ਲੁਧਿਆਣਾ: ਜਨਕਪੁਰੀ ਇਲਾਕੇ ਦੇ ਵਿੱਚ ਸਥਿਤ ਗਣੇਸ਼ ਨਗਰ ਦੇ ਅੰਦਰ ਇੱਕ ਮੱਠੀਆਂ ਬਣਾਉਣ ਵਾਲੀ ਗੈਰ ਕਾਨੂੰਨੀ ਫੈਕਟਰੀ ਨੂੰ ਅੱਜ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਫੈਕਟਰੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਅਤੇ ਨਾਲ ਹੀ ਇੱਕ ਮੋਟਰਸਾਈਕਲ ਵੀ ਅੱਗ ਦੀ ਲਪੇਟ ਦੇ ਵਿੱਚ ਆ ਗਿਆ। ਜਿਸ ਕਰਕੇ ਭਾਰੀ ਨੁਕਸਾਨ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਅੱਗ ਲੱਗਣ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਜਦੋਂ ਅੱਗ ਲੱਗੀ ਉਸ ਵੇਲੇ ਅੰਦਰ ਵਰਕਰ ਕੰਮ ਕਰ ਰਹੇ ਸਨ ਪਰ ਅੱਗ ਲੱਗਣ ਤੋਂ ਬਾਅਦ ਉਹ ਸਾਰੇ ਹੀ ਬਾਹਰ ਭੱਜ ਆਏ, ਜਿਸ ਕਰਕੇ ਉਹਨਾਂ ਦੀ ਜਾਨ ਬਚ ਗਈ। ਫੈਕਟਰੀ ਰਿਹਾਇਸ਼ੀ ਇਲਾਕੇ ਦੇ ਵਿੱਚ ਚਲਾਈ ਜਾ ਰਹੀ ਸੀ। ਜਿਸ ਦੀ ਜਾਂਚ ਹੁਣ ਕੀਤੀ ਜਾਵੇਗੀ।
ਇਸ ਸਬੰਧੀ ਫੈਕਟਰੀ ਵਿੱਚ ਕੰਮ ਕਰਨ ਵਾਲੇ ਵਰਕਰ ਨੇ ਦੱਸਿਆ ਕਿ ਸਿਲੰਡਰ ਨੂੰ ਅੱਗ ਲੱਗਣ ਕਰਕੇ ਇਹ ਧਮਾਕਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੀਆਂ ਤਾਰਾਂ ਵੀ ਇਲਾਕੇ ਵਿੱਚੋਂ ਲੰਘ ਰਹੀਆਂ ਨੇ। ਉਨ੍ਹਾਂ ਕਿਹਾ ਕਿ ਅੱਗ ਦੁਪਹਿਰ ਵੇਲੇ ਲੱਗੀ ਜਿਸ ਤੋਂ ਬਾਅਦ ਤੁਰੰਤ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਉਨ੍ਹਾ ਨੇ ਅੱਗ ਉੱਤੇ ਆ ਕੇ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਸਿਲੰਡਰ ਨੂੰ ਵੀ ਬੁਝਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਅੱਗੇ ਕਿਹਾ ਕੇ ਮੱਠੀਆਂ ਬਣਾਉਣ ਦੇ ਲਈ ਫੈਕਟਰੀ ਵਿੱਚ ਭੱਠੀ ਚਲਾਈ ਜਾ ਰਹੀ ਸੀ।
- ਤੀਰਅੰਦਾਜ਼ੀ, ਹਾਕੀ ਅਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ, ਖੇਡ ਮੰਤਰੀ ਪੰਜਾਬ ਨੇ ਦਿੱਤੀਆਂ ਮੁਬਾਰਕਾਂ
- ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਨੇ ਕੀਤੀ ਮੀਟਿੰਗ, ਮੰਗਾਂ ਹੱਲ ਕਰਨ ਦਾ ਦਿੱਤਾ ਭਰੋਸਾ
- ਮਿਸ਼ਨ ਰੋਜ਼ਗਾਰ ਤਹਿਤ 457 ਹੋਰ ਉਮੀਦਵਾਰਾਂ ਨੂੰ ਦਿੱਤੇ ਗਏ ਨਿਯੁਕਤੀ ਪੱਤਰ, 40 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਸੀਐੱਮ ਮਾਨ ਵੱਲੋਂ ਦਾਅਵਾ