ਜਲੰਧਰ: ਅੱਜ ਤੋਂ ਫਰਾਂਸ ਵਿਖੇ ਓਲੰਪਿਕ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ। ਪੂਰੀ ਦੁਨੀਆਂ ਦੇ ਬਾਕੀ ਦੇਸ਼ਾਂ ਵਾਂਗ ਭਾਰਤ ਤੋਂ ਵੀ ਖਿਡਾਰੀ ਭਾਗ ਲੈਣ ਲਈ ਪੈਰਿਸ ਪਹੁੰਚੇ ਹੋਏ ਹਨ। ਭਾਰਤੀ ਹਾਕੀ ਟੀਮ ਵੀ ਆਪਣਾ ਜਲਵਾ ਵਖੇਰਨ ਲਈ ਤਿਆਰ ਹੈ। ਖਾਸ ਗੱਲ ਇਹ ਹੈ ਕਿ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਹਾਕੀ ਟੀਮ ਦੇ ਜਿਆਦਾ ਖਿਡਾਰੀ ਜਲੰਧਰ ਦੀ ਬਣੀ ਹਾਕੀ ਨਾਲ ਇਸ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹਨ।
10 ਖਿਡਾਰੀ ਜਲੰਧਰ 'ਚ ਬਣੀ ਹਾਕੀ ਨਾਲ ਉਤਰਨਗੇ ਮੈਦਾਨ 'ਚ:ਜਲੰਧਰ ਵਿਖ਼ੇ ਅਲਫਾ ਹਾਕੀ ਬਣਾਉਣ ਵਾਲੀ ਕੰਪਨੀ ਦੇ ਮਾਲਿਕ ਜਤਿਨ ਮਹਾਜਨ ਦਾ ਕਹਿਣਾ ਹੈ ਕਿ ਇਸ ਵਾਰ ਭਾਰਤੀ ਹਾਕੀ ਟੀਮ ਦੇ ਦਸ ਖਿਡਾਰੀ ਉਹਨਾਂ ਦੀ ਬਣਾਈ ਹਾਕੀ ਦਾ ਇਸਤੇਮਾਲ ਕਰ ਰਹੇ ਹਨ। ਉਹਨਾਂ ਮੁਤਾਬਿਕ ਪਿਛਲੀ ਓਲੰਪਿਕ ਵਿੱਚ ਅੱਠ ਖਿਡਾਰੀ ਐਲਫ਼ਾ ਹਾਕੀ ਨਾਲ ਖੇਡੇ ਸੀ, ਜਿੰਨਾਂ ਵਿੱਚ ਉਸ ਵੇਲੇ ਦੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਵੀ ਸ਼ਾਮਿਲ ਸਨ।
ਜਲੰਧਰ ਦੀ ਬਣੀ ਹਾਕੀ ਨੂੰ ਹੁਣ ਵਿਦੇਸ਼ੀ ਖਿਡਾਰੀ ਵੀ ਕਰ ਰਹੇ ਪਸੰਦ :ਜਤਿਨ ਮਹਾਜਨ ਨੇ ਦੱਸਿਆ ਕੀ ਇਸ ਵਾਰ ਓਲੰਪਿਕ ਵਿੱਚ ਭਾਰਤੀ ਖਿਡਾਰੀ ਹੀ ਨਹੀਂ ਬਲਕਿ ਵਿਦੇਸ਼ੀ ਖਿਡਾਰੀ ਵੀ ਐਲਫ਼ਾ ਹਾਕੀ ਨਾਲ ਖੇਡਦੇ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕੀ ਇਸ ਵਾਰ ਫਰਾਂਸ ਮਹਿਲਾ ਟੀਮ ਦੀ ਇੱਕ ਖਿਡਾਰਣ ਅਤੇ ਇੱਕ ਪਰੁਸ਼ ਟੀਮ ਦਾ ਖਿਡਾਰੀ ਐਲਫ਼ਾ ਹਾਕੀ ਨਾਲ ਖੇਡਦਾ। ਇਸ ਦੇ ਨਾਲ ਹੀ ਸਾਊਥ ਅਫ਼ਰੀਕਾ ਦਾ ਗੋਲਕੀਪਰ ਵੀ ਐਲਫ਼ਾ ਹਾਕੀ ਨਾਲ ਇਹ ਟੂਰਨਾਮੈਂਟ ਖੇਡੇਗਾ। ਉਹਨਾ ਦੱਸਿਆ ਕੀ ਹੁਣ ਐਲਫ਼ਾ ਹਾਕੀ ਨੂੰ ਵਿਦੇਸ਼ੀ ਖਿਡਾਰੀ ਵੀ ਪਸੰਦ ਕਰ ਰਹੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਦਿਨ ਦੂਰ ਨਹੀਂ ਜਦੋਂ ਕ੍ਰਿਕਟ ਦੇ ਸਮਾਨ ਵਾਂਗ ਹਾਕੀ ਨੂੰ ਵੀ ਖ਼ਰੀਦਣ ਲਈ ਵਿਦੇਸ਼ੀ ਖਿਡਾਰੀ ਜਲੰਧਰ ਆਇਆ ਕਰਨਗੇ।
ਖਿਡਾਰੀਆਂ ਦੀ ਮੰਗ ਅਤੇ ਪਸੰਦ ਦੇ ਹਿਸਾਬ ਨਾਲ ਹੀ ਉਨ੍ਹਾਂ ਦੀ ਹਾਕੀ ਨੂੰ ਕੀਤਾ ਜਾਂਦਾ ਹੈ ਤਿਆਰ : ਜਤਿਨ ਮਹਾਜਨ ਨੇ ਦੱਸਿਆ ਕੀ ਉਹਨਾਂ ਵੱਲੋਂ ਖਿਡਾਰੀਆਂ ਲਈ ਜੋ ਹਾਕੀ ਤਿਆਰ ਕੀਤੀ ਜਾਂਦੀ ਹੈ, ਉਹ ਖਿਡਾਰੀਆਂ ਦੀ ਪਸੰਦ ਦੇ ਹਿਸਾਬ ਨਾਲ ਹੀ ਤਿਆਰ ਕੀਤੀ ਜਾਂਦੀ ਹੈ। ਉਹਨਾਂ ਮੁਤਾਬਕ ਖਿਡਾਰੀਆਂ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ, ਜਿਸ ਵਿੱਚ ਕੋਈ ਖਿਡਾਰੀ ਗ੍ਰਿਪ ਆਪਣੇ ਹਿਸਾਬ ਨਾਲ ਮੰਗਦਾ ਹੈ, ਕੋਈ ਵਜਨ ਆਪਣੇ ਹਿਸਾਬ ਨਾਲ ਤਿਆਰ ਕਰਵਾਉਂਦਾ ਹੈ ਅਤੇ ਕਿਸੇ ਨੂੰ ਪਾਵਰ ਵਾਲੀ ਹਾਕੀ ਪਸੰਦ ਹੁੰਦੀ ਹੈ।
- ਪੈਰਿਸ ਓਲੰਪਿਕ 2024 'ਚ ਭਾਰਤ: ਜਾਣੋ, ਅੱਜ ਦਾ ਸ਼ਡਿਊਲ; ਹਾਕੀ ਟੀਮ ਅਤੇ ਸਾਤਵਿਕ-ਚਿਰਾਗ 'ਤੇ ਰਹਿਣਗੀਆਂ ਨਜ਼ਰਾਂ - 27 July India Olympic schedule
- ਪੈਰਿਸ ਓਲੰਪਿਕ ਦੀ ਸ਼ੁਰੂਆਤ ਸ਼ਾਨਦਾਰ ਸਮਾਰੋਹ ਨਾਲ ਹੋਈ, ਭਾਰਤੀ ਦਲ ਨੇ ਵੀ ਵਿਖੇਰਿਆ ਆਪਣਾ ਰੰਗ - PARIS OLYMPICS OPENING CEREMONY
- ਆਯੁਸ਼ਮਾਨ ਖੁਰਾਨਾ-ਮੰਤਰੀ ਮਨਸੁਖ ਮਾਂਡਵੀਆ ਨੇ ਓਲੰਪਿਕ 2024 ਵਿੱਚ ਟੀਮ ਇੰਡੀਆ ਨੂੰ ਉਤਸ਼ਾਹਿਤ ਕਰਨ ਲਈ ਦੇਸ਼ ਵਾਸੀਆਂ ਨੂੰ ਕੀਤੀ ਅਪੀਲ - Olympics 2024