ਅੰਮ੍ਰਿਤਸਰ :ਅੱਜ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਮੈਗਾ ਪੀਟੀਐੱਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪੰਜਾਬ ਭਰ ਦੇ 20 ਹਜ਼ਾਰ ਸਰਕਾਰੀ ਸਕੂਲਾਂ ਵਿੱਚ ਅੱਜ (ਮੰਗਲਵਾਰ) ਨੂੰ ਮੈਗਾ ਪੇਰੈਂਟਸ ਟੀਚਰ ਮੀਟਿੰਗ (PTM) ਹੋਈ। ਜਿਥੇ 27 ਲਖ ਦੇ ਕਰੀਬ ਮਾਪਿਆਂ ਨੇ ਅਧਿਆਪਕਾਂ ਨਾਲ ਮੁਲਾਕਤ ਕੀਤੀ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਉਹਨਾਂ ਦੀ ਜੀਵਨੀ ਬਾਰੇ ਵਿਚਾਰ ਚਰਚਾ ਕੀਤੀ। ਉਥੇ ਹੀ ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਸਾਰੇ ਮੰਤਰੀ ਅਤੇ ਵਿਧਾਇਕ ਵੀ ਪੀ.ਟੀ.ਐਮ. ਵਿੱਚ ਸ਼ਾਮਿਲ ਹੋਏ।
ਸਰਕਾਰੀ ਸਕੂਲਾਂ ‘ਚ ਹੋਈ ਅਧਿਆਪਕ ਅਤੇ ਮਾਪਿਆਂ ਦੀ ਮੇਗਾ ਮਿਲਣੀ (AMRITSAR REPORTER -ETV BHARAT) ਗੱਲ ਕੀਤੀ ਜਾਵੇ ਅਜਨਾਲਾ ਦੀ ਤਾਂ ਇਥੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੀ ਸਕੂਲਾਂ ਵਿੱਚ ਦੌਰਾ ਕੀਤਾ ਅਤੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਪੂਰੇ ਹਾਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਬੱਚਿਆਂ ਦੇ ਸੁਖਾਲੇ ਭਵਿੱਖ ਲਈ ਭਰੋਸਾ ਵੀ ਦਿੱਤਾ। ਇਸ ਮੌਕੇ ਮੰਤਰੀ ਅਧਿਆਪਕਾਂ ਨੂੰ ਵੀ ਮਿਲੇ ਅਤੇ ਸਕੂਲ ਦੇ ਹਲਾਤਾਂ ਵਾਰੇ ਚਰਚਾ ਕੀਤੀ। ਉਥੇ ਹੀ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਕਿਹਾ ਕਿ ਜੋ ਵੀ ਕਮੀਆਂ ਪੇਸ਼ੀਆਂ ਹੋਣਗੀਆਂ ਉਹਨਾਂ ਉੱਤੇ ਕੰਮ ਕੀਤਾ ਜਾਵੇਗਾ।
ਸਰਕਾਰ ਦੇ ਉਪਰਾਲੇ ਦੀ ਸ਼ਲਾਘਾ
ਇਸ ਮੌਕੇ ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। ਕਿ ਸਰਕਾਰ ਵੱਲੋਂ ਅਧਿਆਪਕ ਮਾਪੇ ਮਿਲਣੀ ਕਰਵਾਉਂਨ ਅਤੇ ਬੱਚਿਆਂ ਉੱਤੇ ਪੜ੍ਹਾਈ ਅਤੇ ਨਿਜੀ ਪੱਖ ਤੋਂ ਨਿਗਰਾਨੀ ਰੱਖਣਾ ਅਤੇ ਉਹਨਾਂ ਦੀਆਂ ਖੂਬੀਆਂ ਖਾਮੀਆਂ ਨੂੰ ਸਮਝਣ ਦਾ ਮੌਕਾ ਦੇਣਾ ਸ਼ਲਾਘਾਯੋਗ ਹੈ।
ਉੱਥੇ ਬੱਚਿਆਂ ਦੇ ਮਾਪਿਆਂ ਨੇ ਕਿਹਾ ਕਿ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਉਹਨਾਂ ਵੱਲੋਂ ਇਹ PTM ਰੱਖੀ ਗਈ ਹੈ। ਉਹਨਾਂ ਕਿਹਾ ਕਿ ਇਸ ਨਾਲ ਸਾਨੂੰ ਪਤਾ ਲੱਗੇ ਕਿ ਸਾਡੇ ਬੱਚੇ ਸਕੂਲ ਵਿੱਚ ਕਿਸ ਤਰ੍ਹਾਂ ਪੜ੍ਹ ਰਹੇ ਹਨ ਤੇ ਕਿੰਨੇ ਨੰਬਰ ਲੈ ਕੇ ਆ ਰਹੇ ਹਨ ਤੇ ਕਿਹੜੇ ਸਬਜੈਕਟ ਵਿੱਚ ਉਹ ਕਮਜ਼ੋਰ ਹਨ। ਉਹਨਾਂ ਕਿਹਾ ਕਿ ਅਸੀਂ ਗਰੀਬ ਲੋਕ ਮਿਹਨਤ ਕਰਦੇ ਹਾਂ ਕਿ ਸਾਡੇ ਬੱਚੇ ਪੜ੍ਵ ਲਿਖ ਜਾਮ ਤੇ ਅੱਗੇ ਵਧਣ 'ਤੇ ਸਾਡੀ ਗਰੀਬੀ ਦੂਰ ਹੋਵੇ। ਬਹੁਤ ਵਧੀਆ ਲੱਗਾ ਇੱਥੇ ਆ ਕੇ ਮੰਤਰੀ ਸਾਹਿਬ ਵੀ ਆਏ ਹਨ। ਉਹਨਾਂ ਵਲੋਂ ਵੀ ਬੱਚਿਆਂ ਦੀ ਹੌਸਲਾ ਵਜਾਈ ਕੀਤੀ ਗਈ ਹੈ। ਸਰਕਾਰ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ।