ਜੇਦਾ/ਸਊਦੀ ਅਰਬ: ਜੇਦਾ ਵਿੱਚ ਐਤਵਾਰ 24 ਨਵੰਬਰ ਨੂੰ ਇੰਡੀਅਨ ਪ੍ਰੀਮੀਅਰ ਲੀਗ (IPL) ਦੀ ਮੈਗਾ ਨਿਲਾਮੀ ਦੇ ਪਹਿਲੇ ਦਿਨ 84 ਖਿਡਾਰੀਆਂ ਲਈ ਬੋਲੀ ਲਗਾਈ ਗਈ। ਇਨ੍ਹਾਂ ਵਿੱਚੋਂ 72 ਖਿਡਾਰੀ ਵੱਖ-ਵੱਖ ਟੀਮਾਂ ਵੱਲੋਂ ਖਰੀਦੇ ਗਏ। ਇਸ ਦੇ ਨਾਲ ਹੀ, 12 ਖਿਡਾਰੀ ਅਜਿਹੇ ਸਨ ਜਿਨ੍ਹਾਂ ਨੂੰ ਨਿਲਾਮੀ ਦੇ ਪਹਿਲੇ ਦਿਨ ਕੋਈ ਖਰੀਦਦਾਰ ਨਹੀਂ ਮਿਲਿਆ।
ਰਿਸ਼ਭ ਪੰਤ ਬਣੇ IPL ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ
IPL ਨਿਲਾਮੀ ਦੇ ਪਹਿਲੇ ਦਿਨ ਕਈ ਵੱਡੇ ਰਿਕਾਰਡ ਟੁੱਟ ਗਏ। ਪਹਿਲਾਂ ਤੋਂ ਲਗਾਏ ਜਾ ਰਹੇ ਅਨੁਮਾਨਾਂ ਦੇ ਮੁਤਾਬਕ ਖੱਬੇ ਹੱਥ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਆਈਪੀਐਲ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਪੰਤ ਨੂੰ ਲਖਨਊ ਸੁਪਰ ਜਾਇੰਟਸ ਨੇ 27 ਕਰੋੜ ਰੁਪਏ ਦੀ ਰਿਕਾਰਡ ਰਕਮ ਵਿੱਚ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਸੀ। ਦਿੱਲੀ ਕੈਪੀਟਲਸ ਨੇ 20 ਕਰੋੜ ਰੁਪਏ ਦੀ ਬੋਲੀ ਤੋਂ ਬਾਅਦ ਰਿਸ਼ਭ ਪੰਤ 'ਤੇ RTM ਕਾਰਡ ਦੀ ਵਰਤੋਂ ਕੀਤੀ। ਪਰ, ਲਖਨਊ ਨੇ 27 ਕਰੋੜ ਰੁਪਏ ਦੀ ਆਖਰੀ ਬੋਲੀ ਲਗਾ ਕੇ ਪੰਤ ਨੂੰ ਖਰੀਦ ਲਿਆ।
ਪੰਜਾਬ ਕਿੰਗਜ਼ ਨੇ ਸ਼੍ਰੇਅਸ ਅਈਅਰ 'ਤੇ ਖ਼ਰਚੇ ਪੈਸੇ
