ਕੋਲਕਾਤਾ : ਕੋਲਕਾਤਾ ਨਾਈਟ ਰਾਈਡਰਜ਼ ਨੇ ਦਿੱਲੀ ਕੈਪੀਟਲਜ਼ ਨੂੰ ਇਕ ਵਿਕਟ ਨਾਲ ਹਰਾਇਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਕੈਪੀਟਲਸ ਨੇ 153 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਕੋਲਕਾਤਾ ਨੇ 16.3 ਓਵਰਾਂ 'ਚ 3 ਵਿਕਟਾਂ 'ਤੇ 157 ਦੌੜਾਂ ਬਣਾਈਆਂ ਅਤੇ ਦਿੱਲੀ ਕੈਪੀਟਲਜ਼ 'ਤੇ 7 ਵਿਕਟਾਂ ਨਾਲ ਆਸਾਨ ਜਿੱਤ ਹਾਸਲ ਕੀਤੀ। ਇਸ ਸੀਜ਼ਨ ਵਿੱਚ ਦਿੱਲੀ ਖ਼ਿਲਾਫ਼ ਇਹ ਦੂਜੀ ਜਿੱਤ ਹੈ।
ਕੋਲਕਾਤਾ ਲਈ ਇਸ ਮੈਚ ਵਿੱਚ ਸਭ ਤੋਂ ਵੱਧ ਸਕੋਰਰ ਫਿਲਿਪ ਸਾਲਟ ਰਹੇ, ਜਿਨ੍ਹਾਂ ਨੇ 33 ਗੇਂਦਾਂ ਵਿੱਚ 7 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 68 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਕਪਤਾਨ ਸ਼੍ਰੇਅਸ ਅਈਅਰ ਨੇ ਵੀ ਅਜੇਤੂ 33 ਦੌੜਾਂ ਦਾ ਯੋਗਦਾਨ ਪਾਇਆ। ਦਿੱਲੀ ਕੈਪੀਟਲਸ ਲਈ ਅਕਸ਼ਰ ਪਟੇਲ ਨੇ 2 ਵਿਕਟਾਂ ਲਈਆਂ। ਲਿਜ਼ਾਡ ਵਿਲੀਅਮਸ ਨੂੰ ਵੀ 1 ਸਫਲਤਾ ਮਿਲੀ।
ਈਡਨ ਗਾਰਡਨ ਸਟੇਡੀਅਮ 'ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਪੀਟਲਸ ਨੇ 20 ਓਵਰਾਂ 'ਚ 9 ਵਿਕਟਾਂ 'ਤੇ 153 ਦੌੜਾਂ ਬਣਾਈਆਂ। ਕੋਲਕਾਤਾ ਨੇ 154 ਦੌੜਾਂ ਦਾ ਟੀਚਾ 16.3 ਓਵਰਾਂ 'ਚ 3 ਵਿਕਟਾਂ 'ਤੇ ਹਾਸਲ ਕਰ ਲਿਆ। ਵਰੁਣ ਚੱਕਰਵਰਤੀ ਪਲੇਅਰ ਆਫ ਦਿ ਮੈਚ ਰਹੇ। ਉਸ ਨੇ 16 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।