ਫਿਰੋਜ਼ਪੁਰ: ਪੰਜਾਬ ਵਿੱਚ ਅੱਜ (15 ਅਕਤੂਬਰ) ਪੰਚਾਇਤੀ ਚੋਣਾਂ ਹੋਈਆਂ। ਨੌਜਵਾਨਾਂ ਨੇ ਇਸ ਚੋਣ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੇ ਪਿੰਡ ਅਤੇ ਸਮਾਜ ਲਈ ਕੁਝ ਕਰਨ ਦਾ ਜਜ਼ਬਾ ਦਿਖਾਇਆ। ਇਨ੍ਹਾਂ ਨੌਜਵਾਨਾਂ ਵਿੱਚੋਂ ਇੱਕ ਹੈ ਜ਼ਿਲ੍ਹਾਂ ਫਿਰੋਜ਼ਪੁਰ ਦੀ ਨਵੀਂ ਚੁਣੀ ਸਰਪੰਚ ਰਾਜਵੀਰ ਕੌਰ। 23 ਸਾਲਾਂ ਰਾਜਵੀਰ ਨੇ ਇੰਨੀ ਛੋਟੀ ਉਮਰ ਵਿੱਚ ਸਰਪੰਚ ਬਣ ਕੇ ਪੂਰੇ ਪਿੰਡ ਅਤੇ ਸ਼ਹਿਰ ਵਿੱਚ ਇੱਕ ਵਿਲੱਖਣ ਮਿਸਾਲ ਕਾਇਮ ਕੀਤੀ ਹੈ।
Voting for Punjab Panchayat Elections: ਪੰਜਾਬ 'ਚ ਹੱਲੇ-ਗੁੱਲੇ 'ਚ ਨਾਲ ਪਈਆਂ ਵੋਟਾਂ, ਕਿਤੇ ਖੁਸ਼ੀ ਅਤੇ ਕਿਤੇ ਗਮ ਦਾ ਮਾਹੌਲ - PANCHAYAT ELECTION 2024
Published : Oct 15, 2024, 7:31 AM IST
|Updated : Oct 15, 2024, 9:06 PM IST
Panchayat Elections Voting Today Live Updates: ਪੰਜਾਬ ਵਿੱਚ ਗ੍ਰਾਮੀਣ ਸਰਕਾਰ ਯਾਨੀ ਪੰਚਾਇਤੀ ਚੋਣਾਂ ਲਈ ਵੋਟਿੰਗ ਅੱਜ (ਮੰਗਲਵਾਰ) ਸਵੇਰੇ 8 ਵਜੇ ਤੋਂ ਸ਼ੁਰੂ ਹੋਈ ਜੋ ਖਮਤ ਹੋ ਚੁੱਕੀ ਹੈ। ਰਾਜ ਵਿੱਚ ਕੁੱਲ 13,229 ਗ੍ਰਾਮ ਪੰਚਾਇਤਾਂ ਹਨ। ਬੈਲਟ ਪੇਪਰ ਰਾਹੀਂ ਚੋਣਾਂ ਕਰਵਾਈਆਂ ਗਈਆਂ ਹਨ।
LIVE FEED
23 ਸਾਲ ਦੀ ਕੁੜੀ ਬਣੀ ਸਰਪੰਚ, ਕਾਇਮ ਕੀਤੀ ਅਨੌਖੀ ਮਿਸਾਲ
ਪਟਿਆਲਾ ਦੇ ਪਿੰਡ ਅਬਦੁਲ ਪੁਰ ਤੋਂ ਜਸਵੀਰ ਕੌਰ ਚਾਰ ਵੋਟਾਂ ਨਾਲ ਜੇਤੂ ਰਹੀ
