ਪੰਜਾਬ

punjab

ETV Bharat / state

ਦਰਦਨਾਕ : ਜਸ਼ਨ ਦਾ ਦਿਨ ਬਣਿਆ ਕਾਲ, 10 ਸਾਲਾ ਬੱਚੀ ਦੇ ਜਨਮ ਵਾਲੇ ਦਿਨ ਲੜ੍ਹਿਆ ਕਾਲਾ ਨਾਗ, ਹੋਈ ਮੌਤ, ਸਦਮੇਂ 'ਚ ਪਰਿਵਾਰ - Girl dies due to snake bite - GIRL DIES DUE TO SNAKE BITE

Girl dies due to snake bite: ਬਠਿੰਡਾ 'ਚ ਜਨਮ ਦਿਨ ਮੌਕੇ 10 ਸਾਲਾ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਸਿਮਰਨ ਕੌਰ ਵਜੋਂ ਹੋਈ ਹੈ। ਬੱਚੀ 5ਵੀਂ ਜਮਾਤ ਵਿੱਚ ਪੜ੍ਹਦੀ ਸੀ। ਮ੍ਰਿਤਕ ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਮੌਤ ਨਾਲ ਮਾਪੇ ਸਦਮੇ ਵਿੱਚ ਹਨ।

10 year old girl died of a snake bite on her own birthday
ਬੱਚੀ ਦੇ ਜਨਮ ਵਾਲੇ ਦਿਨ ਲੜ੍ਹਿਆ ਕਾਲਾ ਨਾਗ (ETV Bharat Bathinda)

By ETV Bharat Punjabi Team

Published : Jul 23, 2024, 8:49 PM IST

ਬੱਚੀ ਦੇ ਜਨਮ ਵਾਲੇ ਦਿਨ ਲੜ੍ਹਿਆ ਕਾਲਾ ਨਾਗ (ETV Bharat Bathinda)

ਬਠਿੰਡਾ:ਜਿਲ੍ਹਾ ਬਠਿੰਡਾ ਦੇ ਪਿੰਡ ਲੋਪੋ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਕਮਰੇ 'ਚ ਬੈਡ ਉੱਪਰ ਪਈ ਇੱਕ 10 ਸਾਲਾ ਬੱਚੀ ਨੂੰ ਕਾਲੇ ਨਾਗ ਨੇ ਡੰਗ ਲਿਆ ਅਤੇ ਹਸਪਤਾਲ ਇਲਾਜ਼ ਦੌਰਾਨ ਮੌਤ ਹੋ ਗਈ। ਹੈਰਾਨੀ ਵਾਲੀ ਗੱਲ ਇਹ ਹੈ ਉਸ ਬੱਚੀ ਦਾ ਉਸ ਦਿਨ ਹੀ ਜਨਮ ਦਿਨ ਸੀ, ਜਿਸ ਦਿਨ ਉਸ ਬੱਚੀ ਦੀ ਸੱਪ ਦੇ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਹਰਸਿਮਰਨ ਕੌਰ ਵਜੋਂ ਹੋਈ ਹੈ।

ਇਸ ਮੌਕੇ ਬੱਚੀ ਦੇ ਮਾਮਾ ਕੁਲਵਿੰਦਰ ਸਿੰਘ ਦੁੱਲੇਵਾਲਾ ਨੇ ਦੱਸਿਆ ਹੈ ਕਿ ਮੇਰੀ ਭਾਣਜੀ ਮ੍ਰਿਤਕਾ ਹਰਸਿਮਰਨ ਕੌਰ ਪਿੰਡ ਲੋਪੋ ਵਿੱਚ 5ਵੀਂ ਜਮਾਤ ਵਿੱਚ ਪੜ੍ਹਦੀ ਸੀ। ਉਹਨਾਂ ਦੱਸਿਆ ਕਿ ਉਸ ਨੂੰ ਮੌਸਮ ਅਨੁਸਾਰ ਆਪਣੇ ਬੈਡਰੂਮ ਵਿੱਚ ਸੌਣ ਲਈ ਆਪਣੀ ਮਾਤਾ ਨੂੰ ਕਿਹਾ ਕਿ ਮੈਨੂੰ ਕੂਲਰ ਹੇਠ ਠੰਡ ਲੱਗ ਰਹੀ ਹੈ, ਮੈਂ ਆਪਣੇ ਬੈਡਰੂਮ ਵਿੱਚ ਸੌ ਜਾਵਾਂ ਤਾਂ ਉਹ ਬੱਚੀ ਆਪਣੇ ਬੈਡਰੂਮ ਵਿੱਚ ਚਲੀ ਗਈ ਤਾਂ ਬੈਡ ਉੱਪਰ ਲੇਟਣ ਤੋਂ ਬਾਅਦ ਉਸ ਬੈਡ ਉੱਪਰ ਇੱਕ ਕਾਲਾ ਨਾਗ ਸੱਪ ਪਹਿਲਾਂ ਹੀ ਲੇਟਿਆ ਹੋਇਆ ਸੀ ਉਸ ਲੜਕੀ ਨੂੰ ਪਤਾ ਨਹੀਂ ਲੱਗਿਆ ਕਿ ਸੱਪ ਜ਼ਹਰੀਲਾ ਸੱਪ ਪਹਿਲਾਂ ਹੀ ਬੈਡ ਉੱਪਰ ਲੇਟਿਆ ਹੋਇਆ ਹੈ।

ਹਸਪਤਾਲ ਜਾਣ ਤੋਂ ਬਾਅਦ ਵੀ ਜਾਨ ਨਹੀਂ ਬਚ ਸਕੀ ਜਾਨ:ਉਹ ਬੱਚੀ ਆਪਣੇ ਬੈਡ ਉੱਪਰ ਲੇਟ ਗਈ ਤਾਂ ਸੱਪ ਨੇ ਉਸ 10 ਸਾਲਾ ਬੱਚੀ ਨੂੰ ਦੋ ਤਿੰਨ ਡੰਗ ਮਾਰੇ ਤਾਂ ਬੱਚੀ ਬੇਹੋਸ਼ ਹੋ ਗਈ ਜਿਸ ਨੂੰ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਕਿ ਡਾਕਟਰਾਂ ਵੱਲੋਂ ਇਲਾਜ ਚੱਲਣ ਉਪਰੰਤ ਹੀ ਬੱਚੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪੂਰੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ।

ABOUT THE AUTHOR

...view details