ਪੰਜਾਬ

punjab

ETV Bharat / sports

ਕ੍ਰਿਕਟ ਟੀਮ 'ਚ ਸ਼ਾਮਲ ਕਰਨ ਲਈ ਲਏ ਜਾਂਦੇ ਨੇ ਲੱਖਾਂ ਪੈਸੇ, ਇਸ ਮੰਤਰੀ ਨੇ ਕੀਤਾ ਵੱਡਾ ਖੁਲਾਸਾ - UTTAR PRADESH CRICKET ASSOCIATION

ਸਾਬਕਾ ਰਣਜੀ ਖਿਡਾਰੀ ਅਤੇ ਮੰਤਰੀ ਮੋਹਸਿਨ ਰਜ਼ਾ ਨੇ ਯੂਪੀਸੀਏ 'ਤੇ ਕ੍ਰਿਕਟਰਾਂ ਦੀ ਚੋਣ ਲਈ ਲੱਖਾਂ ਰੁਪਏ ਲੈਣ ਦਾ ਇਲਜ਼ਾਮ ਲਗਾਇਆ ਹੈ।

Bribes In Cricket Selection
Bribes In Cricket Selection (instagram)

By ETV Bharat Punjabi Team

Published : Nov 6, 2024, 5:38 PM IST

Updated : Nov 7, 2024, 10:20 AM IST

ਹੈਦਰਾਬਾਦ: ਜੇਕਰ ਤੁਹਾਡਾ ਕ੍ਰਿਕਟ ਖੇਡਣ ਦਾ ਸੁਪਨਾ ਹੈ ਅਤੇ ਤੁਸੀਂ ਉਸ ਸੁਪਨੇ ਨੂੰ ਪੂਰਾ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਹੋ ਤਾਂ ਵੀ ਤੁਹਾਨੂੰ ਵੱਖ-ਵੱਖ ਅੰਡਰ ਏਜ਼ ਗਰੁੱਪਾਂ 'ਚ ਖੇਡਣ ਲਈ ਬੋਲੀ ਨੂੰ ਜਿੱਤਣਾ ਹੋਵੇਗਾ। ਜੀ ਹਾਂ...ਤੁਸੀਂ ਠੀਕ ਪੜ੍ਹ ਰਹੇ ਹੋ, ਜਿੰਨ੍ਹਾਂ ਵੱਡਾ ਸੁਪਨਾ ਉਸ ਤੋਂ ਵੱਡੀ ਬੋਲੀ। ਜੇਕਰ ਤੁਸੀਂ ਅੰਡਰ-16 ਕ੍ਰਿਕਟ ਖੇਡਣਾ ਚਾਹੁੰਦੇ ਹੋ ਤਾਂ 6 ਲੱਖ ਰੁਪਏ, ਜੇਕਰ ਅੰਡਰ-19 ਖੇਡਣਾ ਚਾਹੁੰਦੇ ਹੋ ਤਾਂ 20 ਲੱਖ ਰੁਪਏ, ਜੇਕਰ ਅੰਡਰ-23 ਖੇਡਣਾ ਚਾਹੁੰਦੇ ਹੋ ਤਾਂ 30 ਲੱਖ ਰੁਪਏ। ਤੁਸੀਂ ਰਣਜੀ ਖੇਡਣਾ ਚਾਹੁੰਦੇ ਹੋ, 30 ਤੋਂ 50 ਲੱਖ ਰੁਪਏ ਦਾ ਭੁਗਤਾਨ ਕਰੋ ਅਤੇ ਤੁਹਾਨੂੰ ਟੀਮ ਵਿੱਚ ਚੁਣਿਆ ਜਾਵੇਗਾ...ਇਹ ਅਸੀਂ ਨਹੀਂ ਬਲਕਿ ਉੱਤਰ ਪ੍ਰਦੇਸ਼ ਦੇ ਸਾਬਕਾ ਕ੍ਰਿਕਟਰ ਮੋਹਸਿਨ ਰਜ਼ਾ ਨੇ ਲਾਏ ਕਿਹਾ ਹੈ ਅਤੇ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਾਏ ਹਨ।