ਪਟਿਆਲਾ : ਸੂਬੇ ਭਰ 'ਚ ਹੋ ਰਹੀਆਂ ਪੰਚਾਇਤੀ ਚੋਣਾਂ 'ਚ ਜਿੱਥੇ ਕਈ ਥਾਵਾਂ 'ਤੇ ਦੁੱਖ ਅਤੇ ਕਈ ਥਾਵਾਂ 'ਤੇ ਖੁਸ਼ੀ ਦਾ ਮਾਹੌਲ ਹੈ, ਉਸੇ ਤਰ੍ਹਾਂ ਹੀ ਪੰਚਾਇਤੀ ਚੋਣਾਂ 'ਚ ਪਿੰਡ ਅਬਦੁਲਪੁਰ ਦੀ ਜਸਬੀਰ ਕੌਰ ਨੇ ਚਾਰ ਵੋਟਾਂ ਨਾਲ ਆਪਣੀ ਜਿੱਤ ਦਰਜ ਕਰਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਸ ਦੇ ਸਮਰਥਕਾਂ ਵਿੱਚ ਚੋਣ ਜਿੱਤਣ ਉਪਰੰਤ ਨਵਨਿਯੁਕਤ ਸਰਪੰਚ ਜਸਵੀਰ ਕੌਰ ਅਤੇ ਉਨ੍ਹਾਂ ਦੇ ਪੁੱਤਰ ਬਲਜਿੰਦਰ ਸਿੰਘ ਸੰਧੂ ਨੇ ਸਮੂਹ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ। ਲੰਬੇ ਸਮੇਂ ਤੋਂ ਵਿਧਾਇਕ ਗੁਰਲਾਲ ਘਨੌਰ ਦੇ ਵਿਰੋਧੀਆਂ ਵਿੱਚੋਂ ਇੱਕ ਮੰਨੇ ਜਾਂਦੇ ਹਨ। ਇਸ ਲਈ ਸਮੁੱਚੇ ਹਲਕੇ ਦੀਆਂ ਨਜ਼ਰਾਂ ਇਸ ਪਿੰਡ ਦੇ ਸਰਪੰਚ ’ਤੇ ਟਿਕੀਆਂ ਹੋਈਆਂ ਸਨ। ਜਿਸ ’ਤੇ ਹੁਣ ਬਲਜਿੰਦਰ ਸਿੰਘ ਸੰਧੂ ਦੀ ਮਾਤਾ ਜਸਵੀਰ ਕੌਰ ਨੇ ਆਪਣੀ ਜਿੱਤ ਦਾ ਝੰਡਾ ਲਹਿਰਾਇਆ ਹੈ।
ਉਮੀਦਵਾਰ ਦੇ ਜਿੱਤਣ ਦੀ ਖੁਸ਼ੀ 'ਚ ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜੇ
ਚੋਣ ਨਤੀਜੇ ਆਉਣੇ ਹੋਏ ਸ਼ੁਰੂ, ਲੋਕਾਂ 'ਚ ਉਤਸਾਹ ਆਪਣੇ ਉਮੀਦਵਾਰ ਦੇ ਜਿੱਤਣ ਦੀ ਖੁਸ਼ੀ 'ਚ ਸਮਰਥਕਾਂ ਵੱਲੋਂ ਪਾਏ ਜਾ ਰਹੇ ਭੰਗੜੇ
ਜ਼ੀਰਾ ਵਿੱਚ ਸਿਆਹੀ ਸੁੱਟ ਕੇ ਬੈਲਟ ਪੇਪਰ ਖਰਾਬ ਕਰਨ ਦੀ ਕੋਸ਼ਿਸ਼
ਜ਼ੀਰਾ ਦੇ ਪਿੰਡ ਲਹੋਕੇ ਖੁਰਦ ਵਿੱਚ ਸਿਆਹੀ ਸੁੱਟ ਕੇ ਬੈਲਟ ਪੇਪਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੂਥ ਨੰਬਰ 105 ਵਿੱਚ ਪੋਲਿੰਗ ਬੂਥ ਅੰਦਰ ਸਿਆਹੀ ਸੁੱਟੀ ਗਈ ਹੈ। ਦੂਜੇ ਪਾਸੇ, ਵਿਧਾਨ ਸਭਾ ਹਲਕਾ ਰਾਜਾ ਸਾਂਸੀ ਅਧੀਨ ਆਉਂਦੇ ਸਰਹੱਦੀ ਪਿੰਡ ਅਵਾਣ ਲੱਖਾ ਸਿੰਘ ਵਿਖੇ ਆਪ ਦੀ ਇੱਕ ਧਿਰ ਨੇ ਦੂਜੀ ਧਿਰ ਉੱਤੇ ਡਬਲ ਵੋਟਾਂ ਭੁਗਤਾਉਣ ਦੇ ਇਲਜ਼ਾਮ ਲਗਾਏ ਹਨ।
... ਤਾਂ ਇੱਥੇ ਦੇਰ ਰਾਤ ਤੱਕ ਚੱਲੇਗੀ ਵੋਟਿੰਗ !
