ਹੁਸ਼ਿਆਰਪੁਰ : ਪੰਜਾਬ ਪੁਲਿਸ ਹਮੇਸ਼ਾ ਹੀ ਆਪਣੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਘਿਰੀ ਰਹਿੰਦੀ ਹੈ ਪਰ ਹੁਸ਼ਿਆਰਪੁਰ ਦੇ ਇੱਕ ਮੁਲਾਜ਼ਮ ਨੇ ਹੋਰਨਾਂ ਪੁਲਿਸ ਵਾਲਿਆਂ ਤੋਂ ਅੱਡ ਹੋ ਕੇ ਆਪਣੇ ਭਵਿੱਖ ਦੇ ਜੀਵਨ ਨੂੰ ਲੋੜਵੰਦਾਂ ਦੇ ਨਾਮ ਕੀਤਾ ਹੈ। ਦਰਅਸਲ ਹੁਸ਼ਿਆਰਪੁਰ ਦੇ ਸੇਵਾਮੁਕਤ ਐਸਐਚਓ ਦੇਸ ਰਾਜ, ਜੋ ਸਮਾਜ ਵਿੱਚ ਲੋੜਵੰਦ ਅਤੇ ਬੇਸਹਾਰਾ ਲੋਕਾਂ ਲਈ ਫਰਿਸ਼ਤਾ ਬਣ ਕੇ ਅੱਗੇ ਆਇਆ ਹੈ। ਜਿੰਨਾ ਨੇ ਰਿਟਾਇਰਮੈਂਟ ਤੋਂ ਬਾਅਦ ਬੇਸਹਾਰਿਆਂ ਲਈ ਆਸ਼ਰਮ ਖੋਲ੍ਹ ਕੇ ਮਿਸਾਲ ਕਾਇਮ ਕੀਤੀ ਹੈ ਅਤੇ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰਨ ਦਾ ਪ੍ਰਣ ਲਿਆ ਹੈ।
ਸੇਵਾਮੁਕਤ ਐਸਐਚਓ ਜ਼ਰੂਰਤਮੰਦ ਅਤੇ ਲਾਚਾਰ ਵਿਅਕਤੀਆਂ ਲਈ ਬਣਿਆ ਸਹਾਰਾ, ਖੋਲਿਆ ਆਸ਼ਰਮ - ashram in Hoshiarpur - ASHRAM IN HOSHIARPUR
ਹੁਸ਼ਿਆਰਪੁਰ ਦੇ ਇੱਕ ਸੇਵਾ ਮੁਕਤ ਪੁਲਿਸ ਅਧਿਕਾਰੀ ਨੇ ਨਵੀ ਮਿਸਾਲ ਕਾਇਮ ਕਰਦੇ ਹੋਏ ਬੇਸਹਾਰਿਆਂ ਲਈ ਆਸ਼ਰਮ ਖੋਲਿਆ ਹੈ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਲੋੜਵੰਦ ਹੈ ਤਾਂ ਉਹਨਾਂ ਨੂੰ ਸੰਪਰਕ ਕਰੇ, ਉਹ ਹਰ ਇੱਕ ਦੀ ਮਦਦ ਕਰਨਗੇ।
Published : May 7, 2024, 10:58 AM IST
ਬੇਸਹਾਰਾ ਲੋਕਾਂ ਲਈ ਆਸ਼ਰਮ ਖੋਲ੍ਹਿਆ: ਪੰਜਾਬ ਪੁਲਿਸ ਦੀ ਡਿਊਟੀ ਤੋਂ ਬਾਅਦ ਸੇਵਾਮੁਕਤ ਐਸਐਚਓ ਦੇਸ ਰਾਜ ਵੱਲੋਂ ਇਹਨੀਂ ਦਿਨੀਂ ਲੋੜਵੰਦ ਅਤੇ ਬੇਸਹਾਰਾ ਲੋਕਾਂ ਦੀ ਸਹਾਇਤਾ ਕਰਕੇ ਸਮਾਜ ਲਈ ਇੱਕ ਮਿਸਾਲ ਕਾਇਮ ਕੀਤੀ ਹੈ। ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਟਿਹਰਾ ਦੇ ਵਸਨੀਕ ਦੇਸ ਰਾਜ ਨੇ ਇਥੇ ਹੀ ਲੋੜਵੰਦ ਅਤੇ ਬੇਸਹਾਰਾ ਲੋਕਾਂ ਲਈ ਆਸ਼ਰਮ ਖੋਲ੍ਹਿਆ ਹੈ, ਜਿਸ ਵਿੱਚ 8 ਬੇਸਹਾਰਾ ਲੋਕਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
- ਲਾਲਜੀਤ ਭੁੱਲਰ ਦਾ ਵੱਡਾ ਬਿਆਨ, ਨਰਿੰਦਰ ਮੋਦੀ ਨੂੰ ਦੱਸਿਆ ਦੰਗਿਆਂ ਦਾ ਮਾਸਟਰ ਮਾਈਂਡ - lok sahba election 2024
- ਲੋਕ ਸਭਾ ਚੋਣਾਂ ਤੋਂ ਪਹਿਲਾਂ ਬਠਿੰਡਾ ਮੁੱਖ ਚੋਣ ਅਫਸਰ ਦਾ ਬਿਆਨ, ਕਿਹਾ- ਲਗਾਤਾਰ ਕੀਤੀ ਜਾ ਰਹੀ ਚੋਣ ਜ਼ਾਬਤੇ ਦੀ ਪਾਲਣਾ
- ਸੁਖਬੀਰ ਸਿੰਘ ਬਾਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਰੋਡ ਸ਼ੋਅ - Road show in favor of Chandumajra
ਲੋਕਾਂ ਤੋਂ ਮਦਦ ਦੀ ਅਪੀਲ :ਜਾਣਕਾਰੀ ਦਿੰਦਿਆਂ ਸੇਵਾਮੁਕਤ ਐਸਐਚਓ ਦੇਸ ਰਾਜ ਨੇ ਦੱਸਿਆ ਕਿ 1987 ਵਿੱਚ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵੱਜੋਂ ਭਰਤੀ ਹੋ ਕੇ ਵੱਖ-ਵੱਖ ਰੈਂਕ ਹਾਸਲ ਕੀਤੇ। ਜਦੋਂ ਉਹ ਥਾਣਾ ਸਿਟੀ ਹੁਸ਼ਿਆਰਪੁਰ ਵਿੱਚ ਤਾਇਨਾਤ ਸਨ ਤਾਂ ਉਨ੍ਹਾਂ ਨੇ ਆਪਣੀ ਜ਼ਮੀਨ ਵਿੱਚ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਆਸ਼ਰਮ ਖੋਲ੍ਹਣ ਵਾਰੇ ਫ਼ੈਸਲਾ ਲਿਆ ਅਤੇ 1 ਜਨਵਰੀ 2023 ਨੂੰ ਐਸਐਸਪੀ ਹੁਸ਼ਿਆਰਪੁਰ ਸਰਤਾਜ ਸਿੰਘ ਚਾਹਲ ਨੇ ਇਸ ਆਸ ਵਨਿਵਾਸ ਆਸ਼ਰਮ ਦਾ ਨੀਂਹ ਪੱਥਰ ਰੱਖਿਆ ਸੀ। ਦੇਸ ਰਾਜ ਨੇ ਦੱਸਿਆ ਕਿ ਉਹ 31 ਮਈ ਨੂੰ ਸੇਵਾਮੁਕਤ ਹੋਣ ਤੋਂ ਬਾਅਦ 1 ਜੂਨ ਨੂੰ 2 ਬੇਸਹਾਰਾ ਵਿਅਕਤੀਆਂ ਨਾਲ ਆਸ ਨਿਵਾਸ ਦਾ ਉਦਘਾਟਨ ਕਰਨ ਤੋਂ ਬਾਅਦ ਸੇਵਾ ਵਿਚ ਜੁਟ ਗਏ । ਦੇਸ ਰਾਜ ਨੇ ਦੱਸਿਆ ਕਿ 8 ਕਨਾਲ 'ਚ ਬਣੇ ਇਸ ਆਸ ਨਿਵਾਸ ਲਈ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਸਹਿਯੋਗ ਦਿੱਤਾ, ਜਿਸ ਕਾਰਨ ਅੱਜ ਉਹ 8 ਬੇਸਹਾਰਾ ਲੋਕਾਂ ਦੀ ਸੇਵਾ ਕਰ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਕਰਮਚਾਰੀ ਵੀ ਰੱਖੇ ਹੋਏ ਹਨ ਅਤੇ ਇਸ ਰਿਹਾਇਸ਼ ਵਿੱਚ ਰਹਿਣ ਵਾਲੇ ਬੱਚਿਆਂ ਲਈ ਖਾਣ-ਪੀਣ ਤੋਂ ਇਲਾਵਾ ਦਵਾਈਆਂ ਦਾ ਵੀ ਪੁਖਤਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਲੋੜਵੰਦ ਜਾਂ ਬੇਸਹਾਰਾ ਵਿਅਕਤੀ ਹੈ, ਜਿਸ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ ਤਾਂ ਉਹ ਉਸ ਨਾਲ ਸੰਪਰਕ ਕਰ ਸਕਦੇ ਹਨ।