ਸਾਬਕਾ ਮੰਤਰੀ ਦੇ ਇਲਜ਼ਾਮ

ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਸਰਕਾਰ ਦੇ ਸਾਬਕਾ ਮੰਤਰੀ ਅਤੇ ਯੂਪੀ ਹੱਜ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਰਣਜੀ ਕ੍ਰਿਕਟਰ ਮੋਹਸਿਨ ਰਜ਼ਾ ਨੇ ਬੁੱਧਵਾਰ ਨੂੰ ਯੂਪੀ ਕ੍ਰਿਕਟ ਸੰਘ ਦੇ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਐਸੋਸੀਏਸ਼ਨ 'ਤੇ ਨੌਜਵਾਨਾਂ ਤੋਂ ਪੈਸੇ ਲੈਣੇ, ਸਰਕਾਰੀ ਜਾਇਦਾਦਾਂ ਦਾ ਸ਼ੋਸ਼ਣ ਕਰਨ ਸਮੇਤ ਕਈ ਇਲਜ਼ਾਮ ਲਾਏ ਗਏ ਹਨ। ਇਸ ਸੰਬੰਧ 'ਚ ਸਾਬਕਾ ਕ੍ਰਿਕਟਰ ਮੋਹਸਿਨ ਰਜ਼ਾ ਨੇ ਮੁੱਖ ਮੰਤਰੀ ਯੋਗੀ ਨਾਲ ਮੁਲਾਕਾਤ ਕਰਕੇ ਯੂਪੀ ਕ੍ਰਿਕਟ ਸੰਘ 'ਚ ਚੱਲ ਰਹੇ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕੀਤੀ ਹੈ।

BRIBES IN CRICKET SELECTION (ETV BHARAT)

ਇੱਕ ਵੱਡੇ ਕਾਂਗਰਸੀ ਆਗੂ ਦਾ ਹੱਥ

"ਪਿਛਲੇ ਕੁਝ ਸਾਲਾਂ 'ਚ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦਾ ਰੂਪ ਬਦਲਿਆ ਗਿਆ ਹੈ। ਮੈਂ ਵੀ ਕ੍ਰਿਕਟਰ ਰਿਹਾ ਹਾਂ। ਇਸੇ ਕਰਕੇ ਲੋਕਾਂ ਨੇ ਮੇਰੇ ਨਾਲ ਸੰਪਰਕ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਕਾਰੀ ਦਿੱਤੀ। ਜਦੋਂ ਆਰਟੀਆਈ ਰਾਹੀਂ ਇਸ ਬਾਰੇ ਜਾਣਕਾਰੀ ਲਈ ਗਈ ਤਾਂ ਪਤਾ ਲੱਗਾ ਕਿ ਇਹ ਉਹੀ ਸੰਸਥਾ ਨਹੀਂ ਹੈ, ਜਿਸ ਤਹਿਤ ਅਸੀਂ ਖੇਡਦੇ ਸੀ। ਇਸ ਵਿੱਚ ਇੱਕ ਬੋਰਡ ਆਫ਼ ਡਾਇਰੈਕਟਰ ਹੈ। ਇਸ ਵਿੱਚ ਇੱਕ ਵੱਡੇ ਕਾਂਗਰਸੀ ਆਗੂ ਦਾ ਹੱਥ ਹੈ। ਉਨ੍ਹਾਂ ਕਿਹਾ ਕਿ ਸਾਲ 2005 ਵਿੱਚ ਕਾਂਗਰਸ ਦੇ ਆਗੂ ਉਸ ਸਮੇਂ ਦੇ ਯੂਪੀ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਜੋਤੀ ਬਾਜਪਾਈ ਦੇ ਸਮਰਥਨ ਨਾਲ ਅੱਗੇ ਵਧੇ ਸਨ।" -ਮੋਹਸਿਨ ਰਜ਼ਾ, ਸਾਬਕਾ ਮੰਤਰੀ

