ਪੰਜਾਬ

punjab

ETV Bharat / state

ਸ਼੍ਰੀ ਕ੍ਰਿਸ਼ਨ ਦੇ ਭਗਤਾਂ ਵੱਲੋਂ ਅਨੋਖਾ ਉਪਰਾਲਾ, ਲੋਕਾਂ ਨੂੰ ਵੰਡੀਆਂ ਭਗਵਦ ਗੀਤਾ ਤੇ ਹੋਰ ਧਾਰਮਿਕ ਗ੍ਰੰਥ - Devotees of Shri Krishna - DEVOTEES OF SHRI KRISHNA

Devotees of Shri Krishna: ਲੁਧਿਆਣਾ ਵਿੱਚ ਸ਼੍ਰੀ ਕ੍ਰਿਸ਼ਨ ਦੇ ਭਗਤਾਂ ਵੱਲੋਂ ਅਨੋਖਾ ਉਪਰਾਲਾ ਕੀਤਾ ਗਿਆ ਹੈ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਭਗਵਦ ਗੀਤਾ ਅਤੇ ਕੁਝ ਹੋਰ ਧਾਰਮਿਕ ਗ੍ਰੰਥ ਮੁਫਤ ਵੰਡੇ ਗਏ ਹਨ। ਪੜ੍ਹੋ ਪੂਰੀ ਖਬਰ...

DEVOTEES OF SHRI KRISHNA
ਸ਼੍ਰੀ ਕ੍ਰਿਸ਼ਨ ਦੇ ਭਗਤਾਂ ਵੱਲੋਂ ਅਨੋਖਾ ਉਪਰਾਲਾ (ETV Bharat Ludhiana)

By ETV Bharat Punjabi Team

Published : Jul 23, 2024, 7:35 AM IST

ਸ਼੍ਰੀ ਕ੍ਰਿਸ਼ਨ ਦੇ ਭਗਤਾਂ ਵੱਲੋਂ ਅਨੋਖਾ ਉਪਰਾਲਾ (ETV Bharat Ludhiana)

ਲੁਧਿਆਣਾ: ਲੁਧਿਆਣਾ ਦੇ 200 ਫੁੱਟ ਰੋਡ 'ਤੇ ਕ੍ਰਿਸ਼ਨ ਭਗਤਾ ਵੱਲੋਂ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਮਿਲ ਕੇ ਲੋਕਾਂ ਨੂੰ ਭਗਵਦ ਗੀਤਾ ਅਤੇ ਕੁਝ ਹੋਰ ਧਾਰਮਿਕ ਗ੍ਰੰਥ ਵੰਡੇ ਗਏ ਹਨ। ਉਨ੍ਹਾਂ ਵੱਲੋਂ ਖੁਦ ਸੜਕ 'ਤੇ ਖੜੇ ਹੋ ਕੇ ਇਹ ਗ੍ਰੰਥ ਲੋਕਾਂ ਦੇ ਵਿੱਚ ਤਕਸੀਮ ਕੀਤੇ ਗਏ ਅਤੇ ਨਾਲ ਹੀ ਜਿਹੜੇ ਲੋਕ ਪੈਸੇ ਦੇਣ ਤੋਂ ਸਮਰਥ ਸਨ ਜਾਂ ਫਿਰ ਪੂਰੇ ਪੈਸੇ ਨਹੀਂ ਦੇ ਸਕਦੇ ਸਨ। ਉਨ੍ਹਾਂ ਤੋਂ ਘੱਟ ਪੈਸਿਆਂ ਦੇ ਵਿੱਚ ਹੀ ਇਹ ਗ੍ਰੰਥ ਦਿੱਤੇ ਹਨ।

ਲਗਾਤਾਰ ਨੌਜਵਾਨ ਪੀੜੀ ਭਟਕਦੀ ਜਾ ਰਹੀ: ਪਵਿੱਤਰ ਹਰੀ ਦਾਸ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਨਸ਼ੇ ਦੀ ਦਲਦਲ ਵਿੱਚ ਨੌਜਵਾਨ ਫਸਦੇ ਜਾ ਰਹੇ ਹਨ ਅਤੇ ਲਗਾਤਾਰ ਨੌਜਵਾਨ ਪੀੜੀ ਭਟਕਦੀ ਜਾ ਰਹੀ ਹੈ। ਅਜਿਹੇ ਦੇ ਵਿੱਚ ਸ਼੍ਰੀ ਕ੍ਰਿਸ਼ਨ ਜੀ ਹੀ ਉਨ੍ਹਾਂ ਦਾ ਬੇੜਾ ਪਾਰ ਲੰਘਾ ਸਕਦੇ ਹਨ। ਉਸ ਦੇ ਲਈ ਭਗਵਦ ਗੀਤਾ ਹੀ ਚਾਨਣ ਮੁਨਾਰੇ ਦੇ ਰੂਪ ਦੇ ਵਿੱਚ ਨੌਜਵਾਨ ਪੀੜੀ ਦਾ ਮਾਰਗਦਰਸ਼ਨ ਕਰ ਸਕਦੀ ਹੈ। ਇਸ ਲਈ ਉਨ੍ਹਾਂ ਨੇ ਇਹ ਸਭ ਖਤਮ ਕਰਨ ਲਈ ਇੱਕ ਅਨੋਖਾ ਉਪਰਾਲਾ ਕੀਤਾ ਹੈ। ਜਿਸ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਭਗਵਦ ਗੀਤਾ ਅਤੇ ਕੁਝ ਹੋਰ ਧਾਰਮਿਕ ਗ੍ਰੰਥ ਮੁਫਤ ਵਿੱਚ ਵੰਡਣ ਦਾ ਉਪਰਾਲਾ ਕੀਤਾ ਹੈ ਤਾਂ ਜੋ ਨਸ਼ਿਆਂ 'ਤੇ ਠੱਲ ਪਾਈ ਜਾ ਸਕੇ।

ਮੁਫਤ ਦੇ ਵਿੱਚ ਇਹ ਧਾਰਮਿਕ ਗ੍ਰੰਥ ਦਿੱਤੇ ਜਾਣਗੇ: ਉਨ੍ਹਾਂ ਨੇ ਇਹ ਵੀ ਕਿਹਾ ਕਿ ਅਸੀਂ ਅੱਜ ਕੁਝ ਦਾਨ ਲੋਕਾਂ ਤੋਂ ਲੈ ਰਹੇ ਹਨ ਤਾਂ ਜੋ ਲੋੜਵੰਦਾਂ ਤੱਕ ਇਹ ਮੁਫਤ ਦੇ ਵਿੱਚ ਪਹੁੰਚਾਇਆ ਜਾ ਸਕੇ। ਜੇਕਰ ਕੋਈ ਲੋੜਵੰਦ ਜਾਂ ਫਿਰ ਆਰਥਿਕ ਪੱਖ ਤੋਂ ਕਮਜ਼ੋਰ ਹੈ ਤਾਂ ਮੁਫਤ ਦੇ ਵਿੱਚ ਇਹ ਧਾਰਮਿਕ ਗ੍ਰੰਥ ਲੈਣਾ ਚਾਹੁੰਦਾ ਹੈ। ਫਿਰ ਉਸ ਨੂੰ ਉਹ ਮੁਫਤ ਦੇ ਵਿੱਚ ਵੀ ਦਿੱਤੇ ਜਾਣਗੇ।

ABOUT THE AUTHOR

...view details