ਨਿਊਯਾਰਕ: ਟੀ-20 ਵਿਸ਼ਵ ਕੱਪ ਦੇ ਆਪਣੇ ਤੀਜੇ ਮੈਚ ਵਿੱਚ ਭਾਰਤੀ ਟੀਮ ਨੇ ਅਮਰੀਕਾ ਨੂੰ 7 ਵਿਕਟਾਂ ਨਾਲ ਹਰਾਇਆ। ਟਾਸ ਹਾਰਨ ਤੋਂ ਬਾਅਦ ਅਮਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 110 ਦੌੜਾਂ ਬਣਾਈਆਂ, ਜਿਸ ਦੇ ਜਵਾਬ 'ਚ ਭਾਰਤ ਨੇ 3 ਵਿਕਟਾਂ ਗੁਆ ਕੇ ਇਹ ਸਕੋਰ ਹਾਸਲ ਕਰ ਲਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ ਸੁਪਰ-8 ਲਈ ਵੀ ਕੁਆਲੀਫਾਈ ਕਰ ਲਿਆ ਹੈ।
ਅਰਸ਼ਦੀਪ ਸਿੰਘ ਬਣੇ 'ਪਲੇਅਰ ਆਫ ਦਾ ਮੈਚ': ਪਹਿਲਾਂ ਬੱਲੇਬਾਜ਼ੀ ਕਰਨ ਆਈ ਅਮਰੀਕਾ ਨੂੰ ਪਹਿਲੀ ਹੀ ਗੇਂਦ 'ਤੇ ਵੱਡਾ ਝਟਕਾ ਲੱਗਾ। ਸਲਾਮੀ ਬੱਲੇਬਾਜ਼ ਸ਼ਯਾਨ ਜਹਾਂਗੀਰ ਨੂੰ ਮੈਚ ਦੀ ਪਹਿਲੀ ਹੀ ਗੇਂਦ 'ਤੇ ਐੱਲਬੀਡਬਲਿਊ ਆਊਟ ਕਰਕੇ ਪਵੇਲੀਅਨ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਅਮਰੀਕਾ ਨੂੰ ਉਸੇ ਓਵਰ ਦੀ ਆਖਰੀ ਗੇਂਦ 'ਤੇ ਦੂਜਾ ਝਟਕਾ ਲੱਗਾ ਜਦੋਂ ਐਂਡਰੇਸ ਗੌਸ ਹਾਰਦਿਕ ਪੰਡਯਾ ਹੱਥੋਂ ਕੈਚ ਹੋ ਗਏ। ਇਸ ਤੋਂ ਇਲਾਵਾ ਅਰਸ਼ਦੀਪ ਸਿੰਘ ਨੇ ਨਿਤੀਸ਼ ਕੁਮਾਰ ਅਤੇ ਹਰਮਪ੍ਰੀਤ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ।
USA ਦੇ ਟਾਪ ਸਕੋਰਰ:ਅਮਰੀਕਾ ਲਈ ਨਿਤੀਸ਼ ਕੁਮਾਰ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ, ਜਿਸ ਨੇ 23 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਸਟੀਵਨ ਟੇਲਰ ਨੇ 30 ਗੇਂਦਾਂ 'ਚ 24 ਦੌੜਾਂ ਬਣਾਈਆਂ। ਉੱਥੇ ਹੀ. ਕੋਰੀ ਐਂਡਰਸਨ ਨੇ 12 ਗੇਂਦਾਂ ਵਿੱਚ 15 ਦੌੜਾਂ ਦੀ ਪਾਰੀ ਖੇਡੀ। ਭਾਰਤ ਲਈ ਅਰਸ਼ਦੀਪ ਸਿੰਘ ਨੇ ਗੇਂਦਬਾਜ਼ੀ ਵਿੱਚ ਤਬਾਹੀ ਮਚਾਈ ਅਤੇ 4 ਓਵਰਾਂ ਵਿੱਚ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ। ਇਸ ਤੋਂ ਇਲਾਵਾ ਹਰਜੀਤ ਪੰਡਯਾ ਨੇ ਵੀ 4 ਓਵਰਾਂ 'ਚ 14 ਦੌੜਾਂ ਦੇ ਕੇ 2 ਅਹਿਮ ਵਿਕਟਾਂ ਲਈਆਂ।