ਇਸ ਦੇ ਨਾਲ ਹੀ ਕੋਲਕਾਤਾ ਨਾਈਟ ਰਾਈਡਰਜ਼ ਤੋਂ ਰਿਲੀਜ਼ ਹੋਏ ਸੱਜੇ ਹੱਥ ਦੇ ਬੱਲੇਬਾਜ਼ ਅਤੇ ਆਈਪੀਐੱਲ 2024 ਦੇ ਚੈਂਪੀਅਨ ਕਪਤਾਨ ਸ਼੍ਰੇਅਸ ਅਈਅਰ 'ਤੇ ਵੀ ਕਾਫੀ ਪੈਸਾ ਖਰਚ ਕੀਤਾ ਗਿਆ। ਅਈਅਰ ਨੂੰ ਖਰੀਦਣ ਲਈ ਪੰਜਾਬ ਕਿੰਗਜ਼ ਨੇ ਆਪਣਾ ਖਜ਼ਾਨਾ ਖੋਲ੍ਹਿਆ ਅਤੇ ਉਸ ਨੂੰ 26 ਕਰੋੜ, 75 ਲੱਖ ਰੁਪਏ ਦੀ ਵੱਡੀ ਬੋਲੀ ਲਗਾ ਕੇ ਖਰੀਦਿਆ। ਇਸ ਤਰ੍ਹਾਂ ਅਈਅਰ ਆਈਪੀਐਲ ਦੇ ਇਤਿਹਾਸ ਦੇ ਦੂਜੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ।
ਇਸ ਖਬਰ 'ਚ ਅਸੀਂ ਤੁਹਾਨੂੰ ਪਹਿਲੇ ਦਿਨ ਵਿਕਣ ਵਾਲੇ ਸਾਰੇ ਖਿਡਾਰੀਆਂ ਦੇ ਨਾਵਾਂ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਕਿ ਕਿਸ ਟੀਮ ਨੇ ਉਨ੍ਹਾਂ ਨੂੰ ਕਿੰਨੀ ਰਕਮ 'ਚ ਖਰੀਦਿਆ ਹੈ ?
IPL ਨਿਲਾਮੀ 2025 ਦੇ ਪਹਿਲੇ ਦਿਨ ਵੇਚੇ ਗਏ ਸਾਰੇ ਖਿਡਾਰੀਆਂ ਦੀ ਸੂਚੀ:-
- ਅਰਸ਼ਦੀਪ ਸਿੰਘ – ਪੰਜਾਬ ਕਿੰਗਜ਼ (RTM) – 18 ਕਰੋੜ ਰੁਪਏ
- ਕਾਗਿਸੋ ਰਬਾਡਾ - ਗੁਜਰਾਤ ਟਾਇਟਨਸ - 10 ਕਰੋੜ, 75 ਲੱਖ ਰੁਪਏ
- ਸ਼੍ਰੇਅਸ ਅਈਅਰ - ਪੰਜਾਬ ਕਿੰਗਜ਼ - 26 ਕਰੋੜ 75 ਲੱਖ ਰੁਪਏ
- ਜੋਸ ਬਟਲਰ - ਗੁਜਰਾਤ ਟਾਇਟਨਸ - 15 ਕਰੋੜ 75 ਲੱਖ ਰੁਪਏ
- ਮਿਸ਼ੇਲ ਸਟਾਰਕ - ਰਾਇਸ ਚੈਲੇਂਜਰਜ਼ ਬੰਗਲੌਰ - 11 ਕਰੋੜ 75 ਲੱਖ ਰੁਪਏ
- ਰਿਸ਼ਭ ਪੰਤ- ਲਖਨਊ ਸੁਪਰ ਜਾਇੰਟਸ - 27 ਕਰੋੜ ਰੁਪਏ
- ਮੁਹੰਮਦ ਸ਼ਮੀ - ਸਨਰਾਈਜ਼ਰਸ ਹੈਦਰਾਬਾਦ - 10 ਕਰੋੜ ਰੁਪਏ
- ਡੇਵਿਡ ਮਿਲਰ - ਲਖਨਊ ਸੁਪਰ ਜਾਇੰਟਸ - 7.5 ਕਰੋੜ ਰੁਪਏ
- ਯੁਜਵੇਂਦਰ ਚਾਹਲ - ਪੰਜਾਬ ਕਿੰਗਜ਼ - 18 ਕਰੋੜ ਰੁਪਏ
- ਮੁਹੰਮਦ ਸਿਰਾਜ - ਗੁਜਰਾਤ ਟਾਇਟਨਸ - 12.25 ਕਰੋੜ ਰੁਪਏ
- ਲਿਆਮ ਲਿਵਿੰਗਸਟੋਨ - ਰਾਇਲ ਚੈਲੇਂਜਰਜ਼ ਬੈਂਗਲੁਰੂ - 8 ਕਰੋੜ 75 ਲੱਖ ਰੁਪਏ
- ਕੇਐਲ ਰਾਹੁਲ - ਦਿੱਲੀ ਕੈਪੀਟਲਸ - 14 ਕਰੋੜ ਰੁਪਏ
- ਹੈਰੀ ਬਰੂਕ - ਦਿੱਲੀ ਕੈਪੀਟਲਸ - 6 ਕਰੋੜ 25 ਲੱਖ ਰੁਪਏ
- ਏਡਨ ਮਾਰਕਰਮ - ਲਖਨਊ ਸੁਪਰ ਜਾਇੰਟਸ - 2 ਕਰੋੜ ਰੁਪਏ
- ਡੇਵੋਨ ਕੋਨਵੇ - ਚੇਨਈ ਸੁਪਰ ਕਿੰਗਜ਼ - 6 ਕਰੋੜ 25 ਲੱਖ ਰੁਪਏ
- ਰਾਹੁਲ ਤ੍ਰਿਪਾਠੀ - ਚੇਨਈ ਸੁਪਰ ਕਿੰਗਜ਼ - 3 ਕਰੋੜ 40 ਲੱਖ ਰੁਪਏ
- ਜੇਕ ਫਰੇਜ਼ਰ-ਮੈਕਗੁਰਕ - ਦਿੱਲੀ ਕੈਪੀਟਲਜ਼ - ₹9 ਕਰੋੜ
- ਹਰਸ਼ਲ ਪਟੇਲ - ਸਨਰਾਈਜ਼ਰਸ ਹੈਦਰਾਬਾਦ - 8 ਕਰੋੜ ਰੁਪਏ
- ਰਚਿਨ ਰਵਿੰਦਰ - ਚੇਨਈ ਸੁਪਰ ਕਿੰਗਜ਼ - 4 ਕਰੋੜ ਰੁਪਏ
- ਰਵੀਚੰਦਰਨ ਅਸ਼ਵਿਨ - ਚੇਨਈ ਸੁਪਰ ਕਿੰਗਜ਼ - 9 ਕਰੋੜ 75 ਲੱਖ ਰੁਪਏ
- ਵੈਂਕਟੇਸ਼ ਅਈਅਰ - ਕੋਲਕਾਤਾ ਨਾਈਟ ਰਾਈਡਰਜ਼ - 23 ਕਰੋੜ 75 ਲੱਖ ਰੁਪਏ
- ਮਾਰਨਸ ਸਟੋਇਨਿਸ - ਪੰਜਾਬ ਕਿੰਗਜ਼ - 11 ਕਰੋੜ ਰੁਪਏ
- ਮਿਸ਼ੇਲ ਮਾਰਸ਼ - ਲਖਨਊ ਸੁਪਰ ਜਾਇੰਟਸ - ₹3 ਕਰੋੜ 40 ਲੱਖ
- ਗਲੇਨ ਮੈਕਸਵੈੱਲ - ਪੰਜਾਬ ਕਿੰਗਜ਼ - 4 ਕਰੋੜ 20 ਲੱਖ ਰੁਪਏ
