ਲੁਧਿਆਣਾ:ਲੁਧਿਆਣਾ ਦੇ ਸਾਨੇਵਾਲ ਮੇਨ ਚੌਂਕ 'ਤੇ ਸਵਿਫਟ ਕਾਰ ਦਾ ਦਰਵਾਜ਼ਾ ਖੋਲਣ ਸਮੇਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਟਕਰਾ ਗਿਆ। ਇਸ ਹਾਦਸੇ ਦੌਰਾਨ ਨੌਜਵਾਨ ਹੇਠਾਂ ਡਿੱਗ ਗਿਆ ਉਧਰੋਂ ਆ ਰਹੇ ਟਰੱਕ ਦੇ ਟਾਇਰ ਥੱਲੇ ਨੌਜਵਾਨ ਦਰੜਿਆ ਗਿਆ ਹੈ। ਜਿਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਹਲਵਾਈ ਦੀ ਦੁਕਾਨ ਤੋਂ ਪਨੀਰ ਲੈ ਕੇ ਘਰ ਵਾਪਸ ਜਾ ਰਿਹਾ ਸੀ। ਮਰਨ ਵਾਲੇ ਨੌਜਵਾਨ ਦਾ ਨਾਮ ਨਿਖਿਲ ਗੋਇਲ ਹੈ।
ਮੋਟਰਸਾਈਕਲ ਸਵਾਰ ਨਾਲ ਵਾਪਰਿਆ ਹਾਦਸਾ, ਗੱਡੀ ਨਾਲ ਟਕਰਾਉਣ ਤੋਂ ਬਾਅਦ ਡਿੱਗਿਆਂ ਹੇਠਾਂ, ਟਰੱਕ ਦੇ ਪਈਏ ਨੇ ਕੁਚਲਿਆ - ROAD ACCIDENT
ਲੁਧਿਆਣਾ ਦੇ ਸਾਨੇਵਾਲ ਮੇਨ ਚੌਂਕ 'ਤੇ ਸਵਿਫਟ ਕਾਰ ਦਾ ਦਰਵਾਜ਼ਾ ਖੋਲਣ ਸਮੇਂ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨਾਲ ਵਾਪਰਿਆ ਹਾਦਸਾ।
![ਮੋਟਰਸਾਈਕਲ ਸਵਾਰ ਨਾਲ ਵਾਪਰਿਆ ਹਾਦਸਾ, ਗੱਡੀ ਨਾਲ ਟਕਰਾਉਣ ਤੋਂ ਬਾਅਦ ਡਿੱਗਿਆਂ ਹੇਠਾਂ, ਟਰੱਕ ਦੇ ਪਈਏ ਨੇ ਕੁਚਲਿਆ ROAD ACCIDENT LUDHIANA](https://etvbharatimages.akamaized.net/etvbharat/prod-images/02-12-2024/1200-675-23027189-thumbnail-16x9-.jpg)
Published : Dec 2, 2024, 11:04 PM IST
ਦੱਸ ਦੇਈਏ ਕਿ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਦਾ ਦਰਵਾਜ਼ਾ ਅਚਾਨਕ ਚਾਲਕ ਦੇ ਨਾਲ ਬੈਠਾ ਵਿਅਕਤੀ ਖੋਲ ਦਿੰਦਾ ਹੈ। ਜਿਸ ਨਾਲ ਮੋਟਰਸਾਈਕਲ ਸਵਾਰ ਹੇਠਾਂ ਡਿੱਗ ਜਾਂਦਾ ਹੈ ਅਤੇ ਦੂਜੀ ਸਾਈਡ ਤੋਂ ਆ ਰਹੇ ਟਰੱਕ ਨੇ ਉਸਨੂੰ ਕੂਚਲ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੈ ਅਤੇ ਪੁਲਿਸ ਦਾ ਕਹਿਣਾ ਹੈ ਕਿ ਉਸਦੀ ਸ਼ਮੂਲੀਅਤ ਨੂੰ ਵੇਖਦੇ ਹੋਏ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਪਰ ਕਾਰ ਚਾਲਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਨੌਜਵਾਨ ਹਾਦਸੇ ਦਾ ਸ਼ਿਕਾਰ
ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਥਾਣਾ ਸਾਹਨੇਵਾਲ ਦੇ ਐਡੀਸ਼ਨਲ ਐਸਐਚਓ ਹਰਮੀਤ ਸਿੰਘ ਅਟਵਾਲ ਨੇ ਕਿਹਾ ਕਿ ਮਾਮਲਾ 30 ਤਰੀਕ ਦਾ ਹੈ ਜਦੋਂ ਦੁਪਹਿਰ ਦੇ ਸਮੇਂ ਇੱਕ ਨੌਜਵਾਨ ਮੋਟਰਸਾਈਕਲ ਤੇ ਜਾ ਰਿਹਾ ਸੀ ਕਿ ਅਚਾਨਕ ਬਾਜ਼ਾਰ ਦੇ ਵਿੱਚ ਖੜੀ ਕਾਰ ਦੇ ਬੈਕ ਸਾਈਡ ਤੋਂ ਇੱਕ ਵਿਅਕਤੀ ਨੇ ਖਿਡਕੀ ਖੋਲੀ ਤਾਂ ਇਸੇ ਵਿਚਾਲੇ ਨੌਜਵਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਟਰੱਕ ਦੀ ਚਪੇਟ ਵਿੱਚ ਆ ਗਿਆ। ਜਿਸ ਕਾਰਨ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਵਿੱਚ ਕਾਰ ਸਵਾਰ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਡਰਾਈਵਰ ਅਤੇ ਉਸ ਦੀ ਪਿਛਲੀ ਸੀਟ ਤੇ ਤਾਂ ਕਿ ਖੋਲਣ ਵਾਲਾ ਵਿਅਕਤੀ ਜਿਨ੍ਹਾਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।