ਕ੍ਰਿਕਟਰਾਂ ਦੀ ਚੋਣ 'ਤੇ ਲੱਖਾਂ ਰੁਪਏ ਦਾ ਖਰਚ

ਇਸ ਤੋਂ ਬਾਅਦ ਉਨ੍ਹਾਂ ਨੇ ਖੁਦ ਐਸੋਸੀਏਸ਼ਨ ਨੂੰ ਪ੍ਰਾਈਵੇਟ ਲਿਮਟਿਡ 'ਚ ਬਦਲ ਕੇ ਸੰਭਾਲ ਲਿਆ ਅਤੇ ਬਾਜਪਾਈ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ। ਜ਼ਾਹਿਰ ਹੈ ਕਿ ਕਾਂਗਰਸ ਦਾ ਜੋ ਕਿਰਦਾਰ ਹੈ, ਉਸ ਦੇ ਆਗੂ ਵੀ ਉਹੀ ਕਰਨਗੇ। ਇਸ ਤੋਂ ਬਾਅਦ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਕੇ ਸੂਬੇ ਦੇ ਨੌਜਵਾਨਾਂ ਨੂੰ ਗੁੰਮਰਾਹ ਕੀਤਾ ਗਿਆ। ਇਲਜ਼ਾਮ ਹੈ ਕਿ ਉਸ ਦਾ ਪੀਏ, ਜੋ ਕਿ ਕਾਂਗਰਸੀ ਆਗੂ ਦਾ ਬੇਹੱਦ ਕਰੀਬੀ ਦੱਸਿਆ ਜਾਂਦਾ ਹੈ, ਸਾਰੀਆਂ ਖੇਡਾਂ ਖੇਡਦਾ ਹੈ। ਬੱਚਿਆਂ ਨੂੰ ਕ੍ਰਿਕਟ ਖਿਡਾਉਣ ਲਈ ਉਨ੍ਹਾਂ ਤੋਂ ਪੈਸੇ ਲਏ ਜਾਂਦੇ ਹਨ ਅਤੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ...ਆਪਣੀ ਗੱਲ਼ਬਾਤ ਜਾਰੀ ਰੱਖਦੇ ਹੋਏ ਮੋਹਸਿਨ ਰਜ਼ਾ ਨੇ ਕਿਹਾ।

ਯੂਪੀਸੀਏ ਅਧਿਕਾਰੀਆਂ 'ਤੇ ਪੁਲਿਸ ਕੇਸ ਦਰਜ (Etv Bharat)