- ਕੁਇੰਟਨ ਡੀ ਕਾਕ - ਕੋਲਕਾਤਾ ਨਾਈਟ ਰਾਈਡਰਜ਼ - 3 ਕਰੋੜ 40 ਲੱਖ ਰੁਪਏ
- ਫਿਲ ਸਾਲਸ - ਰਾਇਲ ਚੈਲੰਜਰਜ਼ ਬੰਗਲੌਰ - 11 ਕਰੋੜ 50 ਲੱਖ ਰੁਪਏ
- ਰਹਿਮਾਨਉੱਲ੍ਹਾ ਗੁਰਬਾਜ਼ - ਕੋਲਕਾਤਾ ਨਾਈਟ ਰਾਈਡਰਜ਼ - 2 ਕਰੋੜ ਰੁਪਏ
- ਈਸ਼ਾਨ ਕਿਸ਼ਨ - ਸਨਰਾਈਜ਼ਰਸ ਹੈਦਰਾਬਾਦ - 11 ਕਰੋੜ 25 ਲੱਖ ਰੁਪਏ
- ਜਿਤੇਸ਼ ਸ਼ਰਮਾ - ਰਾਇਲ ਚੈਲੰਜਰਜ਼ ਬੰਗਲੌਰ - 11 ਕਰੋੜ ਰੁਪਏ
- ਜੋਸ਼ ਹੇਜ਼ਲਵੁੱਡ - ਰਾਇਲ ਚੈਲੇਂਜਰਜ਼ ਬੰਗਲੌਰ - 12 ਕਰੋੜ 50 ਲੱਖ ਰੁਪਏ
- ਪ੍ਰਸਿਧ ਕ੍ਰਿਸ਼ਨ - ਗੁਜਰਾਤ ਟਾਇਟਨਸ - ₹9.50 ਕਰੋੜ
- ਅਵੇਸ਼ ਖਾਨ - ਲਖਨਊ ਸੁਪਰ ਜਾਇੰਟਸ - ₹ 9 ਕਰੋੜ 75 ਲੱਖ
- ਐਨਰਿਕ ਨੋਰਟਜੇ - ਕੋਲਕਾਤਾ ਨਾਈਟ ਰਾਈਡਰਜ਼ - 6 ਕਰੋੜ 50 ਲੱਖ ਰੁਪਏ
- ਜੋਫਰਾ ਆਰਚਰ - ਰਾਜਸਥਾਨ ਰਾਇਲਜ਼ - 12 ਕਰੋੜ 50 ਲੱਖ ਰੁਪਏ
- ਖਲੀਲ ਅਹਿਮਦ - ਚੇਨਈ ਸੁਪਰ ਕਿੰਗਜ਼ - 4 ਕਰੋੜ 80 ਲੱਖ ਰੁਪਏ
- ਟੀ ਨਟਰਾਜਨ - ਦਿੱਲੀ ਕੈਪੀਟਲਸ - 10 ਕਰੋੜ 75 ਲੱਖ ਰੁਪਏ
- ਟ੍ਰੇਂਟ ਬੋਲਟ - ਮੁੰਬਈ ਇੰਡੀਅਨਜ਼ - 12 ਕਰੋੜ 50 ਲੱਖ ਰੁਪਏ
- ਮਹੇਸ਼ ਥੀਕਸ਼ਾਨਾ - ਰਾਜਸਥਾਨ ਰਾਇਲਜ਼ - ₹ 4 ਕਰੋੜ 40 ਲੱਖ
- ਰਾਹੁਲ ਚਾਹਰ - ਪੰਜਾਬ ਕਿੰਗਜ਼ - 3 ਕਰੋੜ 20 ਲੱਖ ਰੁਪਏ
- ਐਡਮ ਜ਼ੈਂਪਾ - ਸਨਰਾਈਜ਼ਰਸ ਹੈਦਰਾਬਾਦ - 2 ਕਰੋੜ 40 ਲੱਖ ਰੁਪਏ
- ਵਨਿੰਦੂ ਹਸਾਰੰਗਾ - ਰਾਜਸਥਾਨ ਰਾਇਲਜ਼ - ₹ 5 ਕਰੋੜ 25 ਲੱਖ
- ਨੂਰ ਅਹਿਮਦ - ਚੇਨਈ ਸੁਪਰ ਕਿੰਗਜ਼ - 10 ਕਰੋੜ ਰੁਪਏ
- ਅਥਰਵ ਟੇਡੇ - ਸਨਰਾਈਜ਼ਰਸ ਹੈਦਰਾਬਾਦ - ₹ 30 ਲੱਖ
- ਨੇਹਲ ਵਢੇਰਾ - ਪੰਜਾਬ ਕਿੰਗਜ਼ - 4 ਕਰੋੜ 20 ਲੱਖ ਰੁਪਏ
- ਅੰਗਕ੍ਰਿਸ਼ ਰਘੂਵੰਸ਼ੀ - ਕੋਲਕਾਤਾ ਨਾਈਟ ਰਾਈਡਰਜ਼ - ₹3 ਕਰੋੜ
- ਕਰੁਣ ਨਾਇਰ - ਦਿੱਲੀ ਕੈਪੀਟਲਸ - ₹ 50 ਲੱਖ
- ਅਭਿਨਵ ਮਨੋਹਰ - ਸਨਰਾਈਜ਼ਰਸ ਹੈਦਰਾਬਾਦ - 3 ਕਰੋੜ 20 ਲੱਖ ਰੁਪਏ
- ਨਿਸ਼ਾਂਤ ਸਿੰਧੂ - ਗੁਜਰਾਤ ਟਾਇਟਨਸ - 30 ਲੱਖ ਰੁਪਏ
- ਸਮੀਰ ਰਿਜ਼ਵੀ - ਦਿੱਲੀ ਕੈਪੀਟਲਸ - ₹ 95 ਲੱਖ
- ਨਮਨ ਧੀਰ - ਮੁੰਬਈ ਇੰਡੀਅਨਜ਼ - 5 ਕਰੋੜ 25 ਲੱਖ ਰੁਪਏ
- ਅਬਦੁਲ ਸਮਦ - ਲਖਨਊ ਸੁਪਰ ਜਾਇੰਟਸ - 4 ਕਰੋੜ 20 ਲੱਖ ਰੁਪਏ
- ਹਰਪ੍ਰੀਤ ਬਰਾੜ - ਪੰਜਾਬ ਕਿੰਗਜ਼ - 1 ਕਰੋੜ 50 ਲੱਖ ਰੁਪਏ
- ਵਿਜੇ ਸ਼ੰਕਰ - ਚੇਨਈ ਸੁਪਰ ਕਿੰਗਜ਼ - 1 ਕਰੋੜ 20 ਲੱਖ ਰੁਪਏ
- ਮਹੀਪਾਲ ਲੋਮਰੋਰ - ਗੁਜਰਾਤ ਟਾਇਟਨਸ - 1 ਕਰੋੜ 70 ਲੱਖ ਰੁਪਏ
- ਆਸ਼ੂਤੋਸ਼ ਸ਼ਰਮਾ - ਦਿੱਲੀ ਕੈਪੀਟਲਸ - ₹3 ਕਰੋੜ 80 ਲੱਖ
- ਕੁਮਾਰ ਕੁਸ਼ਾਗਰਾ - ਗੁਜਰਾਤ ਟਾਇਟਨਸ - ₹ 65 ਲੱਖ
- ਰੌਬਿਨ ਮਿੰਜ - ਮੁੰਬਈ ਇੰਡੀਅਨਜ਼ - ₹ 65 ਲੱਖ
- ਅਨੁਜ ਰਾਵਤ - ਗੁਜਰਾਤ ਟਾਇਟਨਸ - ₹ 30 ਲੱਖ
- ਆਰੀਅਨ ਜੁਆਲ - ਲਖਨਊ ਸੁਪਰ ਜਾਇੰਟਸ - ₹30 ਲੱਖ
