ਨਵੀਂ ਦਿੱਲੀ:ਭਾਰਤੀ ਓਲੰਪਿਕ ਸੰਘ (IOA) ਦੀ ਪ੍ਰਧਾਨ ਪੀਟੀ ਊਸ਼ਾ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਸੋਸ਼ਲ ਮੀਡੀਆ 'ਤੇ ਊਸ਼ਾ ਖਿਲਾਫ ਆਪਣਾ ਗੁੱਸਾ ਕੱਢ ਰਹੇ ਹਨ। ਦਰਅਸਲ, ਪੈਰਿਸ ਓਲੰਪਿਕ 2024 ਵਿੱਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਫਾਈਨਲ ਤੋਂ ਪਹਿਲਾਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਦਾ ਭਾਰ 50 ਕਿਲੋਗ੍ਰਾਮ ਵਰਗ ਤੋਂ 100 ਗ੍ਰਾਮ ਵੱਧ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫਾਈਨਲ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ ਸੀ।
ਵਿਨੇਸ਼ ਨੂੰ ਅਯੋਗ ਕੀਤੇ ਜਾਣ 'ਤੇ ਊਸ਼ਾ ਦਾ ਵੱਡਾ ਬਿਆਨ:ਸੂਤਰਾਂ ਦੀ ਮੰਨੀਏ ਤਾਂ ਵਿਨੇਸ਼ ਦਾ ਵਜ਼ਨ ਰਾਤ ਨੂੰ 52 ਕਿਲੋਗ੍ਰਾਮ ਤੋਂ ਉੱਪਰ ਹੋ ਗਿਆ ਸੀ, ਜਿਸ ਨੂੰ ਸਵੇਰੇ ਤੱਕ ਉਸ ਨੇ ਘਟਾ ਕੇ 50 ਕਿਲੋਗ੍ਰਾਮ 100 ਗ੍ਰਾਮ ਕਰ ਦਿੱਤਾ ਸੀ। ਪਰ ਫਾਈਨਲ ਮੈਚ ਤੋਂ ਪਹਿਲਾਂ ਵਜ਼ਨ ਦੇ ਸਮੇਂ ਤੱਕ ਉਹ 100 ਗ੍ਰਾਮ ਨਹੀਂ ਘਟਾ ਸਕੀ, ਉਨ੍ਹਾਂ ਨੇ ਵਜ਼ਨ ਘਟਾਉਣ ਲਈ ਸਾਰੀ ਰਾਤ ਸਖ਼ਤ ਮਿਹਨਤ ਕੀਤੀ ਅਤੇ ਖੂਨ ਵੀ ਕੱਢਿਆ ਪਰ ਉਹ 50 ਕਿਲੋਗ੍ਰਾਮ ਵਿੱਚ ਫਿੱਟ ਨਹੀਂ ਹੋ ਸਕੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵੀ ਵਿਗੜ ਗਈ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।