ਗ੍ਰੀਨ ਪਾਰਕ ਸਟੇਡੀਅਮ 30 ਸਾਲਾਂ ਲਈ ਲੀਜ਼ 'ਤੇ ਦਿੱਤਾ ਗਿਆ

ਮੋਹਸਿਨ ਰਜ਼ਾ ਨੇ ਦੱਸਿਆ ਕਿ ਜਦੋਂ ਬੀਸੀਸੀਆਈ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਨੇ ਕੰਪਨੀ ਕਿਉਂ ਬਣਾਈ? ਇਸ 'ਤੇ ਉਸ ਨੇ ਕਿਹਾ ਕਿ ਉਹ ਸੂਬਾ ਸਰਕਾਰ ਨਾਲ ਮਿਲ ਨਹੀਂ ਸਕਦੇ ਸਨ, ਇਸ ਲਈ ਉਨ੍ਹਾਂ ਨੇ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਈ ਹੈ। ਉਸ ਦਾ ਇਹ ਦਾਅਵਾ ਵੀ ਝੂਠਾ ਸਾਬਤ ਹੋਇਆ। ਜਿਸ ਸਰਕਾਰ ਨਾਲ ਉਨ੍ਹਾਂ ਨੇ ਮਾੜੇ ਸਬੰਧਾਂ ਦਾ ਜ਼ਿਕਰ ਕੀਤਾ, ਉਸੇ ਸਰਕਾਰ ਨੇ ਉਨ੍ਹਾਂ ਨੂੰ ਕਾਨਪੁਰ ਦਾ ਗ੍ਰੀਨ ਪਾਰਕ ਸਟੇਡੀਅਮ 30 ਸਾਲਾਂ ਲਈ ਲੀਜ਼ 'ਤੇ ਦਿੱਤਾ। ਇਹ ਸਵਾਲ ਉਦੋਂ ਉਠਿਆ ਜਦੋਂ ਲੋਢਾ ਕਮੇਟੀ ਦੀ ਰਿਪੋਰਟ ਆਈ ਅਤੇ ਕਿਹਾ ਗਿਆ ਕਿ ਬੀਸੀਸੀਆਈ ਅਤੇ ਸੂਬੇ ਦੇ ਸਾਰੇ ਕ੍ਰਿਕਟ ਸੰਘ ਇਸ ਰਿਪੋਰਟ ਦੇ ਆਧਾਰ 'ਤੇ ਚੱਲਣਗੇ। ਯੂਪੀ ਕ੍ਰਿਕੇਟ ਸੰਘ ਹਰ ਕਿਸੇ ਤੋਂ ਵੱਖਰਾ ਸੀ।

ਆਮਦਨ ਕਰ ਵਿਭਾਗ ਵੱਲ 100 ਕਰੋੜ ਰੁਪਏ ਬਕਾਇਆ

ਯੂਪੀ ਕ੍ਰਿਕੇਟ ਐਸੋਸੀਏਸ਼ਨ ਲਿਮਟਿਡ ਕੰਪਨੀ ਦਾ ਕਹਿਣਾ ਹੈ ਕਿ "ਇਹ ਨਾ ਲਾਭ, ਨਾ ਨੁਕਸਾਨ 'ਤੇ ਚੱਲਦੀ ਹੈ। ਉਸ ਦੀ ਕੋਈ ਆਮਦਨ ਨਹੀਂ ਹੈ ਪਰ ਆਮਦਨ ਕਰ ਵਿਭਾਗ ਦਾ 100 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਹੈ। ਜੇਕਰ ਕੋਈ ਮੁਨਾਫਾ ਨਹੀਂ ਸੀ ਤਾਂ ਇਨਕਮ ਟੈਕਸ ਦਾ ਇਹ ਨੋਟਿਸ ਉਨ੍ਹਾਂ ਨੂੰ ਕਿਉਂ ਆਇਆ? ਯੂਪੀਸੀਏ ਨੇ ਇਸ ਦੇ ਖਿਲਾਫ ਟ੍ਰਿਿਬਊਨਲ ਵਿੱਚ ਕੇਸ ਵੀ ਦਾਇਰ ਕੀਤਾ ਹੈ"।

ਬੱਚਿਆਂ ਦੇ ਭਵਿੱਖ ਨਾਲ ਖੇਡਣਾ

ਮੋਹਸਿਨ ਰਜ਼ਾ ਨੇ ਇਲਜ਼ਾਮ ਲਾਇਆ ਕਿ ਇਸ ਨਾਲ ਇਹ ਸਾਬਤ ਹੋ ਗਿਆ ਹੈ ਕਿ ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਪਟੜੀ ਤੋਂ ਉਤਰ ਗਿਆ ਹੈ। ਸਰਕਾਰੀ ਜਾਇਦਾਦਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਨਾਲ ਬੇਇਨਸਾਫ਼ੀ ਹੋ ਰਹੀ ਹੈ। ਚੋਣ ਪ੍ਰਕਿਿਰਆ ਠੱਪ ਹੋ ਗਈ ਹੈ। ਜਿਸ ਕਾਰਨ ਹੋਣਹਾਰ ਨੌਜਵਾਨਾਂ ਨੂੰ ਖੇਡਾਂ ਦੇ ਆਧਾਰ ’ਤੇ ਮੌਕੇ ਨਹੀਂ ਮਿਲ ਰਹੇ।

