ਮਾਂ ਦਾ ਹੋਵੇਗਾ ਡੀਐਨਏ ਟੈਸਟ (ETV Bharat (ਅੰਮ੍ਰਿਤਸਰ, ਪੱਤਰਕਾਰ)) ਅੰਮ੍ਰਿਤਸਰ: ਰੂਸ ਅਤੇ ਯੂਕਰੇਨ ਵਿੱਚ ਜਾਰੀ ਜੰਗ ਦੇ ਦੌਰਾਨ ਅੰਮ੍ਰਿਤਸਰ ਦੇ ਇੱਕ ਸਿੱਖ ਨੌਜਵਾਨ ਤੇਜਪਾਲ ਸਿੰਘ ਦੀ ਮੌਤ ਦੇ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਰੂਸ ‘ਚ ਅੰਮ੍ਰਿਤਸਰ ਦੇ ਨੌਜਵਾਨ ਤੇਜਪਾਲ ਸਿੰਘ ਦੀ ਯੂਕਰੇਨ ਬਾਰਡਰ ‘ਤੇ ਮੌਤ ਹੋ ਗਈ ਸੀ, ਜਿਸ ਦਾ ਪਰਿਵਾਰ ਉਸ ਦੇ ਮ੍ਰਿਤਕ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ ਕਰ ਰਿਹਾ ਸੀ।
ਯੂਕਰੇਨ ਦੇ ਬਾਰਡਰ 'ਤੇ ਜੰਗ ਵਿੱਚ ਹਿੱਸਾ ਲੈਣ ਗਿਆ: ਅੰਮ੍ਰਿਤਸਰ, ਦਾ ਰਹਿਣ ਵਾਲਾ 30 ਸਾਲਾਂ ਤੇਜਪਾਲ ਸਿੰਘ ਦਸੰਬਰ ਮਹੀਨੇ 'ਚ ਰੂਸ ਗਿਆ ਸੀ। ਰੂਸ ਦੀ ਫੌਜ ਵਿੱਚ ਭਰਤੀ ਹੋ ਕੇ ਸਿਖਲਾਈ ਪ੍ਰਾਪਤ ਕਰਨ ਉਪਰੰਤ ਯੂਕਰੇਨ ਦੇ ਬਾਰਡਰ 'ਤੇ ਜੰਗ ਵਿੱਚ ਹਿੱਸਾ ਲੈਣ ਗਿਆ ਸੀ। ਯੂਕਰੇਨ ਦੀ ਜੰਗ ਵਿੱਚ ਰੂਸ ਦੀ ਤਰਫੋਂ ਲੜਿਆ ਸੀ ਅਤੇ ਇਸੇ ਦੌਰਾਨ ਸ਼ਹੀਦ ਹੋ ਗਿਆ ਸੀ।
ਰੂਸ ਆਰਮੀ ਵਿੱਚ ਤਾਇਨਾਤ: ਤੇਜਪਾਲ ਸਿੰਘ ਭਾਰਤੀ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਪੂਰਾ ਕਰਨ ਲਈ ਜਨਵਰੀ 2024 ਵਿੱਚ ਰੂਸ ਚਲਾ ਗਿਆ ਸੀ। ਉਸ ਸਮੇਂ ਰੂਸ ਨੂੰ ਯੂਕਰੇਨ ਵਿਰੁੱਧ ਲੜਾਕਿਆਂ ਦੀ ਲੋੜ ਸੀ। ਤੇਜਪਾਲ ਦੀ ਮਾਰਚ ਵਿਚ ਉੱਥੇ ਹੀ ਮੌਤ ਹੋ ਗਈ ਸੀ ਅਤੇ ਪਰਿਵਾਰ ਨੂੰ ਇਸ ਦਾ ਪਤਾ 9 ਜੂਨ ਨੂੰ ਲੱਗਾ। ਸ਼ਹੀਦ ਤੇਜਪਾਲ ਸਿੰਘ ਜੋ ਰਸ਼ੀਆ ਆਰਮੀ ਵਿੱਚ ਤਾਇਨਾਤ ਸੀ ਜਿਸਦੀ ਮੌਤ ਦੀ ਖ਼ਬਰ ਪਰਿਵਾਰ ਨੂੰ 9 ਜੂਨ ਨੂੰ ਮਿਲੀ ਸੀ। ਜਿਸ ਦਾ ਪਰਿਵਾਰ ਉਸ ਦੇ ਮ੍ਰਿਤਕ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ ਕਰ ਰਿਹਾ ਸੀ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ ਕਿ ਹੁਣ ਤੇਜਪਾਲ ਦੀ ਮਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ, ਜਿਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਰਸ਼ੀਅਨ ਐਂਬੈਸੀ ਵੱਲੋਂ ਡੀਐਨਏ ਰਿਪੋਰਟ ਮੰਗੀ: ਇਸ ਮਾਮਲੇ 'ਚ ਰਸ਼ੀਅਨ ਐਂਬੈਸੀ ਵੱਲੋਂ ਡੀਐਨਏ ਰਿਪੋਰਟ ਮੰਗੀ ਗਈ ਹੈ ਤਾਂ ਜੋ ਤੇਜਪਾਲ ਦੀ ਬਾਡੀ ਦੇ ਨਾਲ ਮੈਚ ਕੀਤੀ ਜਾ ਸਕੇ। ਤੇਜਪਾਲ ਦੀ ਪਤਨੀ ਦਾ ਕਹਿਣਾ ਛੋਟੇ ਬੱਚੇ ਹੀ ਉਡੀਕ ਕਰਦੇ ਨੇ ਕਿ ਸਾਡਾ ਪਿਤਾ ਕਦੋਂ ਆਵੇਗਾ ਜਾਂ ਸਾਡੀ ਵੀਡੀਓ ਕਾਲ ਤੇ ਗੱਲ ਕਦੋਂ ਹੋਵੇਗੀ। ਰੂਸ ਯੂਕਰੇਨ ਯੁੱਧ ਵਿੱਚ ਸ਼ਹੀਦ ਤੇਜਪਾਲ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਸਹਿਮਤ ਹੋ ਗਿਆ ਹੈ। ਇਹ ਪ੍ਰਕਿਰਿਆ ਪੀਐਮ ਮੋਦੀ ਦੇ ਦੌਰੇ ਤੋਂ 2 ਹਫ਼ਤੇ ਬਾਅਦ ਸ਼ੁਰੂ ਹੋਈ। ਤੇਜਪਾਲ ਦੀ ਮਾਂ ਦਾ ਕਹਿਣਾ ਕਿ ਮੈਂ ਆਪਣੇ ਪੁੱਤ ਦੀਆਂ ਅੰਤਿਮ ਰਸਮਾਂ ਕਰਨੀਆਂ ਚਾਹੁੰਦੀ ਹਾਂ, ਜੇ ਸਾਡੀਆਂ ਸਰਕਾਰਾਂ ਚੰਗੀਆਂ ਹੁੰਦੀਆਂ ਤਾਂ ਅੱਜ ਮੇਰਾ ਪੁੱਤ ਬੇਗਾਨੇ ਦੇਸ਼ ਜਾ ਕੇ ਨਾ ਮਰਦਾ।
ਮ੍ਰਿਤਕ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ:ਨਰਿੰਦਰ ਮੋਦੀ ਦੀ ਮਾਸਕੋ ਫੇਰੀ ਤੋਂ ਦੋ ਹਫ਼ਤੇ ਬਾਅਦ ਰੂਸ ਨੇ ਆਖ਼ਰਕਾਰ ਤੇਜਪਾਲ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਯੂਕਰੇਨ ਯੁੱਧ ਵਿੱਚ ਰੂਸ ਲਈ ਲੜਦੇ ਹੋਏ ਸ਼ਹੀਦ ਹੋਏ ਤੇਜਪਾਲ ਦੀ ਲਾਸ਼ ਹੁਣ ਉਸਦੇ ਪਰਿਵਾਰ ਨੂੰ ਸੌਂਪੀ ਜਾਵੇਗੀ। ਜਿਸ ਦਾ ਪਰਿਵਾਰ ਉਸ ਦੇ ਮ੍ਰਿਤਕ ਨੂੰ ਭਾਰਤ ਵਾਪਸ ਲਿਆਉਣ ਲਈ ਲਗਾਤਾਰ ਅਪੀਲ ਕਰ ਰਿਹਾ ਸੀ। ਹੁਣ ਇਸ ਮਾਮਲੇ ‘ਚ ਵੱਡਾ ਖੁਲਾਸਾ ਹੋਇਆ ਹੈ ਕਿ ਹੁਣ ਤੇਜਪਾਲ ਦੀ ਮਾਂ ਦਾ ਡੀਐਨਏ ਟੈਸਟ ਕੀਤਾ ਜਾਵੇਗਾ, ਜਿਸ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸ਼ਹੀਦ ਤੇਜਪਾਲ ਸਿੰਘ ਨੂੰ ਆਖਰੀ ਵਾਰ ਦੇਖ ਸਕਣਗੇ:ਤੇਜਪਾਲ ਨੂੰ ਕੱਲ੍ਹ ਅੰਮ੍ਰਿਤਸਰ ਦੀ ਸਦਰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਸੋਮਵਾਰ ਨੂੰ ਤੇਜਪਾਲ ਦੀ ਮਾਂ ਅਤੇ ਪਤਨੀ ਨੂੰ ਡੀਸੀ ਦਫਟਤਰ ਬੁਲਾਇਆ ਗਿਆ ਹੈ, ਇਸ ਸਾਰੀ ਕਾਰਵਾਈ ਨਾਲ ਤੇਜਪਾਲ ਦੇ ਪਰਿਵਾਰ ਨੂੰ ਹੁਣ ਤਸੱਲੀ ਹੈ ਕਿ ਹੁਣ ਉਹ ਸ਼ਹੀਦ ਤੇਜਪਾਲ ਸਿੰਘ ਨੂੰ ਆਖਰੀ ਵਾਰ ਦੇਖ ਸਕਣਗੇ।