ਪੰਜਾਬ 'ਚ ਪੰਚਾਇਤੀ ਚੋਣਾਂ ਦੇ ਵਿਚਕਾਰ ਸ਼ਾਮ 4 ਵਜੇ ਵੋਟਿੰਗ ਪ੍ਰਕਿਰਿਆ ਬੰਦ ਹੋਣੀ ਸੀ, ਪਰ ਬਰਨਾਲਾ ਦੇ ਪਿੰਡ ਠੀਕਰੀਵਾਲਾ ਵਿੱਚ ਵੋਟਾਂ ਪਾਉਣ ਲਈ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਸ਼ਾਮ 4 ਵਜੇ ਤੋਂ ਬਾਅਦ ਵੀ ਸੈਂਕੜੇ ਲੋਕ ਆਪਣੀਆਂ ਵੋਟਾਂ ਪਾਉਣ ਲਈ ਲਾਈਨਾਂ ਵਿੱਚ ਖੜ੍ਹੇ ਹਨ ਜਿਸ ਕਾਰਨ ਇਸ ਪਿੰਡ ਵਿੱਚ ਵੋਟਿੰਗ ਪ੍ਰਕਿਰਿਆ ਦੇਰ ਰਾਤ ਤੱਕ ਚੱਲਣ ਦੀ ਸੰਭਾਵਨਾ ਹੈ।
ਵੋਟਾਂ ਪਾਉਣ ਦਾ ਸਮਾਂ ਖਤਮ
ਵੋਟਾਂ ਪਾਉਣ ਦਾ ਸਮਾਂ ਖਤਮ ਹੋ ਗਿਆ ਹੈ। ਹੁਣ ਵੋਟਿੰਗ ਸੈਂਟਰ ਵਿੱਚ ਦਾਖਿਲ ਹੋਏ ਲੋਕ ਹੀ ਵੋਟ ਪਾ ਸਕਣਗੇ। ਲੁਧਿਆਣਾ ਵਿੱਚ ਦੁਪਹਿਰ 2 ਵਜੇ ਤੱਕ 41 ਫੀਸਦੀ ਵੋਟਿੰਗ ਹੋਈ। ਪਿੰਡ ਗਹੋਰ ਵਿੱਚ ਲੱਗੀਆਂ ਲੰਮੀਆਂ ਕਤਾਰਾਂ ਲੋਕਾਂ ਨੇ ਹੌਲੀ ਵੋਟਾਂ ਪੈਣ ਦੇ ਇਲਜ਼ਾਮ ਲਗਾਏ।
ਲੁਧਿਆਣਾ ਵਿੱਚ ਦੁਪਹਿਰ 2 ਵਜੇ ਤੱਕ 41% ਫੀਸਦੀ ਹੋਈ ਵੋਟਿੰਗ
ਪੰਚਾਇਤੀ ਚੋਣਾਂ ਦੇ ਮੱਦੇ ਨਜ਼ਰ ਲੁਧਿਆਣਾ ਵਿੱਚ ਦੁਪਹਿਰ 2 ਵਜੇ ਤੱਕ 41% ਫੀਸਦੀ ਵੋਟਿੰਗ ਹੋਈ। ਚੋਣ ਕਮਿਸ਼ਨ ਦੇ ਨਾਲ ਡਾਟਾ ਕੀਤਾ ਗਿਆ ਸਾਂਝਾ।
ਬਠਿੰਡਾ ਦੇ ਪਿੰਡ ਮਾਇਸਰ ਖਾਨਾ ਵੇਖੇ ਪੰਚਾਇਤੀ ਚੋਣਾਂ ਦੌਰਾਨ ਹੋਈ ਝੜੱਪ
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ 'ਤੇ ਇੱਕ ਅੰਮ੍ਰਿਤਧਾਰੀ ਵਿਅਕਤੀ ਦੀ ਕੀਤੀ ਕੁੱਟਮਾਰ ਅਤੇ ਲਾਹੀ ਪੱਗ ਲਾਉਣ ਦੇ ਇਲਜ਼ਾਮ ਹਨ। ਆਪ ਵਿਧਾਇਕ ਸੁਖਬੀਰ ਸਿੰਘ ਦਾ ਪਿੰਡ ਹੈ ਮਾਈਸਰਖਾਨਾ। ਸਵੇਰ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਵੱਲੋਂ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਸਨ। ਇਲਜ਼ਾਮ ਹੈ ਕਿ ਝੜਪ ਦੌਰਾਨ ਪੁਲਿਸ ਮੂਕ ਦਰਸ਼ਨ ਬਣੀ ਰਹੀ।
