ਨਵੀਂ ਦਿੱਲੀ:IPL 2024 ਦੇ ਮੈਚਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਬੀਸੀਸੀਆਈ ਨੇ 17 ਮਾਰਚ ਨੂੰ ਰਾਜਸਥਾਨ ਬਨਾਮ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਖੇਡੇ ਜਾਣ ਵਾਲੇ ਮੈਚ ਦਾ ਸਮਾਂ ਬਦਲ ਦਿੱਤਾ ਹੈ। ਆਈਪੀਐਲ ਨੇ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਮੈਚ, ਜੋ ਕਿ ਪਹਿਲਾਂ 17 ਅਪ੍ਰੈਲ, 2024 ਨੂੰ ਈਡਨ ਗਾਰਡਨ, ਕੋਲਕਾਤਾ ਵਿੱਚ ਖੇਡਿਆ ਜਾਣਾ ਸੀ, ਹੁਣ ਇੱਕ ਦਿਨ ਪਹਿਲਾਂ 16 ਅਪ੍ਰੈਲ, 2024 ਨੂੰ ਖੇਡਿਆ ਜਾਵੇਗਾ।
ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਗੁਜਰਾਤ ਟਾਈਟਨਸ ਅਤੇ ਦਿੱਲੀ ਕੈਪੀਟਲਸ ਵਿਚਾਲੇ ਜੋ ਮੈਚ 16 ਅਪ੍ਰੈਲ 2024 ਨੂੰ ਖੇਡਿਆ ਜਾਣਾ ਸੀ, ਹੁਣ 17 ਮਾਰਚ ਨੂੰ ਖੇਡਿਆ ਜਾਵੇਗਾ। ਕਿਉਂਕਿ 17 ਅਪ੍ਰੈਲ ਨੂੰ ਰਾਮ ਨੌਮੀ ਦਾ ਦਿਨ ਹੈ ਅਤੇ ਕੋਲਕਾਤਾ ਪੁਲਿਸ ਰਾਮ ਨੌਮੀ ਦੇ ਦਿਨ ਸੁਰੱਖਿਆ ਦੇਣ ਦੀ ਸਥਿਤੀ ਵਿੱਚ ਨਹੀਂ ਹੈ, ਕਿਉਂਕਿ ਰਾਮਨੌਮੀ ਦਾ ਤਿਉਹਾਰ ਦੇਸ਼ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਲਈ ਪੁਲਿਸ ਦਾ ਪੂਰਾ ਧਿਆਨ ਇਸ ਪਾਸੇ ਰਹੇਗਾ।