ਕਰਾਚੀ:ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੀ ਇਕ ਨੌਜਵਾਨ ਮਹਿਲਾ ਮੁੱਕੇਬਾਜ਼ ਦੀ ਮੁਕਾਬਲੇ ਦੌਰਾਨ ਸਿਰ 'ਤੇ ਸੱਟ ਲੱਗਣ ਕਾਰਨ ਮੌਤ ਹੋ ਗਈ। ਮਰਦਾਨ ਵਿੱਚ ਯੂਥ ਟੇਲੈਂਟ ਹੰਟ ਦੌਰਾਨ 44 ਕਿਲੋ ਵਰਗ ਦੇ ਮੁਕਾਬਲੇ ਦੌਰਾਨ 20 ਸਾਲਾ ਫਿਜ਼ਾ ਸ਼ੇਰ ਅਲੀ ਦੇ ਸਿਰ ਵਿੱਚ ਸੱਟ ਲੱਗ ਗਈ। ਪਾਕਿਸਤਾਨ ਜੂਡੋ ਫੈਡਰੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ, 'ਉਹ ਪੇਸ਼ਾਵਰ ਵਿੱਚ ਬੀਐਸ ਦੇ ਪਹਿਲੇ ਸਾਲ ਦੀ ਵਿਦਿਆਰਥਣ ਸੀ ਅਤੇ ਟਰਾਇਲ ਲਈ ਮਰਦਾਨ ਆਈ ਸੀ, ਉਹ ਇਸ ਖੇਡ ਵਿੱਚ ਨਵੀਂ ਸੀ।'
ਉਨ੍ਹਾਂ ਨੇ ਦੱਸਿਆ ਕਿ ਮੈਚ ਦੌਰਾਨ ਉਹ ਤੁਰੰਤ ਡਿੱਗ ਗਈ ਅਤੇ ਦੁਬਾਰਾ ਉੱਠ ਨਹੀਂ ਸਕੀ। ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਇਸ ਤੋਂ ਕੁਝ ਦਿਨ ਪਹਿਲਾਂ ਆਈਟੀਐਫ ਜੂਨੀਅਰ ਮੈਚ ਦੌਰਾਨ 16 ਸਾਲਾ ਟੈਨਿਸ ਖਿਡਾਰੀ ਦੀ ਵੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।
ਪਾਕਿਸਤਾਨੀ ਮੁੱਕੇਬਾਜ਼ ਨੇ ਆਪਣੇ ਸਾਥੀ ਖਿਡਾਰੀ ਨਾਲ ਕੀਤੀ ਚੋਰੀ:ਇੱਕ ਪਾਕਿਸਤਾਨੀ ਮੁੱਕੇਬਾਜ਼ ਇਟਲੀ ਵਿੱਚ ਆਪਣੇ ਸਾਥੀ ਦੇ ਬੈਗ ਵਿੱਚੋਂ ਪੈਸੇ ਚੋਰੀ ਕਰਕੇ ਲਾਪਤਾ ਹੋ ਗਿਆ ਹੈ। ਪਾਕਿਸਤਾਨ ਐਮੇਚਿਓਰ ਬਾਕਸਿੰਗ ਫੈਡਰੇਸ਼ਨ ਨੇ ਮੰਗਲਵਾਰ ਨੂੰ ਇਹ ਖੁਲਾਸਾ ਕੀਤਾ। ਜ਼ੋਹੇਬ ਰਾਸ਼ਿਦ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ 'ਚ ਹਿੱਸਾ ਲੈਣ ਲਈ ਇਟਲੀ ਗਿਆ ਸੀ। ਨੈਸ਼ਨਲ ਫੈਡਰੇਸ਼ਨ ਦੇ ਸਕੱਤਰ ਕਰਨਲ ਨਸੀਰ ਅਹਿਮਦ ਨੇ ਕਿਹਾ, 'ਜ਼ੋਹੇਬ ਰਾਸ਼ਿਦ ਦੀ ਇਹ ਕਾਰਵਾਈ ਮਹਾਸੰਘ ਅਤੇ ਦੇਸ਼ ਲਈ ਬਹੁਤ ਸ਼ਰਮਨਾਕ ਹੈ।'
ਜ਼ੋਹੇਬ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਵਿਚ ਹਿੱਸਾ ਲੈਣ ਵਾਲੀ ਪੰਜ ਮੈਂਬਰੀ ਟੀਮ ਦਾ ਹਿੱਸਾ ਸੀ। ਨਸੀਰ ਨੇ ਦੱਸਿਆ ਕਿ ਮਹਿਲਾ ਮੁੱਕੇਬਾਜ਼ ਲੌਰਾ ਇਕਰਾਮ ਅਭਿਆਸ ਲਈ ਗਈ ਸੀ ਅਤੇ ਜ਼ੋਹੇਬ ਨੇ ਫਰੰਟ ਡੈਸਕ ਤੋਂ ਉਸ ਦੇ ਕਮਰੇ ਦੀ ਚਾਬੀ ਕੱਢੀ ਅਤੇ ਉਸ ਦੇ ਪਰਸ ਵਿੱਚੋਂ ਵਿਦੇਸ਼ੀ ਕਰੰਸੀ ਕੱਢ ਲਈ। ਇਸ ਤੋਂ ਬਾਅਦ ਉਹ ਹੋਟਲ ਤੋਂ ਗਾਇਬ ਹੋ ਗਿਆ। ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਉਹ ਉਸਦੀ ਭਾਲ ਕਰ ਰਹੇ ਹਨ ਪਰ ਉਹ ਕਿਸੇ ਦੇ ਸੰਪਰਕ ਵਿੱਚ ਨਹੀਂ ਹੈ।