ਦੁਪਹਿਰ ਤੋਂ ਬਾਅਦ ਕਿੰਨੀ ਵੋਟਿੰਗ ਹੋਈ
- ਪਟਿਆਲਾ - 42 ਫੀਸਦੀ ਵੋਟ ਪ੍ਰਤੀਸ਼ਤਤਾ
- ਅੰਮ੍ਰਿਤਸਰ- 32 ਫੀਸਦੀ ਵੋਟ ਪ੍ਰਤੀਸ਼ਤਤਾ
- ਪਠਾਨਕੋਟ- 54.45 ਫੀਸਦੀ ਵੋਟ ਪ੍ਰਤੀਸ਼ਤਤਾ
- ਬਰਨਾਲਾ- 19.90 ਫੀਸਦੀ ਵੋਟ ਪ੍ਰਤੀਸ਼ਤਤਾ
- ਫਾਜ਼ਿਲਕਾ- 33.3 ਫੀਸਦੀ ਵੋਟ ਪ੍ਰਤੀਸ਼ਤਤਾ
- ਕਪੂਰਥਲਾ- 12 ਫੀਸਦੀ ਵੋਟ ਪ੍ਰਤੀਸ਼ਤਤਾ
ਬਰਨਾਲਾ ਦੇ ਪਿੰਡ ਦੀਵਾਨਾ ਵਿੱਚ 122 ਸਾਲ ਦੀ ਬੇਬੇ ਜਗੀਰ ਕੌਰ ਨੇ ਵੋਟ ਪਾਈ।
ਜਲੰਧਰ: ਡਿਊਟੀ ਉੱਤੇ ਤੈਨਾਤ ਆਦਮਪੁਰ ਤੋਂ ਇੱਕ ਅਧਿਆਪਕ ਦੀ ਮੌਤ
ਪੰਚਾਇਤੀ ਚੋਣਾਂ ਦੌਰਾਨ ਡਿਊਟੀ ਦੌਰਾਨ ਜਲੰਧਰ ਦੇ ਆਦਮਪੁਰ ਤੋਂ ਇੱਕ ਅਧਿਆਪਕ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਆਦਮਪੁਰ ਬਲਾਕ ਦੇ ਪਿੰਡ ਅਰਜਨਵਾਲ ਵਿੱਚ ਪੰਚਾਇਤੀ ਚੋਣਾਂ ਲਈ ਡਿਊਟੀ ਕਰ ਰਹੇ ਸਕੂਲ ਅਧਿਆਪਕ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਮਰਿੰਦਰ ਸਿੰਘ ਵਾਸੀ ਫਾਜ਼ਿਲਕਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਮਰਿੰਦਰ ਸਿੰਘ ਪਿੰਡ ਧਦਿਆਲ (ਜਲੰਧਰ) ਦੇ ਸਕੂਲ ਵਿੱਚ ਅਧਿਆਪਕ ਸੀ।
ਬਰਨਾਲਾ: ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ ਦੀ ਮੌਤ
ਬਰਨਾਲਾ 'ਚ ਪੰਚਾਇਤੀ ਚੋਣਾਂ ਦੌਰਾਨ ਡਿਊਟੀ 'ਤੇ ਤੈਨਾਤ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ। ਸੀਨੀਅਰ ਕਾਂਸਟੇਬਲ ਲੱਖਾ ਸਿੰਘ (53 ਸਾਲ) ਬਰਨਾਲਾ ਜ਼ਿਲ੍ਹੇ ਦੇ ਪਿੰਡ ਢਿਲਵਾਂ ਵਿੱਚ ਤਾਇਨਾਤ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਬਰਨਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਪੁਲਿਸ ਮੁਲਾਜ਼ਮ ਬਰਨਾਲਾ ਵਿੱਚ ਆਈਆਰਬੀ ਪਟਿਆਲਾ ਤੋਂ ਚੋਣ ਡਿਊਟੀ ’ਤੇ ਸੀ। ਉਹ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਛੀਨਾ ਦਾ ਵਸਨੀਕ ਹੈ। ਬਰਨਾਲਾ ਦੇ ਐਸਐਸਪੀ ਸੰਦੀਪ ਕੁਮਾਰ ਮਲਿਕ ਨੇ ਮੁਲਾਜ਼ਮ ਦੀ ਮੌਤ ’ਤੇ ਅਫਸੋਸ ਪ੍ਰਗਟ ਕੀਤਾ ਹੈ।
ਪ੍ਰਿੰਟਿੰਗ ਵਿੱਚ ਦਿੱਕਤ, ਰੋਪੜ ਦੇ ਪਿੰਡ ਖਵਾਸਪੁਰਾ ਵਿੱਚ ਰੁਕੀ ਵੋਟਿੰਗ
ਪੰਚਾਇਤੀ ਚੋਣਾਂ ਦੀ ਸ਼ੁਰੂਆਤ ਹੋਈ, ਤਾਂ ਪਿੰਡ ਖਵਾਸਪੁਰਾ ਦੇ ਵਿੱਚ ਬੈਲਟ ਪੇਪਰ ਜੋ ਕਿ ਗਲਤ ਛਪੇ ਹੋਏ ਦਿਖਾਈ ਦਿੱਤੇ। ਇਸ ਤੋਂ ਬਾਅਦ ਜਿਹੜੇ ਉਮੀਦਵਾਰ ਨੇ ਉਨ੍ਹਾਂ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਪ੍ਰਿੰਟਿੰਗ ਵਿੱਚ ਦਿੱਕਤ ਹੋਣ ਕਾਰਨ ਪਿੰਡ ਖਵਾਸਪੁਰਾ ਦੇ ਵਿੱਚ ਵੋਟਿੰਗ ਉੱਤੇ ਅਸਰ ਪਿਆ ਹੈ ਤੇ ਵੋਟਿੰਗ ਰੁਕੀ ਹੈ। ਇਸ ਗੱਲ ਦਾ ਪ੍ਰਗਟਾਵਾ ਉਮੀਦਵਾਰ ਦੇ ਪਰਿਵਾਰਿਕ ਮੈਂਬਰ ਅਤੇ ਸਾਬਕਾ ਸਰਪੰਚ ਪਿੰਡ ਖਵਾਸਪੁਰਾ ਦੇ ਜਸਵੀਰ ਸਿੰਘ ਜੱਸੀ ਨੇ ਕੀਤਾ ਹੈ।
ਸਵੇਰੇ 10 ਵਜੇ ਤੱਕ ਤੱਕ ਕਿੰਨੀ ਵੋਟਿੰਗ ਹੋਈ
ਪਟਿਆਲਾ - 8 ਫੀਸਦੀ ਵੋਟ ਪ੍ਰਤੀਸ਼ਤਤਾ
ਪਠਾਨਕੋਟ- 14.10 ਫੀਸਦੀ ਵੋਟ ਪ੍ਰਤੀਸ਼ਤਤਾ
ਲੁਧਿਆਣਾ- 9 ਫੀਸਦੀ ਵੋਟ ਪ੍ਰਤੀਸ਼ਤਤਾ
