ਪਿੰਡ ਘੁੱਦਾ 'ਚ ਕੱਲ ਕਣਕ ਨੂੰ ਲੱਗੀ ਭਿਆਨਕ ਅੱਗ ਬਠਿੰਡਾ: ਬਠਿੰਡਾ ਦੇ ਪਿੰਡ ਘੁੱਦਾ ਵਿਖੇ ਬੀਤੇ ਦੇਰ ਸ਼ਾਮ ਕਣਕ ਨੂੰ ਸ਼ਾਰਟ ਸਰਕਟ ਕਾਰਨ ਭਿਆਨਕ ਅੱਗ ਲੱਗ ਗਈ ਸੀ। ਇਸ ਘਟਨਾ ਦਾ ਪਤਾ ਚਲਦੇ ਹੀ ਪਿੰਡ ਵਾਸੀਆਂ ਵੱਲੋਂ ਵੱਡੇ ਪੱਧਰ ਤੇ ਅੱਗ ਬੁਝਾਉਣ ਦੇ ਯਤਨ ਕੀਤੇ ਗਏ ਸਨ। ਪਰ ਤੇਜ਼ ਝੱਖੜ ਅਤੇ ਹਨੇਰੀ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਕਰੀਬ 60 ਤੋਂ 70 ਕਿਲੇ ਕਣਕ ਦੀ ਫਸਲ ਸੜ ਕੇ ਸਵਾਹ ਹੋ ਗਈ।
ਬੰਦ ਬਿਜਲੀ ਦੀ ਸਪਲਾਈ ਅਚਾਨਕ ਛੱਡ ਦਿੱਤੀ :ਪੀੜਤ ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਵਾਰ ਆਸ ਲਗਾਈ ਜਾ ਰਹੀ ਸੀ ਕਿ ਮੌਸਮ ਅਨੁਕੂਲ ਹੋਣ ਕਾਰਨ ਝਾੜ ਵਧੇਗਾ। ਪਰ ਇਸ ਆਸ ਤੇ ਬਿਜਲੀ ਵਿਭਾਗ ਨੇ ਪਾਣੀ ਫੇਰ ਦਿੱਤਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਬੰਦ ਬਿਜਲੀ ਦੀ ਸਪਲਾਈ ਅਚਾਨਕ ਛੱਡ ਦਿੱਤੀ ਗਈ। ਜਿਸ ਕਾਰਨ ਸ਼ਾਰਟ ਸਰਕਟ ਤੋਂ ਬਾਅਦ ਖੜੀਆਂ ਫਸਲਾਂ ਨੂੰ ਅੱਗ ਲੱਗ ਗਈ।
ਪੰਜਾਬ ਸਰਕਾਰ ਵੱਲੋਂ ਵੀ ਕਿਸਾਨਾਂ ਦੀ ਬਾਂਹ ਨਹੀਂ ਫੜੀ ਜਾ ਰਹੀ : ਉਨ੍ਹਾਂ ਕਿਹਾ ਕਿ ਪ੍ਰਤੀ ਏਕੜ ਕਿਸਾਨ ਦਾ 30 ਤੋਂ 35000 ਕਣਕ ਦੀ ਬਜਾਈ ਦੇ ਉੱਪਰ ਖਰਚਾ ਆਇਆ ਸੀ ਅਤੇ 60 ਤੋਂ 70 ਹਜ਼ਾਰ ਪ੍ਰਤੀ ਏਕੜ ਠੇਕੇ ਤੇ ਜ਼ਮੀਨ ਲਈ ਗਈ ਸੀ। ਜਿਸ ਕਾਰਨ ਅੱਜ ਕਿਸਾਨਾਂ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ। ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਬਾਂਹ ਨਹੀਂ ਫੜੀ ਜਾ ਰਹੀ ਅਤੇ ਨਾ ਹੀ ਬਿਜਲੀ ਵਿਭਾਗ ਦੇ ਉਨ੍ਹਾਂ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਜਿਨ੍ਹਾਂ ਦੀ ਅਣਗਹਿਲੀ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇ ਆਉਂਦੇ ਦਿਨਾਂ ਵਿੱਚ ਬਹੁਤ ਸਿਰਾ ਪੰਜਾਬ ਸਰਕਾਰ ਵੱਲੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਮਾਮਲਾ ਦਰਜ ਨਾ ਕੀਤਾ। ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਤਾਂ ਉਹ ਸੰਘਰਸ਼ ਹੋਰ ਤੇਜ਼ ਕਰਨਗੇ, ਕਿਉਂਕਿ ਕਿਸਾਨਾਂ ਨੂੰ ਇਸ ਫਸਲ ਤੋਂ ਵੱਡੀ ਆਸ ਸੀ। ਉਨ੍ਹਾਂ ਕਈ ਤਰ੍ਹਾਂ ਦੇ ਕਾਰਜ ਇਸ ਫਸਲ ਨੂੰ ਵੇਚਣ ਉਪਰੰਤ ਕੀਤੇ ਜਾਣੇ ਚਾਹੀਦੇ ਹਨ।
ਪੀੜਤਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਜਾ ਰਹੀ ਹੈ। ਉਨ੍ਹਾਂ ਦੀ 6 ਮਹੀਨਿਆਂ ਦੀ ਮਿਹਨਤ ਤੇ ਅੱਗ ਨੇ ਪਾਣੀ ਫੇਰ ਦਿੱਤਾ ਹੈ।