ਨਵੀਂ ਦਿੱਲੀ:ਨਿਊਜ਼ੀਲੈਂਡ ਬਨਾਮ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਫਰੀਕਾ ਨੂੰ 281 ਦੌੜਾਂ ਨਾਲ ਹਰਾਇਆ ਹੈ। ਮੈਚ ਤੋਂ ਬਾਅਦ ਹਰਫ਼ਨਮੌਲਾ ਰਚਿਨ ਰਵਿੰਦਰਾ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਲਗਾਇਆ। ਵਿਲੀਅਮਸਨ ਨੇ ਇਸ ਮੈਚ ਵਿੱਚ ਲਗਾਤਾਰ ਦੋ ਪਾਰੀਆਂ ਵਿੱਚ ਦੋ ਸੈਂਕੜੇ ਵੀ ਜੜੇ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 511 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਮੈਚ ਦੇ ਦੂਜੇ ਓਵਰ ਵਿੱਚ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਦਾ ਵਿਕਟ ਗੁਆ ਦਿੱਤਾ। ਟਾਮ ਲੈਥਮ ਵੀ ਪਾਰੀ ਦੇ 17ਵੇਂ ਓਵਰ 'ਚ 20 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਕੇਨ ਵਿਲੀਅਮਸਨ ਅਤੇ ਰਚਿਨ ਰਵਿੰਦਰਾ ਨੇ ਆਪਣੀ ਟੀਮ ਲਈ ਸ਼ਾਨਦਾਰ ਪਾਰੀਆਂ ਖੇਡੀਆਂ। ਰਚਿਨ ਨੇ 366 ਗੇਂਦਾਂ ਵਿੱਚ 240 ਦੌੜਾਂ ਅਤੇ ਵਿਲੀਅਮਸਨ ਨੇ 289 ਗੇਂਦਾਂ ਵਿੱਚ 118 ਦੌੜਾਂ ਬਣਾਈਆਂ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਪਹਿਲੀ ਪਾਰੀ 'ਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ। ਅਫਰੀਕਾ ਲਈ ਨੀਲ ਬ੍ਰਾਂਡ ਨੇ 26 ਓਵਰਾਂ 'ਚ 119 ਦੌੜਾਂ ਦੇ ਕੇ 6 ਵਿਕਟਾਂ ਲਈਆਂ।