ਕਬਾੜ ਦੇ ਗੋਦਾਮ ਨੂੰ ਲੱਗੀ ਭਿਆਨਕ ਅੱਗ (ETV Bharat (ਲੁਧਿਆਣਾ, ਪੱਤਰਕਾਰ)) ਲੁਧਿਆਣਾ:ਲੁਧਿਆਣਾ ਦੇ ਗਿੱਲ ਚੌਂਕ ਨੇੜੇ ਅੱਜ ਸਵੇਰੇ ਇੱਕ ਗਲੀ ਵਿੱਚ ਕਬਾੜ ਦੇ ਗੋਦਾਮ ਨੂੰ ਅੱਗ ਲੱਗ ਗਈ ਹੈ। ਜਿਸ ਤੋਂ ਬਾਅਦ ਨੇੜੇ ਤੜੇ ਦੇ ਘਰਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਿਸ ਤੋਂ ਬਾਅਦ ਪਹਿਲਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਤੁਰੰਤ ਅੱਗ ਬੁਝਾਓ ਅਮਲੇ ਨੂੰ ਵੀ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ।
ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ: ਅੱਗ ਲੱਗਣ ਤੋਂ ਬਾਅਦ ਗੋਦਾਮ ਦੇ ਮਾਲਿਕ ਨੂੰ ਵੀ ਸੂਚਿਤ ਕੀਤਾ ਗਿਆ। ਲੋਕਾਂ ਨੇ ਪਹਿਲਾਂ ਖੁਦ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅੱਗ ਹੋਰ ਭੜਕ ਗਈ ਸੀ। ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ ਸੀ। ਹਾਲਾਂਕਿ ਸਵੇਰ ਦਾ ਸਮਾਂ ਹੋਣ ਕਰਕੇ ਅੰਦਰ ਗੋਦਾਮ ਵਿੱਚ ਕੋਈ ਨਹੀਂ ਸੀ। ਇਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।
ਕਾਫੀ ਹੱਦ ਤੱਕ ਅੱਗ ਨੂੰ ਸ਼ਾਂਤ ਕਰ ਦਿੱਤਾ :ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਮੌਕੇ 'ਤੇ ਪਹੁੰਚ ਕੇ ਅੱਗ ਦੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਕਾਫੀ ਹੱਦ ਤੱਕ ਅੱਗ ਨੂੰ ਸ਼ਾਂਤ ਕਰ ਦਿੱਤਾ ਗਿਆ ਸੀ। ਪਰ ਅੰਦਰ ਪਿਆ ਕਬਾੜ ਦਾ ਸਮਾਨ ਜਰੂਰ ਸੜ ਕੇ ਸੁਆਹ ਹੋ ਗਿਆ ਹੈ। ਅੱਜ ਇੰਨੀ ਭਿਆਨਕ ਸੀ ਕਿ ਪੂਰੀ ਇਮਾਰਤ ਅੱਗ ਦੀ ਲਪੇਟ ਵਿੱਚ ਨਜ਼ਰ ਆ ਰਹੀ ਹੈ ਗਲੀ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਦੋਨੇਂ ਪਾਸੇ ਬੈਰੀਕੇਟਿੰਗ ਕਰਕੇ ਆਮ ਲੋਕਾਂ ਦੀ ਆਵਾਜਾਈ ਨੂੰ ਰੋਕ ਦਿੱਤਾ ਹੈ। ਲਗਾਤਾਰ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਹਨ।
ਰਾਤ ਨੂੰ ਥੋੜੀ ਬਹੁਤ ਅੱਗ ਸੁਲਗ ਰਹੀ ਸੀ: ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਇਹ ਸੈਂਟਰ ਮਾਰਕੀਟ ਪੈਂਦੀ ਹੈ। ਉਨ੍ਹਾਂ ਕਿਹਾ ਕਿ ਦੱਸਿਆ ਗਿਆ ਹੈ ਕਿ ਰਾਤ ਨੂੰ ਥੋੜੀ ਬਹੁਤ ਅੱਗ ਸੁਲਗ ਰਹੀ ਸੀ। ਜਿਸ ਤੋਂ ਬਾਅਦ ਸਵੇਰੇ ਅੱਗ ਜਦੋਂ ਆ ਕੇ ਵੇਖੀ ਤਾਂ ਬਹੁਤ ਜਿਆਦਾ ਸੀ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਹੋਰ ਵੀ ਫੈਲ ਰਹੀ ਹੈ ਪਰ ਫਾਇਰ ਬ੍ਰਿਗੇਡ ਦੁਆਰਾ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।