ਪੰਜਾਬ

punjab

ETV Bharat / state

ਲੁਧਿਆਣਾ 'ਚ ਗਰਲ ਗੈਂਗ ਕਰ ਰਿਹਾ ਲੋਕਾਂ ਦੀ ਲੁੱਟ - girl gang is robbing

ਲੁਧਿਆਣਾ ਵਿੱਚ 25 ਦੇ ਕਰੀਬ ਮਹਿਲਾਵਾਂ ਇੱਕ ਗੈਂਗ ਦੇ ਰੂਪ ਵਿੱਚ ਕੰਮ ਕਰ ਰਹੀਆਂ ਹਨ। ਮੰਗਣ ਬਹਾਨੇ ਇਹ ਲੋਕਾਂ ਨੂੰ ਲੁੱਟਦੀਆਂ ਹਨ।

By ETV Bharat Punjabi Team

Published : 4 hours ago

ROBBING THE PASSENGERS
ਲੁਧਿਆਣਾ 'ਚ ਗਰਲ ਗੈਂਗ ਕਰ ਰਿਹਾ ਲੋਕਾਂ ਦੀ ਲੁੱਟ (ETV BHARAT PUNJAB (ਰਿਪੋਟਰ,ਲੁਧਿਆਣਾ))

ਲੁਧਿਆਣਾ: ਆਏ ਦਿਨ ਲੁੱਟ ਦੀਆਂ ਵਾਰਦਾਤਾਂ ਦੇਖਣ ਨੂੰ ਮਿਲਦੀਆਂ ਹਨ ਅਤੇ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਤਾਜ਼ਾ ਮਾਮਲਾ ਬੱਸ ਸਟੈਂਡ ਨੇੜੇ ਦੇਖਣ ਨੂੰ ਮਿਲਿਆ ਜਿੱਥੇ ਇੱਕ ਪ੍ਰਵਾਸੀ ਨੌਜਵਾਨ ਆਪਣੇ ਭਰਾਵਾਂ ਦੇ ਨਾਲ ਲੁਧਿਆਣੇ ਵਿੱਚ ਆਉਂਦਾ ਹੈ ਅਤੇ ਮੰਗਣ ਵਾਲੀਆਂ ਕੁੜੀਆਂ ਦੇ ਵੱਲੋਂ ਉਸ ਨੌਜਵਾਨ ਦੇ ਕੋਲੋਂ ਪੈਸੇ ਖੋਹ ਲਏ ਜਾਂਦੇ ਹਨ। ਜਿਸ ਦੇ ਨੇੜੇ ਖੜੇ ਨੌਜਵਾਨ ਨੇ ਵੀਡੀਓ ਵੀ ਬਣਾਈ ਅਤੇ ਪੀੜਤ ਨੌਜਵਾਨ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।

ਮੰਗਣ ਬਹਾਨੇ ਇਹ ਲੋਕਾਂ ਨੂੰ ਲੁੱਟਦੀਆਂ ਹਨ ਔਰਤਾਂ (ETV BHARAT PUNJAB (ਰਿਪੋਟਰ,ਲੁਧਿਆਣਾ))




ਗਰਲ ਗੈਂਗ ਕਰਦਾ ਹੈ ਲੁੱਟ
ਜਦੋਂ ਇਸ ਸਬੰਧੀ ਮਾਰਕੀਟ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ 20 ਤੋਂ 25 ਮੰਗਣ ਵਾਲੀਆਂ ਕੁੜੀਆਂ ਦੇ ਵੱਲੋਂ ਗਿਰੋਹ ਬਣਾਇਆ ਗਿਆ ਹੈ। ਇਹ ਪ੍ਰਵਾਸੀ ਮੁਸਾਫਰਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਹਨ ਅਤੇ ਉਨ੍ਹਾਂ ਦੇ ਕੋਲੋਂ ਪੈਸੇ ਖੋਹ ਲੈਂਦੀਆਂ ਹਨ। ਜਿਸ ਤੋਂ ਬਾਅਦ ਉਸ ਜਗ੍ਹਾ ਦੇ ਉੱਪਰ ਰੌਲਾ ਪਾਇਆ ਜਾਂਦਾ ਹੈ ਕਿ ਇਸ ਦੇ ਵੱਲੋਂ ਮੇਰੇ ਨਾਲ ਛੇੜਖਾਨੀ ਕੀਤੀ ਗਈ ਹੈ। ਮਾਰਕੀਟ ਦੇ ਲੋਕਾਂ ਦਾ ਵੀ ਕਹਿਣਾ ਸੀ ਕਿ ਇਹਨਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਕਿ ਭੋਲੇ ਭਾਲੇ ਲੋਕਾਂ ਦੇ ਨਾਲ ਇਸ ਤਰੀਕੇ ਨਾਲ ਲੁੱਟ ਨਾ ਹੋਵੇ।

ਪੁਲਿਸ ਉੱਤੇ ਗੰਭੀਰ ਇਲਜ਼ਾਮ

ਪੀੜਤ ਨੌਜਵਾਨ ਨੇ ਮਾਮਲੇ ਸਬੰਧੀ ਕਿਹਾ ਕਿ ਪਹਿਲਾਂ ਤਾਂ ਮੰਗਣ ਵਾਲੀਆਂ ਨੇ ਉਸ ਤੋਂ ਹਜ਼ਾਰ ਰੁਪਏ ਲੁੱਟ ਲਏ ਅਤੇ ਜਦੋਂ ਉਸ ਨੇ ਪੁਲਿਸ ਕੋਲ ਮਾਮਲੇ ਦੀ ਸ਼ਿਕਾਇਤ ਕੀਤੀ ਤਾਂ ਪੁਲਿਸ ਨੇ ਉਲਟਾ ਉਸ ਦੇ ਭਰਾ ਨੂੰ ਹੀ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਆਖਿਆ ਕਿ ਉਹ ਜਿਨਸੀ ਸ਼ੋਸ਼ਣ ਦਾ ਪਰਚਾ ਪੀੜਤ ਦੇ ਭਰਾ ਉੱਤੇ ਪਾ ਦੇਣਗੇ ਅਤੇ ਜੇਕਰ ਰਿਹਾਈ ਚਾਹੀਦੀ ਹੈ ਤਾਂ ਪੰਜ ਹਜ਼ਾਰ ਰੁਪਏ ਦਿਓ। ਜਦੋਂ ਇਸ ਸਬੰਧੀ ਬਸ ਸਟੈਂਡ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਧਿਆਨ ਵਿੱਚ ਹੈ, ਛਾਣਬੀਨ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।




ABOUT THE AUTHOR

...view details