ਚੰਡੀਗੜ੍ਹ 'ਚ ਨਜਾਇਜ਼ ਅਫੀਮ ਦੀ ਖੇਤੀ ਕਰਨ ਵਾਲੇ ਕਾਬੂ ਚੰਡੀਗੜ੍ਹ:ਭਾਰਤ ਦੇਸ਼ 'ਚ ਪਾਬੰਦੀ ਦੇ ਬਾਵਜੁਦ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ। ਜੋ ਕਿ ਗੈਰ-ਕਾਨੂੰਨੀ ਹੈ। ਪਰ ਇਸ ਦੇ ਬਾਵਜੂਦ ਚੰਡੀਗੜ੍ਹ ਦੇ ਕਿਸ਼ਨਗੜ੍ਹ 'ਚ ਅਫੀਮ ਦੀ ਖੇਤੀ ਕੀਤੀ ਜਾਂਦੀ ਸੀ, ਇਸ ਦੀ ਸੂਚਨਾ ਜ਼ਿਲਾ ਕ੍ਰਾਈਮ ਸੈੱਲ ਨੂੰ ਮਿਲਦਿਆਂ ਹੀ ਡੀ.ਸੀ.ਸੀ. ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਦੀ ਅਗਵਾਈ ਵਾਲੀ ਟੀਮ ਨੇ ਕਿਸ਼ਨਗੜ੍ਹ 'ਚ ਛਾਪਾ ਮਾਰਿਆ। ਦੇਰ ਰਾਤ ਛਾਪਾ ਮਾਰ ਕੇ ਉਥੋਂ ਅਫੀਮ ਦੇ 725 ਬੂਟੇ ਬਰਾਮਦ ਕੀਤੇ ਹਨ।
ਪੰਚਕੁਲਾ 'ਚ ਬਾਗਬਾਨੀ ਕਰਦਾ ਮੁਲਜ਼ਮ:ਡੀਸੀਸੀ ਨੇ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਦੋ ਜਣਿਆਂ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ ਜਿਨ੍ਹਾਂ ਦੀ ਪਛਾਣ ਨਰਸਰੀ ਦੇ ਮਾਲਕ ਸਮੀਰ ਕਾਲੀਆ ਵਾਸੀ ਪੰਚਕੂਲਾ ਅਤੇ ਬਾਗਬਾਨ ਸੀਯਾਰਾਮ ਵਾਸੀ ਨਵਾਂ ਗਾਓਂ ਵਜੋਂ ਹੋਈ ਹੈ। ਡੀਸੀਸੀ ਨੇ ਮਾਮਲੇ ਵਿਚ ਕਾਰਵਾਈ ਕਰਦੇ ਹੋਏ ਦੋ ਜਣਿਆਂ ਖ਼ਿਲਾਫ਼ ਧਾਰਾ 18 (ਸੀ) ਐਨਡੀਪੀਐਸ ਐਕਟ ਤਹਿਤ ਐਫਆਈਆਰ ਦਰਜ ਕੀਤੀ ਹੈ।
ਬਲੂਮਿੰਗ ਡੇਲ ਨਰਸਰੀ ਵਿਖੇ ਮਾਰਿਆ ਛਾਪਾ:ਡੀ.ਸੀ.ਸੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਿਸ਼ਨਗੜ੍ਹ ਚੌਕ ਨੇੜੇ ਸਥਿਤ ਬਲੂਮਿੰਗ ਡੇਲ ਨਰਸਰੀ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਡੀ.ਸੀ.ਸੀ ਦੀ ਟੀਮ ਨੇ ਸਭ ਤੋਂ ਪਹਿਲਾਂ ਸਿਵਲ ਡਰੈੱਸ ਵਿੱਚ ਉਥੇ ਜਾ ਕੇ ਦੇਖਿਆ ਕਿ ਅਫੀਮ ਦੇ ਬੂਟੇ ਲਗਾਏ ਹੋਏ ਸਨ ਅਤੇ ਉਨ੍ਹਾਂ ਉਪਰ ਲਾਲ ਰੰਗ ਦੇ ਨਿਸ਼ਾਨ ਲਗਾਏ ਹੋਏ ਸਨ, ਜਿਨ੍ਹਾਂ ਵਿੱਚ ਮੁਕੁਲ ਅਤੇ ਫੁੱਲ ਸਨ। ਪੂਰੀ ਜਾਂਚ ਤੋਂ ਬਾਅਦ ਦੇਰ ਰਾਤ ਡੀ.ਸੀ.ਸੀ ਨੇ ਪੂਰੀ ਤਿਆਰੀ ਨਾਲ ਛਾਪਾ ਮਾਰ ਕੇ 725 ਭੁੱਕੀ ਦੇ ਬੂਟੇ ਬਰਾਮਦ ਕੀਤੇ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਪੰਜਾਬ ਵਿਧਾਨ ਸਭਾ ਵਿੱਚ ਭੁਕੀ ਦੀ ਖੇਤੀ ਦਾ ਮੁੱਦਾ ਉਠਿਆ ਸੀ।ਕਿ ਪੰਜਾਬ ਵਿੱਚ ਵੱਧ ਰਹੇ ਨਸ਼ੇ ਨੂੰ ਰੋਕਨ ਲਈ ਰਿਵਾਇਤੀ ਨੂੰ ਤਰਜੀਹ ਦੇਣ ਨੂੰ ਕਿਹਾ ਸੀ। ਪਰ ਇਸ ਨੂੰ ਨਸ਼ਾ ਕਹਿ ਕੇ ਇਸ ਦੀ ਖੇਤੀ 'ਤੇ ਮਨਾਹੀ ਕਰ ਦਿੱਤੀ ਗਈ। ਮੰਤਰੀਆਂ ਨੇ ਕਿਹਾ ਕਿ ਭਾਵੇਂ ਹੀ ਇਹ ਖੇਤੀ ਰਿਵਾਇਤੀ ਹੈ, ਪਰ ਹੈ ਤਾਂ ਨਸ਼ਾ ਹੀ, ਇਸ ਲਈ ਨਸ਼ੇ ਦੀ ਖੇਤੀ ਕਰਨ ਦਾ ਅਜੇ ਕੋਈ ਵਿਚਾਰ ਨਹੀਂ ਹੈ।