੜਕੇ ਨੇ ਗੁਆਂਢ ਰਹਿੰਦੀ ਲੜਕੀ ਨਾਲ ਕਰੀਬ ਇਕ ਮਹੀਨਾ ਪਹਿਲਾਂ ਅਦਾਲਤੀ ਵਿਆਹ ਕਰਵਾ ਲਿਆ ਸੀ, ਜਿਸ ਦੀ ਰੰਜਿਸ਼ ਦੇ ਚੱਲਦਿਆਂ 31 ਮਾਰਚ ਦੀ ਸ਼ਾਮ ਲੜਕੀ ਦੇ ਭਰਾ 'ਤੇ ਮਾਂ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀ ਉਨ੍ਹਾਂ ਦੇ ਘਰ ਦੇ ਬਾਹਰ ਆ ਕੇ ਰੌਲਾ ਪਾਉਣ ਲੱਗੇ।

ਪ੍ਰੇਮ ਵਿਆਹ ਕਰਵਾਉਣ ਵਾਲੇ ਮੁੰਡੇ ਦੀ ਮਾਂ ਨਾਲ ਕੁੜੀ ਵਾਲਿਆਂ ਨੇ ਕੀਤਾ ਧੱਕਾ

ਵੀਡੀਓ ਵਾਇਰਲ: ਇਸ ਤੋਂ ਬਾਅਦ ਜਦੋਂ ਉਹ ਘਰੋਂ ਬਾਹਰ ਆਈ ਤਾਂ ਉਕਤ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਸ ਦੇ ਕੱਪੜੇ ਪਾੜ ਕੇ ਉਸ ਨੂੰ ਪੂਰੀ ਤਰ੍ਹਾਂ ਨਿਰਵਸਤਰ ਕਰ ਦਿੱਤਾ ਅਤੇ ਉਸ ਦੀ ਨਿਰਵਸਤਰ ਹਾਲਤ 'ਚ ਹੀ ਵੀਡੀਓ ਬਣਾ ਲਈ ਅਤੇ ਉਹ ਉਕਤ ਲੋਕਾਂ ਤੋਂ ਬਚਣ ਲਈ ਭੱਜਦੀ ਰਹੀ ਅਤੇ ਦੁਕਾਨਾਂ 'ਚ ਆਸਰਾ ਲੈਂਦੀ ਰਹੀ ਪਰ ਵੀਡੀਓ ਬਣਾਉਣ ਵਾਲਿਆਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਸਮਾਜ 'ਚ ਹੋਰ ਬੇਇੱਜ਼ਤ ਕਰ ਦਿੱਤਾ।

ਮੁਲਜ਼ਮਾਂ ਦੀ ਭਾਲ ਜਾਰੀ: ਉੱਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਵਲਟੋਹਾ ਦੀ ਐੱਸਐੱਚਓ ਸੁਨੀਤਾ ਬਾਵਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਮਜੀਤ ਸਿੰਘ ਨੇ ਪੀੜਤ ਔਰਤ ਦੀ ਸ਼ਿਕਾਇਤ 'ਤੇ ਤਿੰਨ ਮੁਲਜ਼ਮਾਂ ਉੱਤੇ ਨਾਮ ਦੇ ਨਾਲ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰ.20 ਮਿਤੀ 03-04-2024 ਜੁਰਮ 354, 354ਬੀ, 354ਡੀ ਅਤੇ 149 ਆਈਪੀਸੀ ਅਧੀਨ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

Last Updated : Apr 6, 2024, 8:38 AM IST

ABOUT THE AUTHOR

...view details