ਪੰਜਾਬ

punjab

ETV Bharat / sports

ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ਲਈ ਹੈਦਰਾਬਾਦ ਪਹੁੰਚੇ ਵਿਰਾਟ ਕੋਹਲੀ, ਦੇਖੋ ਵੀਡੀਓ - ਸਟਾਰ ਬੱਲੇਬਾਜ਼ ਵਿਰਾਟ ਕੋਹਲੀ

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਮੁੰਬਈ ਤੋਂ ਹੈਦਰਾਬਾਦ ਪਹੁੰਚ ਗਏ ਹਨ, ਜਿੱਥੇ ਉਨ੍ਹਾਂ ਨੇ 25 ਜਨਵਰੀ ਤੋਂ ਇੰਗਲੈਂਡ ਖਿਲਾਫ ਪਹਿਲਾ ਟੈਸਟ ਮੈਚ ਖੇਡਣਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਲਈ ਵੀ ਅਯੁੱਧਿਆ ਜਾਣ ਦੀ ਸੰਭਾਵਨਾ ਹੈ।

Virat Kohli reached Hyderabad
Virat Kohli reached Hyderabad

By ETV Bharat Sports Team

Published : Jan 21, 2024, 11:57 AM IST

ਨਵੀਂ ਦਿੱਲੀ:ਭਾਰਤੀ ਟੀਮ 25 ਜਨਵਰੀ ਤੋਂ ਹੈਦਰਾਬਾਦ 'ਚ ਇੰਗਲੈਂਡ ਨਾਲ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣ ਜਾ ਰਹੀ ਹੈ। ਇਸ ਤੋਂ ਪਹਿਲਾਂ ਹੈਦਰਾਬਾਦ 'ਚ ਹੋਣ ਵਾਲੇ ਪਹਿਲੇ ਮੈਚ ਲਈ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਹੈਦਰਾਬਾਦ ਪਹੁੰਚ ਚੁੱਕੇ ਹਨ। ਵਿਰਾਟ ਕੋਹਲੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਹੈਦਰਾਬਾਦ ਏਅਰਪੋਰਟ 'ਤੇ ਨਜ਼ਰ ਆ ਰਹੇ ਹਨ। ਇਸ ਦੌਰਾਨ ਵਿਰਾਟ ਸਖ਼ਤ ਸੁਰੱਖਿਆ ਵਿਚਕਾਰ ਏਅਰਪੋਰਟ ਤੋਂ ਬਾਹਰ ਆਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਉਨ੍ਹਾਂ ਦੇ ਨਾਲ ਪੁਲਿਸ ਨੂੰ ਵੀ ਦੇਖਿਆ ਜਾ ਸਕਦਾ ਹੈ।

ਹੈਦਰਾਬਾਦ ਪਹੁੰਚੇ ਵਿਰਾਟ ਕੋਹਲੀ: ਤੁਹਾਨੂੰ ਦੱਸ ਦਈਏ ਕਿ ਵਿਰਾਟ ਕੋਹਲੀ ਨੂੰ ਸ਼ਨੀਵਾਰ ਸ਼ਾਮ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ ਗਿਆ ਸੀ। ਉਦੋਂ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਹੈਦਰਾਬਾਦ ਜਾਂ ਫਿਰ ਅਯੁੱਧਿਆ ਜਾਣਗੇ। ਵਿਰਾਟ ਕੋਹਲੀ ਉਨ੍ਹਾਂ ਕ੍ਰਿਕਟਰਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੂੰ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ ਮਿਲਿਆ ਹੈ। ਇਹ ਇਕੱਠ 22 ਜਨਵਰੀ ਨੂੰ ਅਯੁੱਧਿਆ ਵਿੱਚ ਹੋਣ ਜਾ ਰਿਹਾ ਹੈ। ਅਜਿਹੇ 'ਚ ਵਿਰਾਟ ਅਯੁੱਧਿਆ ਨਹੀਂ ਸਗੋਂ ਹੈਦਰਾਬਾਦ ਪਹੁੰਚੇ ਹਨ।

ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਦਾ ਸੱਦਾ:ਸ਼ਨੀਵਾਰ ਸ਼ਾਮ ਕੋਹਲੀ ਦਾ ਮੁੰਬਈ ਏਅਰਪੋਰਟ ਤੋਂ ਹੈਦਰਾਬਾਦ ਜਾਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਵੀਡੀਓ 'ਚ ਵਿਰਾਟ ਨੂੰ ਆਪਣੀ ਕਾਰ 'ਚੋਂ ਬਾਹਰ ਨਿਕਲਦੇ ਦੇਖਿਆ ਗਿਆ ਅਤੇ ਇਸ ਤੋਂ ਬਾਅਦ ਉਹ ਏਅਰਪੋਰਟ ਦੇ ਅੰਦਰ ਚਲੇ ਗਏ। ਇੰਗਲੈਂਡ ਖਿਲਾਫ ਇਸ ਸੀਰੀਜ਼ 'ਚ ਵਿਰਾਟ ਕੋਹਲੀ ਟੀਮ ਇੰਡੀਆ ਲਈ ਅਹਿਮ ਖਿਡਾਰੀ ਸਾਬਤ ਹੋਣ ਜਾ ਰਹੇ ਹਨ। ਇਸ ਸੀਰੀਜ਼ 'ਚ ਵਿਰਾਟ ਕਈ ਦਿੱਗਜਾਂ ਦੇ ਰਿਕਾਰਡ ਤੋੜ ਸਕਦੇ ਹਨ। ਹੁਣ ਵਿਰਾਟ ਕੋਹਲੀ 22 ਜਨਵਰੀ ਨੂੰ ਅਯੁੱਧਿਆ ਪਹੁੰਚਦੇ ਹਨ ਜਾਂ ਨਹੀਂ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ।

ABOUT THE AUTHOR

...view details