ਅਹਿਮਦਾਬਾਦ:ਗੁਜਰਾਤ ਟਾਈਟਨਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਆਗਾਮੀ ਟੂਰਨਾਮੈਂਟ ਲਈ ਜ਼ਖਮੀ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਜਗ੍ਹਾ ਕੇਰਲ ਦੇ ਮੱਧਮ ਤੇਜ਼ ਗੇਂਦਬਾਜ਼ ਸੰਦੀਪ ਵਾਰਿਆਰ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। ਸ਼ਮੀ ਨੇ ਹਾਲ ਹੀ 'ਚ ਆਪਣੀ ਸੱਜੀ ਅੱਡੀ ਦਾ ਆਪਰੇਸ਼ਨ ਕਰਵਾਇਆ ਸੀ। ਇਸ ਕਾਰਨ ਉਹ ਇੰਗਲੈਂਡ ਖਿਲਾਫ ਟੈਸਟ ਸੀਰੀਜ਼ 'ਚ ਵੀ ਨਹੀਂ ਖੇਡ ਸਕਿਆ ਸੀ। ਉਸ ਨੇ ਪਿਛਲੇ ਸਾਲ ਵਨਡੇ ਵਿਸ਼ਵ ਕੱਪ ਦੇ ਫਾਈਨਲ ਤੋਂ ਬਾਅਦ ਪ੍ਰਤੀਯੋਗੀ ਕ੍ਰਿਕਟ ਨਹੀਂ ਖੇਡੀ ਹੈ।
ਜਿੱਥੋਂ ਤੱਕ ਵਾਰਿਆਰ ਦਾ ਸਵਾਲ ਹੈ, ਇਸ 32 ਸਾਲਾ ਖਿਡਾਰੀ ਨੇ 2019 ਤੋਂ ਹੁਣ ਤੱਕ ਆਈਪੀਐਲ ਵਿੱਚ ਪੰਜ ਮੈਚ ਖੇਡੇ ਹਨ, ਜਿਸ ਵਿਚ ਉਸ ਨੇ 7.88 ਦੀ ਇਕਾਨਮੀ ਰੇਟ ਨਾਲ ਦੋ ਵਿਕਟਾਂ ਲਈਆਂ ਹਨ। ਗੁਜਰਾਤ ਨੇ ਉਸ ਨੂੰ 50 ਲੱਖ ਰੁਪਏ ਦੇ ਆਧਾਰ ਮੁੱਲ 'ਤੇ ਆਪਣੀ ਟੀਮ 'ਚ ਸ਼ਾਮਲ ਕੀਤਾ ਹੈ। IPL 2024 'ਚ ਗੁਜਰਾਤ ਆਪਣਾ ਪਹਿਲਾ ਮੈਚ 24 ਮਾਰਚ ਨੂੰ ਮੁੰਬਈ ਇੰਡੀਅਨਜ਼ ਖਿਲਾਫ ਖੇਡੇਗਾ।