ਨਵੀਂ ਦਿੱਲੀ: ਪੈਰਿਸ ਓਲੰਪਿਕ 2024 ਤੋਂ ਬਾਅਦ ਨੀਰਜ ਚੋਪੜਾ ਦੀ ਮਨੂ ਭਾਕਰ ਅਤੇ ਉਨ੍ਹਾਂ ਦੀ ਮਾਂ ਸੁਮੇਧਾ ਭਾਕਰ ਨਾਲ ਗੱਲਬਾਤ ਦੇ ਦੋ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ। ਇਨ੍ਹਾਂ ਵਾਇਰਲ ਵੀਡੀਓਜ਼ ਨੇ ਨੀਰਜ ਚੋਪੜਾ ਅਤੇ ਮਨੂ ਭਾਕਰ ਵਿਚਕਾਰ ਸਬੰਧਾਂ ਦੀਆਂ ਅਫਵਾਹਾਂ ਨੂੰ ਹਵਾ ਦਿੱਤੀ ਅਤੇ ਉਨ੍ਹਾਂ ਦੇ ਵਿਆਹ ਦੀਆਂ ਚਰਚਾਵਾਂ ਵੀ ਤੇਜ਼ ਹੋ ਗਈਆਂ।
ਨੀਰਜ ਅਤੇ ਮਨੂ ਦੀ ਮਾਂ ਦਾ ਵੀਡੀਓ ਹੋਇਆ ਸੀ ਵਾਇਰਲ:ਮਨੂ ਭਾਕਰ ਦੀ ਮਾਂ ਸੁਮੇਧਾ ਭਾਕਰ ਅਤੇ ਨੀਰਜ ਚੋਪੜਾ ਦੀ ਮੁਲਾਕਾਤ ਦੇ ਇਸ ਵੀਡੀਓ 'ਤੇ ਲੋਕਾਂ ਨੇ ਮਜ਼ਾਕ ਕੀਤਾ ਕਿ ਉਹ ਜੈਵਲਿਨ ਥ੍ਰੋਅ ਸਟਾਰ ਨਾਲ ਇਹ ਜਾਣਨ ਲਈ ਗੱਲ ਕਰ ਰਹੀ ਹੈ ਕਿ ਕੀ ਉਹ ਉਨ੍ਹਾਂ ਬੇਟੀ ਲਈ ਯੋਗ ਸਾਥੀ ਹੈ। ਪੈਰਿਸ ਓਲੰਪਿਕ ਦੇ ਦੋ ਸਿਤਾਰਿਆਂ ਦੇ ਵਿਆਹ ਦੀਆਂ ਅਫਵਾਹਾਂ 'ਤੇ ਮਨੂ ਦੇ ਪਿਤਾ ਰਾਮ ਕਿਸ਼ਨ ਭਾਕਰ ਵੱਲੋਂ ਸਪੱਸ਼ਟੀਕਰਨ ਦੇਣ ਤੋਂ ਬਾਅਦ ਹੁਣ ਮਨੂ ਦੀ ਮਾਂ ਸੁਮੇਧਾ ਨੇ ਨੀਰਜ ਨਾਲ ਹੋਈ ਗੱਲਬਾਤ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।
ਮਨੂ ਦੀ ਮਾਂ ਨੇ ਖੋਲ੍ਹਿਆ ਵੱਡਾ ਰਾਜ਼: ਐਤਵਾਰ ਨੂੰ ਪੈਰਿਸ ਖੇਡਾਂ ਦੇ ਸਮਾਪਤੀ ਸਮਾਰੋਹ ਤੋਂ ਬਾਅਦ ਭਾਰਤੀ ਦਲ ਦੇ ਘਰ ਪਰਤਣ ਤੋਂ ਬਾਅਦ ਪੀਟੀਆਈ ਨਾਲ ਗੱਲ ਕਰਦਿਆਂ ਸੁਮੇਧਾ ਨੇ ਕਿਹਾ ਕਿ ਉਹ ਨੀਰਜ ਨੂੰ ਮਿਲ ਕੇ ਬਹੁਤ ਖੁਸ਼ ਹੈ, ਜੋ ਉਨ੍ਹਾਂ ਲਈ ਪੁੱਤਰ ਵਾਂਗ ਹੈ ਅਤੇ ਉਮੀਦ ਹੈ ਕਿ ਉਨ੍ਹਾਂ ਦੀ ਧੀ ਸਮੇਤ ਸਾਰੇ ਤਗਮਾ ਜੇਤੂ ਦੇਸ਼ ਲਈ ਅੱਗੇ ਹੋਰ ਚੰਗਾ ਪ੍ਰਦਰਸ਼ਨ ਕਰਨਗੇ ਤੇ ਹੋਰ ਸਨਮਾਨ ਲਿਆਉਣਗੇ।
ਸੁਮੇਧਾ ਨੇ ਕਿਹਾ, 'ਮੈਂ ਉਸ (ਮਨੂੰ ਭਾਕਰ) ਲਈ ਖੁਸ਼ ਹਾਂ। ਮੈਂ ਖਿਡਾਰੀਆਂ ਲਈ ਖੁਸ਼ ਹਾਂ। ਜਦੋਂ ਮੈਂ ਪੈਰਿਸ ਗਈ ਸੀ ਤਾਂ ਮੈਂ ਹਾਕੀ ਟੀਮ, ਅਮਨ ਸਹਿਰਾਵਤ, ਨੀਰਜ ਚੋਪੜਾ ਨੂੰ ਮਿਲੀ ਸੀ। ਮੈਂ ਉਨ੍ਹਾਂ ਸਾਰਿਆਂ ਲਈ ਬਹੁਤ ਖੁਸ਼ ਸੀ। ਮੈਂ ਬਸ ਉਮੀਦ ਕਰਦੀ ਹਾਂ ਕਿ ਇਹ ਸਾਰੇ ਖਿਡਾਰੀ ਤਮਗੇ ਜਿੱਤਦੇ ਰਹਿਣ ਅਤੇ ਇਸ ਦੇਸ਼ ਦੀਆਂ ਸਾਰੀਆਂ ਮਾਵਾਂ ਖੁਸ਼ ਰਹਿਣ'।
ਪਿਤਾ ਨੇ ਵਿਆਹ 'ਤੇ ਆਪਣੀ ਚੁੱਪ ਤੋੜੀ:ਇਸ ਤੋਂ ਪਹਿਲਾਂ ਇੱਕ ਮੀਡੀਆ ਅਦਾਰੇ ਨਾਲ ਗੱਲ ਕਰਦੇ ਹੋਏ ਮਨੂ ਦੇ ਪਿਤਾ ਨੇ ਕਿਹਾ ਸੀ ਕਿ, 'ਮਨੂੰ ਅਜੇ ਬਹੁਤ ਛੋਟੀ ਹੈ। ਉਸ ਦੀ ਵਿਆਹ ਦੀ ਉਮਰ ਵੀ ਨਹੀਂ ਹੈ। ਫਿਲਹਾਲ ਇਸ ਬਾਰੇ ਸੋਚਣਾ ਵੀ ਨਹੀਂ ਹੈ। ਸੁਮੇਧਾ ਦੀ ਨੀਰਜ ਨਾਲ ਗੱਲ ਕਰਨ ਦੀ ਵੀਡੀਓ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ ਸੀ, 'ਮਨੂੰ ਦੀ ਮਾਂ ਨੀਰਜ ਨੂੰ ਆਪਣੇ ਬੇਟੇ ਵਾਂਗ ਸਮਝਦੀ ਹੈ।'