ਪੈਰਿਸ (ਫਰਾਂਸ): ਪੈਰਿਸ ਓਲੰਪਿਕ 2024 ਸਮਾਪਤੀ ਸਮਾਰੋਹ ਦੇ ਨਾਲ ਹੀ ਖਤਮ ਹੋ ਗਿਆ ਹੈ। 3 ਹਫ਼ਤਿਆਂ ਤੱਕ ਚੱਲੇ ਇਸ ਰੁਮਾਂਚਕ ਓਲੰਪਿਕ ਵਿੱਚ ਕਈ ਉਤਰਾਅ-ਚੜ੍ਹਾਅ ਆਏ। ਇੱਥੇ ਦੁਨੀਆ ਭਰ ਦੇ ਦੇਸ਼ਾਂ ਦੇ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਮੈਡਲਾਂ 'ਤੇ ਕਬਜ਼ਾ ਕੀਤਾ। ਪੈਰਿਸ 'ਚ 33ਵੀਆਂ ਓਲੰਪਿਕ ਖੇਡਾਂ ਦਾ ਸਮਾਪਤੀ ਸਮਾਰੋਹ ਕਾਫੀ ਸ਼ਾਨਦਾਰ ਰਿਹਾ ਅਤੇ ਇਸ ਦੌਰਾਨ ਕਈ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ।
ਪੈਰਿਸ ਓਲੰਪਿਕ 2024 ਸਮਾਪਤ: 33ਵੀਆਂ ਓਲੰਪਿਕ ਖੇਡਾਂ 11 ਅਗਸਤ ਦੇਰ ਰਾਤ ਭਾਵ ਸੋਮਵਾਰ ਰਾਤ ਨੂੰ ਪੈਰਿਸ ਵਿੱਚ ਸਮਾਪਤ ਹੋ ਗਈਆਂ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਓਲੰਪਿਕ 2024 ਦੀ ਸਮਾਪਤੀ ਅੰਤਰਰਾਸ਼ਟਰੀ ਓਲੰਪਿਕ ਸੰਘ ਦੇ ਪ੍ਰਧਾਨ ਥਾਮਸ ਬਾਕ ਨੇ ਲਾਸ ਏਂਜਲਸ ਦੇ ਮੇਅਰ ਨੂੰ ਓਲੰਪਿਕ ਝੰਡਾ ਸੌਂਪ ਕੇ ਕੀਤੀ। ਇਸ ਤੋਂ ਬਾਅਦ ਲਿਓਨ ਮਾਰਚੈਂਡ ਦੇ ਨਾਲ ਕੁਝ ਐਥਲੀਟਾਂ ਨੇ ਅਧਿਕਾਰਤ ਤੌਰ 'ਤੇ ਪੈਰਿਸ ਓਲੰਪਿਕ 2024 ਦੀ ਮਸ਼ਾਲ ਨੂੰ ਬੁਝਾ ਕੇ ਖੇਡਾਂ ਦੀ ਸਮਾਪਤੀ ਕੀਤੀ। ਇਸ ਓਲੰਪਿਕ ਵਿੱਚ ਅਮਰੀਕਾ ਅਤੇ ਚੀਨ ਨੇ 40-40 ਗੋਲਡ ਮੈਡਲ ਜਿੱਤੇ ਹਨ। ਇਸ ਤਰ੍ਹਾਂ ਅਮਰੀਕਾ ਸਭ ਤੋਂ ਵੱਧ ਚਾਂਦੀ ਅਤੇ ਕਾਂਸੀ ਦੇ ਨਾਲ ਅੱਗੇ ਰਿਹਾ, ਜਦੋਂ ਕਿ ਭਾਰਤ 117 ਐਥਲੀਟਾਂ ਦੀ ਆਪਣੀ ਟੀਮ ਦੇ ਨਾਲ 6 ਤਗਮਿਆਂ ਨਾਲ ਤਮਗਾ ਸੂਚੀ ਵਿੱਚ ਸਿਰਫ 71ਵੇਂ ਸਥਾਨ 'ਤੇ ਰਿਹਾ।