ਚੰਡੀਗੜ੍ਹ:ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਲਕੇ ਅਯੁੱਧਿਆ ਵਿਖੇ ਹੋਣ ਵਾਲੇ ਭਗਵਾਨ ਸ੍ਰੀ ਰਾਮ ਦੇ ਪਵਿੱਤਰ 'ਪ੍ਰਾਣ ਪ੍ਰਤਿਸ਼ਠਾ' ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਪੰਜਾਬ ਵਿਧਾਨ ਸਭਾ ਸਪੀਕਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਸਾਰੇ ਧਰਮ ਸਭਨਾਂ ਲਈ ਸਾਂਝੇ ਹੁੰਦੇ ਹਨ ਅਤੇ ਕੋਈ ਵੀ ਵਿਅਕਤੀ ਕਦੇ ਵੀ ਪ੍ਰਮਾਤਮਾ ਉੱਤੇ ਏਕਾਧਿਕਾਰ ਦਾ ਦਾਅਵਾ ਨਹੀਂ ਕਰ ਸਕਦਾ।
ਸ੍ਰੀ ਰਾਮ ਦੀ ਪਵਿੱਤਰ ਸਥਾਪਨਾ ਦਾ ਸਿਆਸੀਕਰਨ ਕਰਨ ਨੂੰ ਮੰਦਭਾਗਾ: ਸੰਧਵਾਂ - Punjab Vidhan Sabha Speaker
ਭਾਜਪਾ ਨੇ ਆਪਣੇ ਸਿਆਸੀ ਲਾਹੇ ਲਈ ਸ੍ਰੀ ਰਾਮ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਵਰਤਾਰਾ ਹੈ, ਜੋ ਕਿ ਸਾਡੇ ਸੰਵਿਧਾਨਕ ਸਿਧਾਂਤਾਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ ।
Published : Jan 21, 2024, 11:26 PM IST
ਸ੍ਰੀ ਰਾਮ ਦਾ ਨਾਮ ਵਰਤਣ ਦੀ ਕੋਸ਼ਿਸ਼: ਸੰਧਵਾਂ ਨੇ ਕਿਹਾ, ‘‘ਭਾਜਪਾ ਨੇ ਆਪਣੇ ਸਿਆਸੀ ਲਾਹੇ ਲਈ ਸ੍ਰੀ ਰਾਮ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੈ।’’ ਉਨ੍ਹਾਂ ਕਿਹਾ ਕਿ ਇਹ ਬੜਾ ਮੰਦਭਾਗਾ ਵਰਤਾਰਾ ਹੈ, ਜੋ ਕਿ ਸਾਡੇ ਸੰਵਿਧਾਨਕ ਸਿਧਾਂਤਾਂ ਨਾਲ ਉੱਕਾ ਹੀ ਮੇਲ ਨਹੀਂ ਖਾਂਦਾ । ਦੇਸ਼ ਵਿਦੇਸ਼ ਵਸਦੇ ਸਮੂਹ ਨਾਗਰਿਕਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਸੰਧਵਾਂ ਨੇ ਸਰਬ-ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਲਈ ਅਰਦਾਸ ਕਰਦਿਆਂ ਕਿਹਾ ਕਿ ਬੇਸ਼ੱਕ ਪ੍ਰਭੂ ਦੀ ਯਾਦ ਨੂੰ ਸਿਆਸੀ ਮਕਸਦ ਦੀ ਪੂਰਤੀ ਲਈ ਵਰਤਣ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ, ਪਰ ਪ੍ਰਭੂ ਭਗਤੀ ਨੂੰ ਕਿਸੇ ਸਿਆਸੀ ਵਲਗਣਾਂ ਦੇ ਘੇਰੇ 'ਚ ਕੈਦ ਨਹੀਂ ਕੀਤਾ ਜਾ ਸਕਦਾ।
22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਿਰ ਦੀ ਸਥਾਪਨਾ:ਰਾਮ ਮੰਦਿਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਅਯੁੱਧਿਆ ਦੇ ਨਾਲ-ਨਾਲ ਨੇਪਾਲ ਦੇ ਜਨਕਪੁਰਧਾਮ ਵਿੱਚ ਦੇਵੀ ਸੀਤਾ ਦੀ ਜਨਮ ਭੂਮੀ ਵੀ ਖੁਸ਼ੀ ਅਤੇ ਉਤਸ਼ਾਹ ਨਾਲ ਭਰੀ ਹੋਈ ਹੈ। ਲੋਕ ਇਸ ਮੌਕੇ ਦੀ ਧੂਮ-ਧਾਮ ਨਾਲ ਉਡੀਕ ਕਰ ਰਹੇ ਹਨ। ਸ਼ਹਿਰ ਵਿੱਚ 24 ਘੰਟੇ ਭਗਵਾਨ ਰਾਮ ਅਤੇ ਸੀਤਾ ਦੇ ਭਜਨ ਗੂੰਜਦੇ ਰਹਿੰਦੇ ਹਨ।ਜਾਨਕੀ ਮੰਦਿਰ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ ਅਤੇ ਹਰ ਜਨਕਪੁਰਧਾਮ ਨਿਵਾਸੀ ਦੇ ਚਿਹਰਿਆਂ 'ਤੇ ਉਤਸ਼ਾਹ ਦੇਖਿਆ ਜਾ ਸਕਦਾ ਹੈ। ਜਨਕਪੁਰ ਨਿਵਾਸੀ ਭਰਤ ਕੁਮਾਰ ਸਾਹ ਨੇ ਦੱਸਿਆ, '22 ਜਨਵਰੀ ਨੂੰ ਅਯੁੱਧਿਆ 'ਚ ਰਾਮ ਮੰਦਿਰ ਦੀ ਸਥਾਪਨਾ ਦਾ ਪ੍ਰੋਗਰਾਮ ਵੀ ਸਾਡੇ ਲਈ ਖੁਸ਼ੀ ਦੀ ਲਹਿਰ ਲੈ ਕੇ ਆਇਆ ਹੈ। ਅਸੀਂ ਉਸ ਦਿਨ ਪ੍ਰੋਗਰਾਮਾਂ ਦੀ ਯੋਜਨਾ ਬਣਾਈ ਹੈ, ਜੋ ਸਵੇਰੇ ਸ਼ੁਰੂ ਹੋ ਕੇ ਰਾਤ ਤੱਕ ਜਾਰੀ ਰਹੇਗੀ।