ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਮੰਗਲਵਾਰ ਨੂੰ ਵੱਡਾ ਐਲਾਨ ਕੀਤਾ ਹੈ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੂੰ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਬਣਾਉਣ ਦਾ ਐਲਾਨ ਕੀਤਾ ਹੈ।
ਗੌਤਮ ਗੰਭੀਰ ਬਣੇ ਟੀਮ ਦੇ ਮੁੱਖ ਕੋਚ:ਜੈ ਸ਼ਾਹ ਨੇ ਆਪਣੇ ਅਧਿਕਾਰਿਤ ਐਕਸ 'ਤੇ ਇਕ ਪੋਸਟ 'ਚ ਲਿਖਿਆ,ਉਹ ਭਾਰਤੀ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਵਜੋਂ ਗੌਤਮ ਗੰਭੀਰ ਦਾ ਬਹੁਤ ਖੁਸ਼ੀ ਨਾਲ ਸਵਾਗਤ ਕਰਦੇ ਹਨ।
ਜੈ ਸ਼ਾਹ ਨੇ ਦਿੱਤੀ ਜਾਣਕਾਰੀ:ਇਸ ਦੇ ਨਾਲ ਹੀ ਜੈ ਸ਼ਾਹ ਨੇ ਲਿਖਿਆ, 'ਆਧੁਨਿਕ ਸਮੇਂ ਵਿੱਚ ਕ੍ਰਿਕਟ ਦਾ ਤੇਜ਼ੀ ਨਾਲ ਵਿਕਾਸ ਹੋਇਆ ਹੈ ਅਤੇ ਗੌਤਮ ਨੇ ਇਸ ਬਦਲਦੇ ਦ੍ਰਿਸ਼ ਨੂੰ ਬਹੁਤ ਨੇੜਿਓਂ ਦੇਖਿਆ ਹੈ। ਆਪਣੇ ਪੂਰੇ ਕਰੀਅਰ ਵਿੱਚ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ, ਮੈਨੂੰ ਭਰੋਸਾ ਹੈ ਕਿ ਗੌਤਮ ਭਾਰਤੀ ਕ੍ਰਿਕਟ ਨੂੰ ਅੱਗੇ ਲਿਜਾਣ ਲਈ ਆਦਰਸ਼ ਵਿਅਕਤੀ ਹਨ।'
ਕੋਚ ਦੀ ਦੌੜ 'ਚ ਸਭ ਤੋਂ ਅੱਗੇ ਸੀ ਗੰਭੀਰ:ਟੀਮ ਇੰਡੀਆ ਲਈ ਉਨ੍ਹਾਂ ਦੀ ਸਪੱਸ਼ਟ ਦ੍ਰਿਸ਼ਟੀ ਅਤੇ ਉਨ੍ਹਾਂ ਦੇ ਵਿਸ਼ਾਲ ਤਜਰਬਾ ਨੇ ਉਨ੍ਹਾਂ ਨੂੰ ਇਸ ਦਿਲਚਸਪ ਅਤੇ ਸਭ ਤੋਂ ਵੱਧ ਮੰਗ ਵਾਲੀ ਕੋਚਿੰਗ ਭੂਮਿਕਾ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਤਿਆਰ ਕਰ ਦਿੱਤਾ ਹੈ। ਬੀਸੀਸੀਆਈ ਇਸ ਨਵੀਂ ਯਾਤਰਾ 'ਤੇ ਜਾਣ ਲਈ ਉਨ੍ਹਾਂ ਦਾ ਪੂਰਾ ਸਮਰਥਨ ਕਰਦਾ ਹੈ।
ਕਾਬਿਲੇਗੌਰ ਹੈ ਕਿ ਇੰਨ੍ਹਾਂ ਤੋਂ ਪਹਿਲਾਂ ਭਾਰਤੀ ਟੀਮ ਦੇ ਮੁੱਖ ਕੋਚ ਦੀ ਭੂਮਿਕਾ ਰਾਹੁਲ ਦ੍ਰਾਵਿੜ ਨਿਭਾ ਰਹੇ ਸੀ। ਜਿੰਨ੍ਹਾਂ ਵਿਸ਼ਵ ਕੱਪ 2023 ਦੌਰਾਨ ਖ਼ਤਮ ਹੋਇਆ ਕਾਰਜਕਾਲ ਟੀ20 ਵਿਸ਼ਵ ਕੱਪ ਲਈ ਵਧਾ ਦਿੱਤਾ ਗਿਆ ਸੀ। ਜਿਸ 'ਚ ਟੀਮ ਦੀ ਜਿੱਤ ਦੇ ਨਾਲ ਹੀ ਉਨ੍ਹਾਂ ਦਾ ਕਾਰਜਕਾਲ ਵੀ ਪੂਰਾ ਹੋ ਗਿਆ। ਉਥੇ ਹੀ ਜਾਣਕਾਰੀ ਹੈ ਕਿ ਰਾਹੁਲ ਦ੍ਰਾਵਿੜ ਨੇ ਮੁੱਖ ਕੋਚ ਲਈ ਹੁਣ ਅਪਲਾਈ ਹੀ ਨਹੀਂ ਕੀਤਾ ਸੀ।