ਨਵੀਂ ਦਿੱਲੀ: IPL 2024 ਐਤਵਾਰ ਨੂੰ ਗੁਜਰਾਤ ਟਾਈਟਨਸ ਬਨਾਮ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਗਿਆ। ਗੁਜਰਾਤ ਨੇ ਇਹ ਮੈਚ 6 ਦੌੜਾਂ ਨਾਲ ਜਿੱਤ ਲਿਆ। ਇਸ ਮੈਚ 'ਚ ਸਾਰਿਆਂ ਦੀਆਂ ਨਜ਼ਰਾਂ ਰੋਹਿਤ ਸ਼ਰਮਾ ਅਤੇ ਹਾਰਦਿਕ ਪੰਡਯਾ 'ਤੇ ਸਨ, ਜਿਸ 'ਚ ਰੋਹਿਤ ਸ਼ਰਮਾ ਕਪਤਾਨ ਦੇ ਤੌਰ 'ਤੇ ਨਹੀਂ ਸਗੋਂ ਇਕ ਖਿਡਾਰੀ ਦੇ ਰੂਪ 'ਚ ਖੇਡ ਰਹੇ ਸਨ ਜਦਕਿ ਹਾਰਦਿਕ ਪੰਡਯਾ ਕਪਤਾਨੀ ਕਰ ਰਹੇ ਸਨ। ਹਾਰਦਿਕ ਦੀ ਕਪਤਾਨੀ ਦੇ ਨਾਲ-ਨਾਲ ਪ੍ਰਸ਼ੰਸਕਾਂ ਦੀ ਇਸ ਮੈਚ 'ਚ ਰੋਹਿਤ ਦੇ ਪ੍ਰਦਰਸ਼ਨ 'ਤੇ ਵੀ ਨਜ਼ਰ ਸੀ।
ਰੋਹਿਤ ਦੇ ਕਪਤਾਨੀ ਜਾਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ। ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਮੁੰਬਈ ਦੇ ਕਪਤਾਨ ਦੇ ਅਹੁਦੇ ਤੋਂ ਹਟਾ ਕੇ ਉਨ੍ਹਾਂ ਦੀ ਲਗਾਤਾਰ ਆਲੋਚਨਾ ਹੋ ਰਹੀ ਹੈ। ਇਸ 'ਤੇ ਸਟਾਰ ਸਪੋਰਟਸ ਦੇ ਕੁਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਵੱਡੀ ਗੱਲ ਕਹੀ ਹੈ।ਉਨ੍ਹਾਂ ਕਿਹਾ, 'ਅੱਜ ਰੋਹਿਤ ਸ਼ਰਮਾ ਇੱਕ ਖਿਡਾਰੀ ਦੇ ਤੌਰ 'ਤੇ ਖੇਡ ਰਿਹਾ ਹੈ, ਇਹ ਪਹਿਲੀ ਵਾਰ ਨਹੀਂ ਹੈ, ਮੈਂ ਅਜਿਹੀ ਭਾਰਤੀ ਟੀਮ ਵਿੱਚ ਖੇਡਿਆ ਹੈ ਜਿੱਥੇ ਪੰਜ ਕਪਤਾਨ ਇਕੱਠੇ ਖੇਡਦੇ ਸਨ। ਗਾਵਸਕਰ, ਕਪਿਲ ਦੇਵ, ਸ਼੍ਰੀਕਾਂਤ ਰਵੀ ਸ਼ਾਸਤਰੀ, ਸਾਰੇ ਕਪਤਾਨ ਇੱਕੋ ਟੀਮ ਵਿੱਚ ਖੇਡਦੇ ਸਨ।