ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਪੰਜ ਮਹੀਨਿਆਂ ਦੇ ਲੰਬੇ ਵਕਫੇ ਤੋਂ ਬਾਅਦ ਇਕ ਵਾਰ ਫਿਰ ਲਾਲ ਗੇਂਦ ਕ੍ਰਿਕਟ ਲਈ ਮੈਦਾਨ 'ਚ ਉਤਰ ਰਹੀ ਹੈ। ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 19 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਟੈਸਟ ਚੇਨਈ 'ਚ ਹੋਵੇਗਾ ਅਤੇ ਅਜਿਹੇ 'ਚ ਭਾਰਤੀ ਟੀਮ ਦੇ ਪਲੇਇੰਗ ਇਲੈਵਨ 'ਤੇ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ। ਕੌਣ ਹੋਣਗੇ 11 ਖਿਡਾਰੀ ਜੋ ਆਖਿਰਕਾਰ ਬੰਗਲਾਦੇਸ਼ ਖਿਲਾਫ ਮੈਦਾਨ 'ਚ ਉਤਰਨਗੇ? ਇਸ ਸਵਾਲ ਦਾ ਜਵਾਬ ਅਧਿਕਾਰਤ ਤੌਰ 'ਤੇ ਸਿੱਕਾ ਉਛਾਲਣ ਤੋਂ ਬਾਅਦ ਹੀ ਸਾਹਮਣੇ ਆਵੇਗਾ ਪਰ ਇਹ ਤੈਅ ਹੈ ਕਿ ਕਈ ਖਿਡਾਰੀਆਂ ਨੂੰ ਪਹਿਲੀ ਵਾਰ ਬੰਗਲਾਦੇਸ਼ ਖਿਲਾਫ ਟੈਸਟ ਖੇਡਣ ਦਾ ਮੌਕਾ ਮਿਲੇਗਾ।
ਭਾਰਤ 3 ਸਪਿਨਰਾਂ ਅਤੇ 2 ਤੇਜ਼ ਗੇਂਦਬਾਜ਼ਾਂ ਨਾਲ ਮੈਦਾਨ 'ਚ ਉਤਰੇਗਾ
ਚੇਨਈ ਦੀ ਪਿੱਚ ਦੀ ਹਾਲਤ ਨੂੰ ਦੇਖਦੇ ਹੋਏ ਭਾਰਤ 3 ਸਪਿਨਰਾਂ ਅਤੇ 2 ਤੇਜ਼ ਗੇਂਦਬਾਜ਼ਾਂ ਦੇ ਨਾਲ ਜਾ ਸਕਦਾ ਹੈ। ਭਾਵ ਫਿਰ 6 ਖਿਡਾਰੀ ਬੱਲੇਬਾਜ਼ ਹੋਣਗੇ, ਜਿਸ ਵਿੱਚ ਇੱਕ ਵਿਕਟਕੀਪਰ ਵੀ ਸ਼ਾਮਲ ਹੈ, ਜੇਕਰ ਰਿਸ਼ਭ ਪੰਤ ਟੀਮ ਵਿੱਚ ਹੈ ਤਾਂ ਉਹ ਵਿਕਟਕੀਪਰ ਬੱਲੇਬਾਜ਼ ਵਜੋਂ ਪਲੇਇੰਗ ਇਲੈਵਨ ਦਾ ਹਿੱਸਾ ਹੋਵੇਗਾ। ਇਸ ਦਾ ਮਤਲਬ ਹੈ ਕਿ ਇੰਗਲੈਂਡ ਦੇ ਖਿਲਾਫ ਘਰੇਲੂ ਟੈਸਟ ਸੀਰੀਜ਼ 'ਚ ਪ੍ਰਭਾਵ ਬਣਾਉਣ ਵਾਲੇ ਧਰੁਵ ਜੁਰੇਲ ਨੂੰ ਬੈਂਚ 'ਤੇ ਬੈਠਣਾ ਪੈ ਸਕਦਾ ਹੈ।
ਇਹ ਬੱਲੇਬਾਜ਼ੀ ਕ੍ਰਮ ਹੋ ਸਕਦਾ ਹੈ
ਬੰਗਲਾਦੇਸ਼ ਦੇ ਖਿਲਾਫ ਪਹਿਲੇ ਟੈਸਟ 'ਚ ਨੌਜਵਾਨ ਖੱਬੇ ਹੱਥ ਦੇ ਬੱਲੇਬਾਜ਼ ਯਸ਼ਸਵੀ ਜੈਸਵਾਲ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਭਾਰਤੀ ਸਲਾਮੀ ਬੱਲੇਬਾਜ਼ ਦੀ ਜ਼ਿੰਮੇਵਾਰੀ ਨਿਭਾਉਂਦੇ ਨਜ਼ਰ ਆਉਣਗੇ। ਉਸ ਤੋਂ ਇਲਾਵਾ ਸ਼ੁਭਮਨ ਗਿੱਲ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦਾ ਹੈ। ਫਿਰ ਵਿਰਾਟ ਕੋਹਲੀ, ਕੇਐੱਲ ਰਾਹੁਲ ਅਤੇ ਰਿਸ਼ਭ ਪੰਤ ਹੋਣਗੇ।