ਪੈਰਿਸ (ਫਰਾਂਸ):ਪੈਰਿਸ ਓਲੰਪਿਕ ਖੇਡਾਂ 2024 ਸ਼ਨੀਵਾਰ 27 ਜੁਲਾਈ ਨੂੰ ਸ਼ੁਰੂ ਹੋ ਗਈਆਂ ਹਨ। ਭਾਰਤ ਨੂੰ ਅੱਜ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਤੋਂ ਤਮਗੇ ਦੀ ਉਮੀਦ ਸੀ, ਪਰ ਇਹ ਭਾਰਤ ਨੂੰ ਤਮਗਾ ਨਹੀਂ ਮਿਲ ਸਕਿਆ। ਹਾਲਾਂਕਿ ਭਾਰਤ ਲਈ ਇਹ ਖੁਸ਼ੀ ਦੀ ਗੱਲ ਹੈ ਕਿ ਭਾਰਤ ਦੀ ਚੋਟੀ ਦੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ 10 ਮੀਟਰ ਏਅਰ ਪਿਸਟਲ ਮਹਿਲਾ ਵਿਅਕਤੀਗਤ ਮੁਕਾਬਲੇ ਦੇ ਫਾਈਨਲ ਲਈ ਕੁਆਲੀਫਾਈ ਕੀਤਾ। ਜਾਣੋ ਕਿਸ ਦੇਸ਼ ਨੇ ਪੈਰਿਸ ਓਲੰਪਿਕ ਦਾ ਪਹਿਲਾ ਮੈਡਲ ਜਿੱਤਿਆ ਸੀ।
ਕਜ਼ਾਕਿਸਤਾਨ ਨੇ ਜਿੱਤਿਆ ਪੈਰਿਸ ਓਲੰਪਿਕ ਦਾ ਪਹਿਲਾ ਤਮਗਾ:ਕਜ਼ਾਕਿਸਤਾਨ ਨੇ ਕਾਂਸੀ ਦੇ ਤਗਮੇ ਦੇ ਰੂਪ ਵਿੱਚ ਪੈਰਿਸ ਓਲੰਪਿਕ 2024 ਦਾ ਪਹਿਲਾ ਤਮਗਾ ਜਿੱਤਿਆ। 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਕਜ਼ਾਕਿਸਤਾਨ ਨੇ ਜਰਮਨੀ ਨੂੰ 17-5 ਨਾਲ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ।