ਨਵੀਂ ਦਿੱਲੀ— ਹਰਸ਼ਿਤ ਰਾਣਾ ਨੂੰ ਜਦੋਂ ਪਹਿਲੀ ਵਾਰ ਭਾਰਤੀ ਵਨਡੇ ਟੀਮ 'ਚ ਸ਼ਾਮਿਲ ਹੋਣ ਦੀ ਖਬਰ ਮਿਲੀ, ਜਿਸ 'ਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਵਰਗੇ ਦਿੱਗਜ ਖਿਡਾਰੀ ਮੌਜੂਦ ਹਨ ਤਾਂ ਉਨ੍ਹਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ, 'ਦਿੱਲੀ 'ਚ ਦਿਲ ਟੁੱਟ ਸਕਦਾ ਹੈ, ਪਰ ਅਸੀਂ ਕਦੇ ਹੌਸਲਾ ਨਹੀਂ ਹਾਰਿਆ।
ਦਿੱਲੀ ਦੇ 'ਸਾਊਥ ਐਕਸਟੈਂਸ਼ਨ' ਦੇ 22 ਸਾਲਾ ਤੇਜ਼ ਗੇਂਦਬਾਜ਼ ਹਸ਼ਿਤ ਨੇ ਜੂਨੀਅਰ ਪੱਧਰ ਤੋਂ ਹੀ ਸਖ਼ਤ ਮਿਹਨਤ ਕੀਤੀ ਪਰ ਅਕਸਰ ਉਸ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ। ਪਰ ਇਸ ਆਈਪੀਐਲ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੀ ਜੇਤੂ ਮੁਹਿੰਮ ਵਿੱਚ 19 ਵਿਕਟਾਂ ਲੈ ਕੇ ਉਹ ਰਾਸ਼ਟਰੀ ਟੀਮ ਵਿੱਚ ਜਗ੍ਹਾ ਬਣਾਉਣ ਵਿੱਚ ਸਫਲ ਰਿਹਾ।
ਹਰਸ਼ਿਤ ਨੇ ਕਿਹਾ, 'ਮੈਂ ਸਖਤ ਮਿਹਨਤ ਕਰਨ 'ਚ ਵਿਸ਼ਵਾਸ ਰੱਖਦਾ ਹਾਂ ਪਰ ਜਦੋਂ ਵੀ ਉਮਰ ਵਰਗ ਦੀ ਟੀਮ 'ਚ ਮੈਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਸੀ ਤਾਂ ਮੇਰਾ ਦਿਲ ਟੁੱਟ ਜਾਂਦਾ ਸੀ ਅਤੇ ਆਪਣੇ ਕਮਰੇ 'ਚ ਬੈਠ ਕੇ ਰੋ ਪੈਂਦਾ ਸੀ। ਮੇਰੇ ਪਿਤਾ ਪ੍ਰਦੀਪ ਨੇ ਕਦੇ ਉਮੀਦ ਨਹੀਂ ਛੱਡੀ।