ਨਵੀਂ ਦਿੱਲੀ— IPL 2024 'ਚ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਸ਼ੁਰੂਆਤ ਬੇਹੱਦ ਨਿਰਾਸ਼ਾਜਨਕ ਰਹੀ ਹੈ। ਇਸ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਆਰਸੀਬੀ ਦੇ ਸਾਬਕਾ ਬੱਲੇਬਾਜ਼ ਏਬੀ ਡਿਵਿਲੀਅਰਸ ਨੇ ਵੱਡਾ ਬਿਆਨ ਦਿੱਤਾ ਹੈ। ਡਿਵਿਲੀਅਰਸ ਨੇ ਆਪਣੇ ਬਿਆਨ 'ਚ ਭਾਰਤ ਦੇ ਸੁਪਰਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੂੰ ਟੀਮ ਲਈ ਅਹਿਮ ਦੱਸਿਆ ਹੈ। ਡਿਵਿਲੀਅਰਸ ਨੇ ਵਿਰਾਟ ਨੂੰ ਖਾਸ ਸਲਾਹ ਵੀ ਦਿੱਤੀ ਹੈ। ਇਸ ਤੋਂ ਇਲਾਵਾ ਡਿਵਿਲੀਅਰਸ ਨੇ ਇਹ ਵੀ ਦੱਸਿਆ ਹੈ ਕਿ ਕਿਵੇਂ ਆਰਸੀਬੀ ਟੀਮ ਜਿੱਤ ਦੇ ਰਸਤੇ 'ਤੇ ਵਾਪਸ ਆ ਸਕਦੀ ਹੈ।
ਡਿਵਿਲੀਅਰਸ ਨੇ ਕੋਹਲੀ ਨੂੰ ਦਿੱਤੀ ਵੱਡੀ ਸਲਾਹ :ਏਬੀ ਡਿਵਿਲੀਅਰਸ ਨੇ ਕਿਹਾ ਹੈ, 'ਉਮੀਦ ਹੈ ਕਿ ਵਿਰਾਟ ਕੋਹਲੀ ਆਪਣੀ ਚੰਗੀ ਸ਼ੁਰੂਆਤ ਜਾਰੀ ਰੱਖੇਗਾ। ਆਰਸੀਬੀ ਨੂੰ ਮੱਧ ਓਵਰਾਂ ਵਿੱਚ ਉਸਦੀ ਲੋੜ ਸੀ। ਫਾਫ ਨੂੰ ਸ਼ੁਰੂਆਤ 'ਚ ਖਾਸ ਤੌਰ 'ਤੇ ਪਹਿਲੇ 6 ਓਵਰਾਂ 'ਚ ਤੇਜ਼ੀ ਨਾਲ ਸਕੋਰ ਬਣਾਉਣ ਅਤੇ ਜ਼ਿਆਦਾ ਜੋਖਮ ਲੈਣ ਦੀ ਜ਼ਰੂਰਤ ਹੁੰਦੀ ਹੈ। ਮੈਂ ਚਾਹੁੰਦਾ ਹਾਂ ਕਿ ਵਿਰਾਟ ਕੋਹਲੀ 6-15 ਦੇ ਵਿਚਕਾਰ ਕ੍ਰੀਜ਼ 'ਤੇ ਮੌਜੂਦ ਰਹੇ ਅਤੇ ਅੰਤ ਤੱਕ ਖੇਡੇ। ਇਸ ਤੋਂ ਬਾਅਦ ਹੀ ਆਰਸੀਬੀ ਟੀਮ ਹਮਲਾਵਰ ਨਜ਼ਰ ਆਵੇਗੀ।