ਇਲਜ਼ਾਮ ਹੇਠ ਲਿਖੇ ਅਨੁਸਾਰ :-

  • ਬੱਚਿਆਂ ਤੋਂ ਪੈਸੇ ਲੈ ਕੇ ਉਨ੍ਹਾਂ ਨੂੰ ਟੀਮ ਵਿੱਚ ਚੁਣਨਾ।
  • ਅੰਡਰ-16 ਟੀਮ ਵਿੱਚ ਚੋਣ ਲਈ 6 ਲੱਖ ਰੁਪਏ।
  • ਅੰਡਰ-19 ਨੂੰ ਦਾਖਲ ਕਰਨ ਲਈ 20 ਲੱਖ ਰੁਪਏ।
  • ਅੰਡਰ-23 ਟੀਮ ਲਈ 30 ਲੱਖ ਰੁਪਏ।
  • ਰਣਜੀ ਖੇਡਣ ਲਈ 30 ਤੋਂ 50 ਲੱਖ ਰੁਪਏ।
  • ਇਸ ਸਭ ਦੇ ਪਿੱਛੇ ਕਾਂਗਰਸ ਦੇ ਇੱਕ ਵੱਡੇ ਨੇਤਾ ਦਾ ਹੱਥ ਹੈ।

ਯੂਪੀਸੀਏ ਪੱਤਰ ਦਾ ਅਧਿਐਨ ਕਰਨ ਤੋਂ ਬਾਅਦ ਜਵਾਬ ਦੇਵੇਗਾ

ਉੱਤਰ ਪ੍ਰਦੇਸ਼ ਕ੍ਰਿਕਟ ਸੰਘ ਦੇ ACEO ਅੰਕਿਤ ਚੈਟਰਜੀ ਨੇ ਦੱਸਿਆ ਕਿ ਸਾਨੂੰ ਹੁਣੇ ਹੀ ਮੋਹਸਿਨ ਰਾਜਾ ਦਾ ਪੱਤਰ ਮਿਲਿਆ ਹੈ। ਇਸ ਸੰਬੰਧੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਪੱਤਰ ਦੇ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਵਿਸ਼ੇ 'ਤੇ ਵਿਸਤ੍ਰਿਤ ਜਵਾਬ ਬਾਅਦ ਵਿੱਚ ਦਿੱਤਾ ਜਾਵੇਗਾ। ਫਿਲਹਾਲ ਇਸ ਵਿਸ਼ੇ 'ਤੇ ਜ਼ਿਆਦਾ ਕੁਝ ਨਹੀਂ ਕਿਹਾ ਜਾ ਸਕਦਾ। ਹੁਣ ਵੇਖਣਾ ਹੋਵੇਗਾ ਕਿ ਇਸ ਜਾਂਚ 'ਚ ਕੀ ਖੁਲਾਸੇ ਹੋਣਗੇ? ਅਤੇ ਕਾਂਗਰਸ ਦੇ ਕਿਹੜੇ ਵੱਡੇ ਲੀਡਰ ਦਾ ਹੱਥ ਸਾਹਮਣੇ ਆਵੇਗਾ ਜਾਂ ਫਿਰ ਇਸ ਖੇਡ ਦਾ ਅਸਲ ਖਿਡਾਰੀ ਕੋਈ ਹੋਰ ਹੀ ਹੋਵੇਗਾ।

Last Updated : Nov 7, 2024, 10:20 AM IST

ABOUT THE AUTHOR

...view details