ਘਰ 'ਚ ਦਾਖਲ ਹੋਇਆ 6 ਤੋਂ 7 ਚੋਰਾਂ ਦਾ ਗਿਰੋਹ (Etv Bharat (ਹੁਸ਼ਿਆਰਪੁਰ , ਪੱਤਰਕਾਰ)) ਹੁਸ਼ਿਆਰਪੁਰ:ਇਹ ਤਸਵੀਰਾਂ ਜੋ ਤੁਸੀ ਦੇਖ ਰਹੇ ਹੋ ਹੁਸ਼ਿਆਰਪੁਰ ਦੇ ਪਿੰਡ ਮੁਕੇਰੀਆਂ ਦੀਆਂ ਹਨ। ਜਿੱਥੇ ਕਿ ਮੁਕੇਰੀਆਂ ਦੇ ਕਾਲਾ ਮੰਝ ਰੋਡ 'ਤੇ ਇੱਕ ਘਰ ਵਿੱਚ ਚੋਰਾਂ ਦਾ ਪੂਰਾ ਗਿਰੋਹ ਦਾਖਲ ਹੋ ਗਿਆ। ਦੇਖਦੇ ਹੀ ਦੇਖਦੇ 6 ਤੋਂ 7 ਚੋਰ ਘਰ ਦੇ ਅੰਦਰ ਵੜ ਗਏ। ਚੋਰਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਘਰ ਅੰਦਰ ਵੀ ਕੈਮਰੇ ਲੱਗੇ ਹੋਏ ਹਨ:ਸੀਸੀਟੀਵੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਕੁਝ ਚੋਰ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਇੱਕ ਚੋਰ ਸੀਸੀਟੀਵੀ ਕੈਮਰੇ ਵੱਲ ਦੇਖ ਕੇ ਇਸ਼ਾਰਾ ਵੀ ਕਰਦਾ ਹੈ। ਫਿਰ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਕੈਮਰੇ ਦਾ ਮੂੰਹ ਘੁਮਾ ਦਿੱਤਾ ਜਾਂਦਾ ਹੈ। ਘਰ ਅੰਦਰ ਵੀ ਕੈਮਰੇ ਲੱਗੇ ਹੋਏ ਹਨ ਅਤੇ ਚੋਰਾਂ ਦੀ ਸਾਰੀ ਵਾਰਦਾਤ ਉਨ੍ਹਾਂ 'ਚ ਕੈਦ ਹੋ ਜਾਂਦੀ ਹੈ। ਇਸ ਤੋਂ ਬਾਅਦ ਇੱਕ ਹੋਰ ਘਰ ਅੰਦਰ ਦਾਖਲ ਹੁੰਦੇ ਹਨ ਅਤੇ ਘਰ 'ਚੋਂ ਸਕੂਟਰੀ ਅਤੇ ਮੋਟਰਸਾਈਕਲ ਚੋਰੀ ਕਰ ਰਫੂ ਚੱਕਰ ਹੋ ਜਾਂਦੇ ਹਨ। ਘਰਦਿਆਂ ਵੱਲੋਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਹੈਲਪ ਲਾਈਨ ਨੰਬਰ 100 'ਤੇ ਫੋਨ ਕੀਤਾ: ਮਕਾਨ ਮਾਲਕ ਅਨੁਮਹਾਂਜਨ ਨੇ ਦੱਸਿਆ ਕਿ ਇਹ ਵਾਰਦਾਤ 1 ਜਾਂ 1:30 ਦੇ ਟਾਈਮ ਤੱਕ ਹੋਈ ਹੈ। ਕਿਹਾ ਕਿ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਘਰ ਅੰਦਰ ਕੋਈ ਹੈ ਤਾਂ ਉਹ ਮੇਨ ਗੇਟ ਖੋਲ ਕੇ ਜਾਣ ਲੱਗਿਆ ਤਾਂ ਮੇਨ ਬਾਹਰਲੀ ਸਾਈਡ ਤੋਂ ਹੀ ਬੰਦ ਕਰਿਆ ਹੋਇਆ ਸੀ। ਉਨ੍ਹਾਂ ਨੂੰ ਕੁਝ ਲੋਕ ਦਿਖੇ ਸਨ ਕਿ ਘਰ ਦੇ ਬਾਹਰ ਹਨ। ਫਿਰ ਉਨ੍ਹਾਂ ਨੇ ਗੁਆਂਢੀਆਂ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਦੱਸਿਆ ਕਿ ਇਸ ਤਰ੍ਹਾਂ ਕਰਕੇ ਇਹ ਵਾਰਦਾਤ ਹੋ ਰਹੀ ਹੈ। ਫਿਰ ਉਸ ਤੋਂ ਬਾਅਦ ਹੈਲਪ ਲਾਈਨ ਨੰਬਰ 100 'ਤੇ ਫੋਨ ਕੀਤਾ, ਉਨ੍ਹਾਂ ਨੂੰ ਸਾਰੀ ਜਾਣਕਾਰੀ ਦਿੱਤੀ, ਘਰ ਦਾ ਪਤਾ ਦੱਸਿਆ। ਫਿਰ ਮਕਾਨ ਮਾਲਕ ਕੋਲ ਲੋਕਲ ਥਾਣੇ ਤੋਂ ਫੋਨ ਆਇਆ ਅਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਪਹੁੰਚਣ 'ਤੇ 25 -30 ਮਿੰਟ ਲੱਗ ਜਾਣਗੇ।
ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ:ਦੂਸਰੇ ਮਕਾਨ ਮਾਲਕ ਨੇ ਕਿਹਾ ਕਿ ਉਨ੍ਹਾਂ ਦੀਆਂ ਇੱਥੇ ਦੋ ਗੱਡੀਆਂ ਜਿੱਥੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰਾਤ ਦੇ 1:30 ਵਜੇ ਅਨਮਹਾਂਜਨ ਦਾ ਫੋਨ ਆਇਆ ਕਿ ਇੱਥੇ ਕੁਝ ਬੰਦੇ ਚੋਰੀ ਕਰਨ ਆਏ ਹੋਏ ਹਨ। ਜਦੋਂ ਉਹ ਉੱਥੇ ਪਹੁੰਚੇ ਤਾਂ ਉਦੋਂ ਤੱਕ ਸਾਰੀ ਵਾਰਦਾਤ ਹੋ ਚੁੱਕੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਚੋਰੀ ਹੋਏ ਵਾਹਨ, ਇੱਕ ਮੋਟਰ ਸਾਈਕਲ ਅਤੇ ਇੱਕ ਸਕੂਟਰੀ ਵਾਪਿਸ ਕਰਵਾਏ ਜਾਣ। ਪ੍ਰਸ਼ਾਸ਼ਨ ਨੂੰ ਬੇਨਤੀ ਹੈ ਕਿ ਚੋਰਾਂ 'ਤੇ ਵੀ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ।