ਅੰਮ੍ਰਿਤਸਰ:ਅੰਮ੍ਰਿਤਸਰ ਦੇ ਗੋਲ ਬਾਗ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਘਰ ਦੀ ਛੱਤ ਉੱਪਰ ਇਕਦਮ ਭਿਆਨਕ ਅੱਗ ਲੱਗ ਗਈ। ਅੱਗ ਦੇਖਦੇ ਹੀ ਦੇਖਦੇ ਇੰਨੀ ਭਿਆਨਕ ਹੋ ਗਈ ਕਿ ਉਸ ਦੀਆਂ ਲਪਟਾਂ ਬਾਹਰ ਨਿਕਲਣੀਆਂ ਸ਼ੁਰੂ ਹੋ ਗਈਆਂ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਦਾ ਬਚਾਅ ਰਿਹਾ, ਕਿਉਂਕਿ ਸਾਰਾ ਹੀ ਪਰਿਵਾਰ ਹੇਠਾਂ ਸੋ ਰਿਹਾ ਸੀ ਅਤੇ ਛੱਤ ਉੱਪਰ ਕੋਈ ਵੀ ਮੌਜੂਦ ਨਹੀਂ ਸੀ। ਜਦੋਂ ਪਰਿਵਾਰ ਨੂੰ ਪਤਾ ਲੱਗਾ ਤਾਂ ਤੁਰੰਤ ਇਸ ਸਬੰਧੀ ਫਾਈਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਅਤੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਭਾਰੀ ਜਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ।
ਦਿਵਾਲੀ ਮੌਕੇ ਘਰ ਨੂੰ ਲੱਗੀ ਭਿਆਨਕ ਅੱਗ, ਕੀਮਤੀ ਸਮਾਨ ਸੜ ਕੇ ਹੋਇਆ ਸੁਆਹ
ਅੰਮ੍ਰਿਤਸਰ ਦੇ ਗੋਲ ਬਾਗ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਘਰ ਦੀ ਛੱਤ ਉੱਪਰ ਇਕਦਮ ਲੱਗੀ ਭਿਆਨਕ ਅੱਗ, ਸਮਾਨ ਹੋਇਆ ਸੜ ਕੇ ਸੁਆਹ
Published : 4 hours ago
ਇਸ ਮੌਕੇ ਪੀੜਤ ਮਹਿਲਾ ਨੇ ਦੱਸਿਆ ਕਿ ਉਹ ਸਾਰਾ ਹੀ ਪਰਿਵਾਰ ਹੇਠਾਂ ਸੋ ਰਹੇ ਸੀ, ਜਿਸ ਦੌਰਾਨ ਅਚਾਨਕ ਲੋਕਾਂ ਵੱਲੋਂ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਉਨ੍ਹਾਂ ਦੇ ਛੱਤ ਉੱਪਰ ਅੱਗ ਲੱਗੀ ਹੋਈ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਅੱਗ ਲੱਗਣ ਕਰਕੇ ਉਨ੍ਹਾਂ ਦਾ ਘਰ ਦਾ ਸਾਰਾ ਹੀ ਸਮਾਨ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਸੋਨਾ ਸੋਫੇ ਘਰ ਦਾ ਬੈੱਡ ਅਤੇ ਹੋਰ ਖਾਸ ਸਮਾਨ ਸਾੜਾ ਹੀ ਅੱਗ ਲੱਗਣ ਕਰਕੇ ਸਵਾਹ ਹੋ ਗਿਆ ਹੈ।
ਪਰੀਵਾਰ ਘਰੋਂ ਭੱਜ ਕੇ ਬਾਹਰ ਆਇਆ ਤੇ ਆਪਣੀ ਜਾਨ ਬਚਾਈ
ਪੀੜਤ ਮਹਿਲਾ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨ ਦਾ ਜੋ ਪਤਾ ਨਹੀਂ ਲੱਗ ਪਾਇਆ। ਦੱਸਿਆ ਕਿ ਅਜੇ 10 ਦਿਨ ਪਹਿਲਾਂ ਹੀ ਪਰਿਵਾਰ ਦੇ ਮੁਖੀ ਦੀ ਮੌਤ ਹੋਈ ਸੀ ਤੇ ਸਾਰੇ ਰਿਸ਼ਤੇਦਾਰ ਘਰ ਆਏ ਹੋਏ ਸਨ, ਅਤੇ ਸਾਰੇ ਥੱਲੇ ਸੋ ਰਹੇ ਸਨ ਤੇ ਸਵੇਰੇ ਸਾਢੇ ਚਾਰ ਵਜੇ ਬਾਹਰ ਲੋਕ ਚਾਹ ਪੀ ਰਹੇ ਸਨ। ਜਿੰਨ੍ਹਾਂ ਨੇ ਅੱਗ ਲੱਗੀ ਵੇਖੀ ਤੇ ਪਰਿਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਪਰੀਵਾਰ ਘਰੋਂ ਭੱਜ ਕੇ ਬਾਹਰ ਆਇਆ ਅਤੇ ਆਪਣੀ ਜਾਨ ਬਚਾਈ ਨਹੀਂ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਪਰੀ ਮੰਜਿਲ 'ਤੇ ਤਜੋਰੀ ਵਿੱਚ 30 ਤੋਲੇ ਦੇ ਕਰੀਬ ਸੋਨਾ ਸੀ। ਜਿਸਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ ਜਾਂਚ ਸ਼ੁਰੂ ਕੀਤੀ ਗਈ।