ਨਵੀਂ ਦਿੱਲੀ: ਇੰਗਲੈਂਡ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ ਬੱਲੇਬਾਜ਼ ਡੇਵਿਡ ਮਲਾਨ ਨੇ 37 ਸਾਲ ਦੀ ਉਮਰ 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਲਈ ਖੇਡਦੇ ਹੋਏ ਡੇਵਿਡ ਮਲਾਨ ਨੰਬਰ ਵਨ ਬੱਲੇਬਾਜ਼ ਰਹੇ ਹਨ। ਜੋਸ ਬਟਲਰ ਤੋਂ ਇਲਾਵਾ, ਮਲਾਨ ਇੰਗਲੈਂਡ ਲਈ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਉਣ ਵਾਲੇ ਇਕਲੌਤੇ ਬੱਲੇਬਾਜ਼ ਹਨ। ਮਲਨ ਨੇ ਟੀ-20, ਵਨਡੇ ਅਤੇ ਟੈਸਟ ਦੇ ਤਿੰਨੋਂ ਫਾਰਮੈਟਾਂ ਵਿੱਚ ਸੈਂਕੜੇ ਲਗਾਏ ਹਨ।
ਮਲਾਨ ਇੰਗਲੈਂਡ ਲਈ ਜ਼ਿਆਦਾ ਕ੍ਰਿਕਟ ਨਹੀਂ ਖੇਡ ਸਕੇ ਹਨ। ਉਸ ਨੂੰ ਇੰਗਲੈਂਡ ਲਈ 22 ਟੈਸਟ, 30 ਵਨਡੇ ਅਤੇ 62 ਟੀ-20 ਮੈਚ ਖੇਡਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੇ ਨਾਂ 8 ਸੈਂਕੜੇ ਹਨ, ਜਿਨ੍ਹਾਂ 'ਚ 6 ਵਨਡੇ, 1 ਟੈੱਸਟ ਅਤੇ 1 ਟੀ-20 'ਚ ਦਰਜ ਹੈ। ਮਲਾਨ ਨੂੰ ਪਿਛਲੇ ਸਾਲ ਭਾਰਤ ਵਿੱਚ ਹੋਏ ਆਈਸੀਸੀ ਪੁਰਸ਼ ਇੱਕ ਰੋਜ਼ਾ ਵਿਸ਼ਵ ਕੱਪ 2023 ਤੋਂ ਬਾਅਦ ਇੰਗਲੈਂਡ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ।