ਨਵੀਂ ਦਿੱਲੀ: BCCI ਨੇ ਸ਼ਨੀਵਾਰ ਯਾਨੀ 18 ਜਨਵਰੀ ਨੂੰ ਚੈਂਪੀਅਨਜ਼ ਟਰਾਫੀ 2025 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਵਨਡੇ ਵਿਸ਼ਵ ਕੱਪ 2023 ਵਿੱਚ ਖੇਡਣ ਵਾਲੇ ਕੁੱਲ 11 ਖਿਡਾਰੀਆਂ ਨੂੰ ਇਸ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ, ਜਦਕਿ 4 ਖਿਡਾਰੀਆਂ ਦੀ ਅਦਲਾ-ਬਦਲੀ ਕੀਤੀ ਗਈ ਹੈ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਸ ਖਿਡਾਰੀ ਦੀ ਜਗ੍ਹਾ ਕਿਸ ਨੇ ਲਈ ਹੈ।
ਇਨ੍ਹਾਂ 4 ਖਿਡਾਰੀਆਂ ਦੀ ਹੋਈ ਅਦਲਾ-ਬਦਲੀ
ਰਿਸ਼ਭ ਪੰਤ ਦੀ ਚੈਂਪੀਅਨਜ਼ ਟਰਾਫੀ 2025 ਲਈ ਭਾਰਤੀ ਟੀਮ ਵਿੱਚ ਵਾਪਸੀ ਹੋਈ ਹੈ, ਜਿੰਨ੍ਹਾਂ ਨੇ ਈਸ਼ਾਨ ਕਿਸ਼ਨ ਦੀ ਜਗ੍ਹਾ ਲਈ ਹੈ, ਜੋ ਵਨਡੇ ਵਿਸ਼ਵ ਕੱਪ 2023 ਟੀਮ ਦਾ ਹਿੱਸਾ ਸੀ। ਟੀਮ ਇੰਡੀਆ ਦੇ ਨੌਜਵਾਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੂੰ ਵਨਡੇ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਸੂਰਿਆਕੁਮਾਰ ਯਾਦਵ ਦੀ ਥਾਂ ਚੈਂਪੀਅਨਜ਼ ਟਰਾਫੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਵਨਡੇ ਵਿਸ਼ਵ ਕੱਪ 2025 ਟੀਮ ਦਾ ਹਿੱਸਾ ਰਹੇ ਹਰਫਨਮੌਲਾ ਸ਼ਾਰਦੁਲ ਠਾਕੁਰ ਨੂੰ ਵਾਸ਼ਿੰਗਟਨ ਸੁੰਦਰ ਦੀ ਜਗ੍ਹਾ ਚੈਂਪੀਅਨਜ਼ ਟਰਾਫੀ 2025 ਦੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਵੀ ਵਨਡੇ ਵਿਸ਼ਵ ਕੱਪ ਟੀਮ 'ਚ ਸ਼ਾਮਲ ਸੀ। ਉਨ੍ਹਾਂ ਨੂੰ ਬਾਹਰ ਕਰਕੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੂੰ ਚੈਂਪੀਅਨਜ਼ ਟਰਾਫੀ 2025 ਦੀ ਟੀਮ 'ਚ ਜਗ੍ਹਾ ਦਿੱਤੀ ਗਈ ਹੈ।
ਵਨਡੇ ਵਿਸ਼ਵ ਕੱਪ 2023 ਅਤੇ ਚੈਂਪੀਅਨਜ਼ ਟਰਾਫੀ 2025 ਦੀਆਂ ਟੀਮਾਂ 'ਚ ਸਿਰਫ 4 ਬਦਲਾਅ ਕੀਤੇ ਗਏ ਹਨ। ਇਸ ਤੋਂ ਇਲਾਵਾ ਦੋਵਾਂ ਟੀਮਾਂ ਦਾ ਕਪਤਾਨ ਵੀ ਉਹੀ ਹੈ, ਜੋ ਕਿ ਰੋਹਿਤ ਸ਼ਰਮਾ ਹੈ। ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਵੀ ਦੋਵਾਂ ਟੀਮਾਂ ਦਾ ਹਿੱਸਾ ਹਨ। ਟੀਮ 'ਚ ਜਸਪ੍ਰੀਤ ਬੁਮਰਾਹ ਸੀਨੀਅਰ ਗੇਂਦਬਾਜ਼ ਹਨ, ਜਦਕਿ ਰਵਿੰਦਰ ਜਡੇਜਾ ਅਤੇ ਕੁਲਦੀਪ ਯਾਦਵ ਵੀ ਸਪਿਨ ਵਿਭਾਗ 'ਚ ਮੌਜੂਦ ਹਨ।