ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਰਸ਼ਦੀਪ ਸਿੰਘ ਵੀ ਇੱਕ ਤੇਜ਼ ਗੇਂਦਬਾਜ਼ ਬਣ ਸਕਦਾ ਹੈ।ਦੱਸ ਦੇਈਏ ਕਿ ਅਰਸ਼ਦੀਪ ਸਿੰਘਵੱਧ ਵਿਕਟਾਂ ਬਣਾ ਕੇਬੁਮਰਾਹ ਤੇ ਭੁਵਨੇਸ਼ਵਰ ਨੂੰ ਵੀ ਪਿੱਛੇ ਛੱਡ ਸਕਦਾ ਹੈ। ਆਓ ਜਾਣੀਏ ਪੂਰੀ ਜਾਣਕਾਰੀ। ਟੀਮ ਇੰਡੀਆ ਹੁਣ ਤੋਂ ਕੁਝ ਘੰਟਿਆਂ ਬਾਅਦ ਦੱਖਣੀ ਅਫਰੀਕਾ ਨਾਲ 4 ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਖੇਡਣ ਜਾ ਰਹੀ ਹੈ। ਇਸ ਮੈਚ 'ਚ ਭਾਰਤੀ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਕੋਲ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਅਰਸ਼ਦੀਪ ਕੋਲ ਸੈਂਚੁਰੀਅਨ ਦੇ ਸੁਪਰਸਪੋਰਟ ਪਾਰਕ 'ਚ ਅਫਰੀਕੀ ਟੀਮ ਦੇ ਖਿਲਾਫ ਭਾਰਤ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣਨ ਦਾ ਮੌਕਾ ਹੋਵੇਗਾ।
ਅਰਸ਼ਦੀਪ ਸਿੰਘ ਰਚ ਸਕਦਾ ਹੈ ਇਤਿਹਾਸ
ਇਸ ਦੇ ਨਾਲ ਹੀ ਇਹ ਖੱਬੇ ਹੱਥ ਦਾ ਟੀ-20 ਮਾਹਰ ਗੇਂਦਬਾਜ਼ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਵੀ ਬਣ ਸਕਦਾ ਹੈ। ਉਹ ਅਜਿਹਾ ਕਰਨ ਤੋਂ ਸਿਰਫ਼ 2 ਵਿਕਟਾਂ ਦੂਰ ਹੈ। ਅਰਸ਼ਦੀਪ ਸਿੰਘ ਨੇ ਭਾਰਤ ਲਈ ਹੁਣ ਤੱਕ 58 ਟੀ-20 ਮੈਚਾਂ ਦੀਆਂ 58 ਪਾਰੀਆਂ 'ਚ ਕੁੱਲ 89 ਵਿਕਟਾਂ ਹਾਸਲ ਕੀਤੀਆਂ ਹਨ। ਉੱਥੇ ਹੀ ਭਾਰਤ ਲਈ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ 87 ਮੈਚਾਂ 'ਚ ਕੁੱਲ 90 ਵਿਕਟਾਂ ਅਤੇ ਜਸਪ੍ਰੀਤ ਬੁਮਰਾਹ ਨੇ 70 ਮੈਚਾਂ 'ਚ 89 ਵਿਕਟਾਂ ਹਾਸਲ ਕੀਤੀਆਂ ਹਨ।
ਅਰਸ਼ਦੀਪ ਸਿੰਘ ਰਚੇਗਾ ਇਤਿਹਾਸ, ਦੇਖੋ ਅਰਸ਼ਦੀਪ ਸਿੰਘ ਦਾ ਕਮਾਲ (ETV Bharat) ਅਰਸ਼ਦੀਪ ਸਿੰਘ ਇਸ ਸਮੇਂ ਜਸਪ੍ਰੀਤ ਬੁਮਰਾਹ ਦੇ ਬਰਾਬਰ ਵਿਕਟਾਂ ਲੈ ਕੇ ਭਾਰਤ ਲਈ ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਤੀਜਾ ਤੇਜ਼ ਗੇਂਦਬਾਜ਼ ਬਣ ਗਿਆ ਹੈ। ਜੇਕਰ ਉਹ ਸਾਊਥ ਅਫਰੀਕਾ ਖਿਲਾਫ ਸੈਂਚੁਰੀਅਨ 'ਚ ਖੇਡੇ ਗਏ ਮੈਚ 'ਚ 1 ਵਿਕਟ ਲੈ ਲੈਂਦਾ ਹੈ ਤਾਂ ਉਹ ਬੁਮਰਾਹ ਨੂੰ ਪਿੱਛੇ ਛੱਡ ਦੇਵੇਗਾ, ਉਥੇ ਹੀ ਇਸ ਮੈਚ 'ਚ ਦੋ ਵਿਕਟਾਂ ਲੈ ਕੇ ਅਰਸ਼ਦੀਪ ਭੁਵਨੇਸ਼ਵਰ ਕੁਮਾਰ ਨੂੰ ਵੀ ਪਿੱਛੇ ਛੱਡ ਦੇਵੇਗਾ।
ਅਰਸ਼ਦੀਪ ਕੋਲ ਦੂਜਾ ਸਥਾਨ ਹਾਸਲ ਕਰਨ ਦਾ ਮੌਕਾ
ਅਜਿਹਾ ਕਰਨ ਨਾਲ ਉਹ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਭਾਰਤ ਦਾ ਪਹਿਲਾ ਤੇਜ਼ ਗੇਂਦਬਾਜ਼ ਬਣ ਜਾਵੇਗਾ, ਜਦਕਿ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਦੂਜਾ ਗੇਂਦਬਾਜ਼ ਬਣ ਜਾਵੇਗਾ। ਭਾਰਤ ਲਈ ਟੀ-20 ਅੰਤਰਰਾਸ਼ਟਰੀ ਕ੍ਰਿਕਟ ਵਿੱਚ ਯੁਜਵੇਂਦਰ ਚਾਹਲ ਦੇ ਨਾਂ ਸਭ ਤੋਂ ਵੱਧ ਵਿਕਟਾਂ ਹਨ। ਚਾਹਲ ਨੇ 80 ਮੈਚਾਂ ਦੀਆਂ 79 ਪਾਰੀਆਂ ਵਿੱਚ ਕੁੱਲ 96 ਵਿਕਟਾਂ ਲਈਆਂ ਹਨ। ਅਰਸ਼ਦੀਪ ਸਿੰਘ ਅਜੇ ਵੀ ਉਸ ਤੋਂ 7 ਵਿਕਟਾਂ ਪਿੱਛੇ ਹਨ।
T20I ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ
- ਯੁਜ਼ਵੇਂਦਰ ਚਹਿਲ (ਲੈੱਗ ਸਪਿਨਰ) - ਮੈਚ: 80, ਵਿਕਟਾਂ: 96
- ਭੁਵਨੇਸ਼ਵਰ ਕੁਮਾਰ (ਤੇਜ਼ ਗੇਂਦਬਾਜ਼) - ਮੈਚ: 87, ਵਿਕਟਾਂ: 99
- ਜਸਪ੍ਰੀਤ ਬੁਮਰਾਹ (ਤੇਜ਼ ਗੇਂਦਬਾਜ਼) - ਮੈਚ: 70, ਵਿਕਟਾਂ: 89
- ਅਰਸ਼ਦੀਪ ਸਿੰਘ (ਤੇਜ਼ ਗੇਂਦਬਾਜ਼) - ਮੈਚ: 58, ਵਿਕਟਾਂ: 89
- ਹਾਰਦਿਕ ਪੰਡਯਾ (ਤੇਜ਼ ਗੇਂਦਬਾਜ਼) - ਮੈਚ: 107, ਵਿਕਟਾਂ: 87