ਚੰਡੀਗੜ੍ਹ: ਭਾਰਤੀ ਹਾਕੀ ਟੀਮ ਨੇ ਸੈਮੀਫਾਈਨਲ ਹਾਰਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਕਾਂਸੀ ਦੇ ਤਗਮੇ ਲਈ ਹੋ ਰਹੇ ਮੈਚ 'ਚ ਸ਼ਾਨਦਾਨ ਪ੍ਰਦਰਸ਼ਨ ਕੀਤਾ ਤੇ ਸਪੇਨ ਨੂੰ 2-1 ਨਾਲ ਮਾਤ ਦਿੱਤੀ। ਇਸ ਹਾਕੀ ਟੀਮ ਦੀ ਗੱਲ ਕੀਤੀ ਜਾਵੇ ਤਾਂ ਦਸ ਖਿਡਾਰੀ ਪੰਜਾਬ ਦੇ ਸੂਬੇ ਨਾਲ ਸਬੰਧ ਰੱਖਦੇ ਹਨ। ਇੰਨ੍ਹਾਂ ਖਿਡਾਰੀਆਂ ਵਿਚੋਂ ਟੀਮ ਦੇ ਦੋ ਖਿਡਾਰੀ ਪੰਜਾਬ ਸਰਕਾਰ ਵਿੱਚ PCS ਅਫਸਰ ਹਨ ਤੇ ਚਾਰ DSP ਲੱਗੇ ਹੋਏ ਹਨ।
ਪੜ੍ਹੋ ਪੰਜਾਬੀ ਹਾਕੀ ਖਿਡਾਰੀ ਸਬੰਧੀ ਜਾਣਕਾਰੀ:
ਹਰਮਨਪ੍ਰੀਤ ਸਿੰਘ:ਭਾਰਤੀ ਹਾਕੀ ਟੀਮ ਦਾ ਕਪਤਾਨ ਹਰਮਨਪ੍ਰੀਤ ਸਿੰਘ ਪੰਜਾਬੀ ਖਿਡਾਰੀ ਹਨ। ਹਰਮਨਪ੍ਰੀਤ ਸਿੰਘ ਆਪਣੀ ਤੀਜੀ ਓਲੰਪਿਕਸ ਖੇਡਿਆ। ਹਰਮਨਪ੍ਰੀਤ ਸਿੰਘ ਡਿਫੈਂਡਰ ਹੈ ਅਤੇ ਡਰੈਗ ਫਲਿੱਕਰ ਹੋਣ ਦੇ ਨਾਤੇ ਟੀਮ ਦੀ ਸਕੋਰਿੰਗ ਸ਼ਕਤੀ ਦਾ ਅਹਿਮ ਅੰਗ ਹੈ। 2021 ਵਿੱਚ ਟੋਕੀਓ ਓਲੰਪਿਕਸ ਵਿੱਚ ਭਾਰਤ ਨੇ ਹਾਕੀ ਵਿੱਚ 41 ਵਰ੍ਹਿਆਂ ਬਾਅਦ ਕੋਈ ਤਮਗ਼ਾ ਜਿੱਤਿਆ ਸੀ। ਹਰਮਨਪ੍ਰੀਤ ਸਿੰਘ ਛੇ ਗੋਲਾਂ ਨਾਲ ਭਾਰਤ ਦਾ ਟਾਪ ਸਕੋਰਰ ਸੀ। ਅੰਮ੍ਰਿਤਸਰ ਜ਼ਿਲੇ ਦੇ ਤਿੰਮੋਵਾਲ ਪਿੰਡ ਦਾ ਵਸਨੀਕ ਹਰਮਨਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਹੈ। ਸਰਪੰਚ ਆਖੇ ਜਾਂਦੇ ਹਰਮਨਪ੍ਰੀਤ ਸਿੰਘ ਨੇ 10 ਗੋਲ ਕੀਤੇ।
ਹਾਰਦਿਕ ਸਿੰਘ:ਹਾਰਦਿਕ ਸਿੰਘ ਭਾਰਟੀ ਟੀਮ ਦਾ ਉਪ ਕਪਤਾਨ ਹੈ ਜੋ ਆਪਣੀ ਦੂਜੀ ਓਲੰਪਿਕਸ ਖੇਡਿਆ। ਹਾਰਦਿਕ ਸਿੰਘ ਜਲੰਧਰ ਛਾਉਣੀ ਦੀ ਬੁੱਕਲ ਵਿੱਚ ਵਸੇ ਪਿੰਡ ਖੁਸਰੋਪੁਰ ਦੇ ਖੇਡ ਪਰਿਵਾਰ ਦਾ ਵਾਰਸ ਹੈ ਜਿਸ ਦੇ ਪਰਿਵਾਰ ਵਿੱਚ ਗੁਰਮੇਲ ਸਿੰਘ ਓਲੰਪਿਕਸ ਵਿੱਚ ਸੋਨ ਤਮਗ਼ਾ ਜੇਤੂ ਹਨ, ਰਾਜਬੀਰ ਕੌਰ ਏਸ਼ਿਆਈ ਖੇਡਾਂ ਦੀ ਸੋਨ ਤਮਗ਼ਾ ਜੇਤੂ ਹੈ ਅਤੇ ਜੁਗਰਾਜ ਸਿੰਘ ਜੂਨੀਅਰ ਵਿਸ਼ਵ ਕੱਪ ਜੇਤੂ ਹੈ। ਹਾਰਦਿਕ ਸਿੰਘ ਮਿਡਫੀਲਡ ਵਿੱਚ ਖੇਡਦਾ ਹੈ। ਉਹ ਪੰਜਾਬ ਸਰਕਾਰ ਵਿੱਚ ਪੀ.ਸੀ.ਐਸ. ਅਫਸਰ ਹੈ।
ਮਨਪ੍ਰੀਤ ਸਿੰਘ: ਭਾਰਤੀ ਹਾਕੀ ਟੀਮ ਦਾ ਸਭ ਤੋਂ ਤਜ਼ਰਬੇਕਾਰ ਖਿਡਾਰੀ ਮਨਪ੍ਰੀਤ ਸਿੰਘ ਇਸ ਵਾਰ ਆਪਣੀ ਰਿਕਾਰਡ ਚੌਥੀ ਓਲੰਪਿਕ ਖੇਡਿਆ। ਮਨਪ੍ਰੀਤ ਤੇ ਸ੍ਰੀਜੇਸ਼ ਸਣੇ ਭਾਰਤ ਵੱਲੋਂ ਚਾਰ ਓਲੰਪਿਕਸ ਖੇਡਣ ਵਾਲੇ ਸਿਰਫ ਪੰਜ ਖਿਡਾਰੀ ਹੀ ਹਨ। ਮਿੱਠਾਪੁਰ ਪਿੰਡ ਦਾ ਵਸਨੀਕ ਮਨਪ੍ਰੀਤ ਸਿੰਘ ਟੋਕੀਓ ਓਲੰਪਿਕਸ ਵਿੱਚ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਸੀ। ਮਿਡਫੀਲਡ ਵਿੱਚ ਇਹ ਭਾਰਤੀ ਟੀਮ ਦੀ ਜਿੰਦ-ਜਾਨ ਹੈ ਜੋ ਡਿਫੈਂਸ ਤੇ ਅਟੈਕ ਵਿਚਕਾਰ ਤਾਲਮੇਲ ਦਾ ਕੰਮ ਕਰਦਾ ਹੈ। 350 ਤੋਂ ਵੱਧ ਮੈਚ ਖੇਡਣ ਦਾ ਤਜ਼ਰਬਾ ਰੱਖਣ ਵਾਲਾ ਮਨਪ੍ਰੀਤ ਸਿੰਘ ਪੰਜਾਬ ਪੁਲੀਸ ਵਿੱਚ ਡੀ.ਐਸ.ਪੀ. ਹੈ।