- ਵਿਸ਼ਨੂੰ ਵਿਨੋਦ - ਪੰਜਾਬ ਕਿੰਗਜ਼ - 95 ਲੱਖ ਰੁਪਏ
- ਰਸੀਖ ਡਾਰ - ਰਾਇਲ ਚੈਲੰਜਰਜ਼ ਬੰਗਲੌਰ - 6 ਕਰੋੜ 50 ਲੱਖ ਰੁਪਏ
- ਆਕਾਸ਼ ਮਧਵਾਲ - ਰਾਜਸਥਾਨ ਰਾਇਲਜ਼ - 1 ਕਰੋੜ 20 ਲੱਖ ਰੁਪਏ
- ਮੋਹਿਤ ਸ਼ਰਮਾ - ਦਿੱਲੀ ਕੈਪੀਟਲਸ - 2 ਕਰੋੜ 20 ਲੱਖ ਰੁਪਏ
- ਵਿਜੇ ਕੁਮਾਰ ਵੈਸ਼ਿਆ - ਪੰਜਾਬ ਕਿੰਗਜ਼ - 1 ਕਰੋੜ 80 ਲੱਖ ਰੁਪਏ
- ਵੈਭਵ ਅਰੋੜਾ - ਕੋਲਕਾਤਾ ਨਾਈਟ ਰਾਈਡਰਜ਼ - 1 ਕਰੋੜ 80 ਲੱਖ ਰੁਪਏ
- ਯਸ਼ ਠਾਕੁਰ - ਪੰਜਾਬ ਕਿੰਗਜ਼ - 1 ਕਰੋੜ 60 ਲੱਖ ਰੁਪਏ
- ਸਿਮਰਨਜੀਤ ਸਿੰਘ - ਸਨਰਾਈਜ਼ਰਸ ਹੈਦਰਾਬਾਦ - 1 ਕਰੋੜ 50 ਲੱਖ ਰੁਪਏ
- ਸੁਯਸ਼ ਸ਼ਰਮਾ - ਰਾਇਲ ਚੈਲੰਜਰਜ਼ ਬੰਗਲੌਰ - 2 ਕਰੋੜ 60 ਲੱਖ ਰੁਪਏ
- ਕਰਨ ਸ਼ਰਮਾ - ਮੁੰਬਈ ਇੰਡੀਅਨਜ਼ - ₹ 50 ਲੱਖ
- ਮਯੰਕ ਮਾਰਕੰਡੇ - ਕੋਲਕਾਤਾ ਨਾਈਟ ਰਾਈਡਰਜ਼ - ₹ 30 ਲੱਖ
- ਕਾਰਤੀਕੇਯ ਸਿੰਘ - ਰਾਜਸਥਾਨ ਰਾਇਲਜ਼ - ₹ 30 ਲੱਖ
- ਮਾਨਵ ਸੁਥਾਰ - ਗੁਜਰਾਤ ਟਾਇਟਨਸ - ₹30 ਲੱਖ
IPL ਨਿਲਾਮੀ 2025 ਦੇ ਪਹਿਲੇ ਦਿਨ ਨਾ ਵਿਕਣ ਵਾਲੇ ਸਾਰੇ ਖਿਡਾਰੀਆਂ ਦੀ ਸੂਚੀ:-
- ਦੇਵਦੱਤ ਪਡੀਕਲ
- ਡੇਵਿਡ ਵਾਰਨਰ
- ਜੌਨੀ ਬੇਅਰਸਟੋ
- ਵਕਾਰ ਸਲਾਮਖੇਲ
- ਅਨਮੋਲਪ੍ਰੀਤ ਸਿੰਘ (ਅਨਕੈਪਡ)
- ਯਸ਼ ਧੂਲ
- ਉਤਕਰਸ਼ ਸਿੰਘ
- ਉਪੇਂਦਰ ਯਾਦਵ
- ਲਵਨੀਤ ਸਿਸੋਦੀਆ
- ਕਾਰਤਿਕ ਤਿਆਗੀ
- ਪੀਯੂਸ਼ ਚਾਵਲਾ
- ਸ਼੍ਰੇਅਸ ਗੋਪਾਲ