ਜੈਪੁਰ: ਰਾਜਸਥਾਨ ਰਾਇਲਜ਼ ਨੇ 5 ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਉਸ ਦੇ ਘਰੇਲੂ ਮੈਦਾਨ 'ਤੇ 9 ਵਿਕਟਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਰਾਜਸਥਾਨ ਨੂੰ 180 ਦੌੜਾਂ ਦਾ ਟੀਚਾ ਦਿੱਤਾ ਸੀ। ਜਿਸ ਦੇ ਜਵਾਬ 'ਚ ਰਾਜਸਥਾਨ ਨੇ 8 ਗੇਂਦਾਂ ਬਾਕੀ ਰਹਿੰਦਿਆਂ 183 ਦੌੜਾਂ ਬਣਾਈਆਂ ਅਤੇ ਮੈਚ 9 ਵਿਕਟਾਂ ਨਾਲ ਜਿੱਤ ਲਿਆ।
ਰਾਜਸਥਾਨ ਲਈ ਸਭ ਤੋਂ ਵੱਧ ਸਕੋਰ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਕੀਤਾ। ਜਿਸ ਨੇ 60 ਗੇਂਦਾਂ 'ਚ 9 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 104 ਅਜੇਤੂ ਦੌੜਾਂ ਦਾ ਸ਼ਾਨਦਾਰ ਸੈਂਕੜਾ ਲਗਾਇਆ। ਕਪਤਾਨ ਸੰਜੂ ਸੈਮਸਨ ਨੇ ਵੀ 38 ਦੌੜਾਂ ਦਾ ਯੋਗਦਾਨ ਪਾਇਆ। ਰਾਜਸਥਾਨ ਰਾਇਲਜ਼ ਨੂੰ ਇਕੋ-ਇਕ ਝਟਕਾ ਜੋਸ ਬਟਲਰ (35) ਦੇ ਰੂਪ ਵਿਚ ਲੱਗਾ, ਜਿਸ ਨੂੰ ਮੁੰਬਈ ਦੇ ਤਜਰਬੇਕਾਰ ਸਪਿਨਰ ਪਿਊਸ਼ ਚਾਵਲਾ ਨੇ ਆਪਣੀ ਸਪਿਨ ਨਾਲ ਫਸਾ ਕੇ ਕਲੀਨ ਬੋਲਡ ਕਰ ਦਿੱਤਾ। ਰਾਜਸਥਾਨ ਰਾਇਲਜ਼ ਨੇ ਸ਼ਾਨਦਾਰ ਜਿੱਤ ਨਾਲ ਜੈਪੁਰ ਗੇੜ ਸਮਾਪਤ ਕੀਤਾ।
ਮੁੰਬਈ ਦੀ ਸ਼ੁਰੂਆਤ ਖਰਾਬ ਰਹੀ:ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਦੀ ਸ਼ੁਰੂਆਤ ਖਰਾਬ ਰਹੀ। ਟੀਮ ਨੇ 52 ਦੌੜਾਂ ਦੇ ਸਕੋਰ 'ਤੇ 4 ਵਿਕਟਾਂ ਗੁਆ ਦਿੱਤੀਆਂ ਸਨ। ਰੋਹਿਤ ਸ਼ਰਮਾ 6, ਈਸ਼ਾਨ ਕਿਸ਼ਨ ਜ਼ੀਰੋ, ਸੂਰਿਆਕੁਮਾਰ ਯਾਦਵ 10 ਅਤੇ ਮੁਹੰਮਦ ਨਬੀ 23 ਦੌੜਾਂ ਬਣਾ ਕੇ ਆਊਟ ਹੋਏ।