ਹੈਦਰਾਬਾਦ:ਓਲੰਪੀਅਨ ਸ਼ੂਟਿੰਗ ਸਟਾਰ ਮਨੂ ਭਾਕਰ ਜਿੱਥੇ ਪਹਿਲਾਂ ਸ਼ੂਟਿੰਗ ਨੂੰ ਲੈ ਕੇ ਨੈਸ਼ਨਲ ਕ੍ਰਸ਼ ਬਣੀ ਹੋਈ ਸੀ, ਉੱਥੇ ਹੀ ਹੁਣ ਓਲੰਪੀਅਨ ਸ਼ੂਟਿੰਗ ਸਟਾਰ ਮਨੂ ਭਾਕਰ ਦਾ ਖੂਬਸੂਰਤ ਅੰਦਾਜ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਦੇਖ ਕੇ ਤੁਸੀ ਵੀ ਅੰਦਾਜਾ ਲਗਾ ਸਕਦੇ ਹੋ। ਦਰਅਸਲ, ਮਨੂ ਭਾਕਰ ਨੂੰ ਲੈਕਮੇ ਫੈਸ਼ਨ ਵੀਕ 'ਚ ਮਾਡਲਿੰਗ ਕੀਤੀ ਹੈ। ਮਨੂ ਭਾਕਰ ਪਹਿਲੀ ਵਾਰ ਕਿਸੇ ਫੈਸ਼ਨ ਸ਼ੋਅ ਵਿੱਚ ਨਜ਼ਰ ਆਈ ਸੀ। ਇਸ ਤੋਂ ਬਾਅਦ ਮਨੂ ਭਾਕਰ ਨੇ ਫੈਸ਼ਨ ਸ਼ੋਅ 'ਚ ਰੈਂਪ 'ਤੇ ਵਾਕ ਕਰਨ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ। ਮਨੂ ਭਾਕਰ ਨੇ ਕਿਹਾ ਕਿ ਇਹ ਅਨੁਭਵ ਅਦਭੁਤ ਸੀ, ਹਾਲਾਂਕਿ ਉਹ ਘਬਰਾਈ ਹੋਈ ਸੀ।
ਮਨੂ ਭਾਕਰ ਦੀ ਖੂਬਸੂਰਤੀ ਤੇ ਰੈਂਪ ਵਾਕ ਨੇ ਜਿੱਤਿਆ ਦਿਲ (Video Courtesy: ANI) ਬਲੈਕ ਆਊਟਫਿਟ 'ਚ ਆਈ ਨਜ਼ਰ
ਮਨੂ ਭਾਕਰ ਲੈਕਮੀ ਫੈਸ਼ਨ ਵੀਕ ਦੇ ਇਸ ਈਵੈਂਟ ਲਈ ਖਾਸ ਤਿਆਰ ਕੀਤੀ ਬਲੈਕ ਕਲਰ ਦੀ ਆਊਟਫਿਟ ਵਿੱਚ ਨਜ਼ਰ ਆਈ। ਮਨੂ ਨੇ ਕਾਲੇ ਰੰਗ ਸ਼ਾਰਟ ਡਰੈਸ ਪਾਈ ਹੋਈ ਸੀ। ਇਸ ਡਰੈਸ ਵਿੱਚ ਮਨੂ ਬੇਹਦ ਹੀ ਖੂਬਸੂਰਤ ਲੱਗ ਰਹੀ ਸੀ। ਮਨੂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਉੱਤੇ ਮਨੂ ਭਾਕਰ ਦੇ ਫੈਨਸ ਲਗਾਤਾਰ ਕੁਮੈਂਟ ਕਰ ਰਹੇ ਹਨ।
ਮਾਡਲਿੰਗ ਤੋਂ ਬਾਅਦ ਕੀ ਬੋਲੇ ਮਨੂ
ਲੈਕਮੇ ਫੈਸ਼ਨ ਵੀਕ ਵਿੱਚ, ਓਲੰਪਿਕ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਿਹਾ, "ਇਹ ਤਜ਼ੁਰਬਾ ਅਸਲ ਸੀ, ਹਾਲਾਂਕਿ ਮੈਂ ਘਬਰਾ ਗਈ ਸੀ, ਪਰ ਇਹ ਅਨੁਭਵ ਯਾਦਗਾਰ ਰਿਹਾ ਹੈ। ਇਹ ਆਊਟਫਿਟ ਲੈਦਰ ਦੀ ਬਣੀ ਹੋਈ ਕੋ-ਆਰਡ ਸੈਟ ਹੈ। ਮੈਨੂੰ ਇਹ ਡਰੈਸ ਬਹੁਤ ਵਧੀਆਂ ਲੱਗੀ, ਕਿਉਂਕਿ ਇਹ ਮੇਰੇ ਸਟਾਈਲ ਨਾਲ ਬਿਲਕੁਲ ਮਿਲਦੀ ਸੀ। ਇਸ ਵਿੱਚ ਚੱਲਣਾ ਕਾਫੀ ਸੌਖਾ ਰਿਹਾ ਹੈ। ਮੈ ਲੈਕਮੇ ਫੈਸ਼ਨ ਵੀਕ ਟੀਵੀ ਵਗੈਰਹ ਉੱਤੇ ਦੇਖਦੀ ਸੀ, ਪਰ ਅੱਜ ਖੁਦ ਇਸ ਸਟੇਜ ਉੱਤੇ ਆਈ, ਤਾਂ ਮੈਨੂੰ ਬਹੁਤ ਵਧੀਆ ਲੱਗਾ ਹੈ ਤੇ ਮੈਂ ਬਹੁਤ ਖੁਸ਼ ਹਾਂ।"
ਸ਼ੂਟਿੰਗ ਸਟਾਰ ਹੈ ਮਨੂ ਭਾਕਰ
ਜ਼ਿਕਰਯੋਗ ਹੈ ਕਿ ਮਨੂ ਭਾਕਰ ਨੇ ਪੈਰਿਸ ਓਲੰਪਿਕ 'ਚ 2 ਮੈਡਲ ਜਿੱਤ ਕੇ ਇਤਿਹਾਸ ਰਚਿਆ ਸੀ। ਇਸ ਦੇ ਨਾਲ ਹੀ ਹਰਿਆਣਾ ਦੇ ਝੱਜਰ ਜ਼ਿਲ੍ਹੇ ਵਿੱਚ ਪੈਦਾ ਹੋਈ ਮਨੂ ਭਾਕਰ ਦਾ ਸ਼ੂਟਿੰਗ ਕਰੀਅਰ ਵੀ ਸ਼ਾਨਦਾਰ ਰਿਹਾ ਹੈ। ਮਨੂ ਭਾਕਰ ਨੇ 14 ਸਾਲ ਦੀ ਉਮਰ ਵਿੱਚ ਸ਼ੂਟਿੰਗ ਨੂੰ ਆਪਣੇ ਕਰੀਅਰ ਵਜੋਂ ਚੁਣਿਆ। ਉਦੋਂ ਤੋਂ ਲੈ ਕੇ ਹੁਣ ਤੱਕ ਉਹ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੇ ਹੁਨਰ ਨੂੰ ਸਾਬਿਤ ਕਰ ਚੁੱਕੇ ਹਨ।
ਮਨੂ ਭਾਕਰ ਦਾ ਕਰੀਅਰ
ਮਨੂ ਭਾਕਰ ਦੇ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਸ ਨੇ 2017 'ਚ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ 'ਚ ਓਲੰਪੀਅਨ ਹੀਨਾ ਸਿੱਧੂ ਨੂੰ ਹਰਾ ਕੇ ਨਵਾਂ ਰਿਕਾਰਡ ਬਣਾਇਆ ਸੀ। ਇਸ ਤੋਂ ਬਾਅਦ ਉਸ ਨੇ ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਰਾਸ਼ਟਰਮੰਡਲ ਖੇਡਾਂ 2018 ਵਿੱਚ ਸੋਨ ਤਗਮਾ ਜਿੱਤਿਆ। ਮਨੂ ਭਾਕਰ ਨੇ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਉਸ ਨੇ ਯੂਥ ਓਲੰਪਿਕ ਖੇਡਾਂ 2018 'ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚਿਆ। ਮਨੂ ਭਾਕਰ ਯੂਥ ਓਲੰਪਿਕ ਖੇਡਾਂ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਬਣ ਗਈ ਹੈ।