ਨਵੀਂ ਦਿੱਲੀ: ਬਾਰਡਰ ਗਾਵਸਕਰ ਟਰਾਫੀ ਦਾ ਚੌਥਾ ਟੈਸਟ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ 26 ਤੋਂ 30 ਦਸੰਬਰ ਤੱਕ ਮੈਲਬੋਰਨ ਕ੍ਰਿਕਟ ਗਰਾਊਂਡ (MCG) 'ਚ ਖੇਡਿਆ ਜਾ ਰਿਹਾ ਹੈ। ਇਸ ਬਾਕਸਿੰਗ ਡੇ ਟੈਸਟ 'ਚ ਸਾਰੇ ਕ੍ਰਿਕਟ ਪ੍ਰਸ਼ੰਸਕਾਂ ਦੀਆਂ ਨਜ਼ਰਾਂ ਟੀਮ ਇੰਡੀਆ ਦੇ ਤਜਰਬੇਕਾਰ ਬੱਲੇਬਾਜ਼ ਵਿਰਾਟ ਕੋਹਲੀ 'ਤੇ ਟਿਕੀਆਂ ਹੋਈਆਂ ਹਨ। ਇਸ ਮੈਚ ਵਿੱਚ ਉਸ ਕੋਲ ਇੱਕ ਵੱਡਾ ਰਿਕਾਰਡ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ।
ਵਿਰਾਟ ਕੋਲ ਮੈਲਬੌਰਨ 'ਚ ਇਤਿਹਾਸ ਰਚਣ ਦਾ ਮੌਕਾ
ਵਿਰਾਟ ਕੋਹਲੀ ਕੋਲ ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਅਜਿੰਕਿਆ ਰਹਾਣੇ ਨੂੰ ਪਿੱਛੇ ਛੱਡਦੇ ਹੋਏ ਆਸਟ੍ਰੇਲੀਆ 'ਚ ਵੱਡਾ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ। ਵਿਰਾਟ ਕੋਲ ਆਸਟ੍ਰੇਲੀਆ ਦੇ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਭਾਰਤੀ ਖਿਡਾਰੀ ਬਣਨ ਦਾ ਮੌਕਾ ਹੋਵੇਗਾ। ਮੌਜੂਦਾ ਸਮੇਂ ਵਿੱਚ ਵਿਰਾਟ ਕੋਹਲੀ MCG ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਭਾਰਤੀ ਖਿਡਾਰੀ ਹਨ। ਵਿਰਾਟ ਨੇ MCG 'ਚ 3 ਟੈਸਟ ਮੈਚ ਖੇਡਦੇ ਹੋਏ 316 ਦੌੜਾਂ ਬਣਾਈਆਂ ਹਨ।
ਵਿਰਾਟ ਸਚਿਨ ਅਤੇ ਰਹਾਣੇ ਨੂੰ ਪਿੱਛੇ ਛੱਡਣ ਲਈ ਤਿਆਰ
ਦੱਸ ਦੇਈਏ ਕਿ ਸਚਿਨ ਤੇਂਦੁਲਕਰ ਐਮਸੀਜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਖਿਡਾਰੀ ਹਨ। ਸਚਿਨ ਨੇ ਇੱਥੇ 5 ਟੈਸਟ ਮੈਚ ਖੇਡਦੇ ਹੋਏ 449 ਦੌੜਾਂ ਬਣਾਈਆਂ ਹਨ। ਉਸ ਤੋਂ ਬਾਅਦ ਐਮਸੀਜੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਦੂਜਾ ਭਾਰਤੀ ਬੱਲੇਬਾਜ਼ ਅਜਿੰਕਿਆ ਰਹਾਣੇ ਹੈ। ਉਸ ਨੇ MCG ਮੈਦਾਨ 'ਤੇ 3 ਟੈਸਟ ਮੈਚਾਂ 'ਚ 369 ਦੌੜਾਂ ਬਣਾਈਆਂ ਹਨ।
ਇਨ੍ਹਾਂ ਦੋਵਾਂ ਖਿਡਾਰੀਆਂ ਤੋਂ ਬਾਅਦ ਵਿਰਾਟ ਕੋਹਲੀ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਤੀਜੇ ਭਾਰਤੀ ਬੱਲੇਬਾਜ਼ ਹਨ। ਹੁਣ ਉਸ ਕੋਲ ਸਚਿਨ ਤੇਂਦੁਲਕਰ ਅਤੇ ਅਜਿੰਕਿਆ ਰਹਾਣੇ ਨੂੰ ਪਿੱਛੇ ਛੱਡ ਕੇ ਨੰਬਰ 1 ਸਥਾਨ ਹਾਸਲ ਕਰਨ ਦਾ ਮੌਕਾ ਹੋਵੇਗਾ। ਫਿਲਹਾਲ, ਵਿਰਾਟ ਸਚਿਨ ਤੋਂ 133 ਦੌੜਾਂ ਪਿੱਛੇ ਹਨ ਜਦਕਿ ਅਜਿੰਕਿਆ ਰਹਾਣੇ ਤੋਂ 53 ਦੌੜਾਂ ਪਿੱਛੇ ਹਨ। ਹੁਣ ਉਸ ਕੋਲ ਮੈਲਬੋਰਨ ਕ੍ਰਿਕਟ ਗਰਾਊਂਡ 'ਤੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਬੱਲੇਬਾਜ਼ ਬਣਨ ਦਾ ਮੌਕਾ ਹੋਵੇਗਾ।
MCG ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ 5 ਭਾਰਤੀ ਬੱਲੇਬਾਜ਼
- ਸਚਿਨ ਤੇਂਦੁਲਕਰ - 5 ਟੈਸਟ ਮੈਚਾਂ ਵਿੱਚ 449 ਦੌੜਾਂ
- ਅਜਿੰਕਿਆ ਰਹਾਣੇ- 3 ਟੈਸਟ ਮੈਚਾਂ ਵਿੱਚ 369 ਦੌੜਾਂ
- ਵਿਰਾਟ ਕੋਹਲੀ - 3 ਟੈਸਟ ਮੈਚਾਂ ਵਿੱਚ 316 ਦੌੜਾਂ
- ਵਰਿੰਦਰ ਸਹਿਵਾਗ - 2 ਟੈਸਟ ਮੈਚਾਂ ਵਿੱਚ 280 ਦੌੜਾਂ
- ਰਾਹੁਲ ਦ੍ਰਾਵਿੜ- 4 ਟੈਸਟ ਮੈਚਾਂ 'ਚ 263 ਦੌੜਾਂ
ਇਹ ਵੀ ਪੜ੍ਹੋ:-