ਬਠਿੰਡਾ- 14 ਫੀਸਦੀ ਵੋਟ ਪ੍ਰਤੀਸ਼ਤਤਾ
ਕੈਬਨਿਟ ਮੰਤਰੀ ਨੇ ਕੀਤੀ ਵੋਟ ਦੇ ਅਧਿਕਾਰ ਦੀ ਵਰਤੋਂ
ਪੰਚਾਇਤੀ ਚੋਣਾਂ ਦੌਰਾਨ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪੋਲਿੰਗ ਬੂਥ ਪਹੁੰਚੇ। ਸ੍ਰੀ ਮੁਕਤਸਰ ਸਾਹਿਬ ਵਿਖੇ ਦੇ ਪਿੰਡ ਖੁੱਡੀਆਂ ਵਿੱਖ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਵੋਟ ਪਾਈ ਹੈ।
ਤਰਨਤਾਰਨ : ਪਿੰਡ ਸੋਹਲ ਸੈਣ ਭਗਤ 'ਚ ਚੱਲੀਆਂ ਗੋਲੀਆਂ
ਤਰਨਤਾਰਨ ਦੇ ਪਿੰਡ ਸੋਹਲ ਸੈਣ ਭਗਤ 'ਚ ਗੋਲੀਆਂ ਚੱਲੀਆਂ ਅਤੇ ਇਕ ਵਿਅਕਤੀ ਜਖ਼ਮੀ ਹੋਇਆ ਹੈ। ਜਖਮੀ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਤਰਨਤਾਰਨ : ਪਿੰਡ ਬਲੇਰ 'ਚ ਪੰਚਾਇਤੀ ਚੋਣਾਂ ਲਈ ਵੋਟਰਾਂ ਵਿੱਚ ਉਤਸ਼ਾਹ
ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਬਲੇਰ ਵਿਖੇ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਜਿੱਥੇ ਆਪਣੀ ਵੋਟ ਪਾਉਣ ਲਈ ਆਪਣੀ ਵਾਰੀ ਦੀ ਉਡੀਕ ਵਿੱਚ ਲੰਬੀਆਂ ਕਤਾਰਾਂ ਲੱਗੀਆਂ ਦੇਖੀਆਂ ਗਈਆਂ। ਇਸ ਮੌਕੇ ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਕੁੱਲ 28 ਪਿੰਡਾਂ ਵਿੱਚ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਵਿੱਚੋਂ 14 ਸੰਵੇਦਨਸ਼ੀਲ ਹਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਤਾਇਨਾਤ ਕੀਤੀ ਗਈ ਹੈ।
ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚ ਪੰਚਾਇਤੀ ਚੋਣਾਂ, ਪ੍ਰਸ਼ਾਸ਼ਨ ਵਲੋਂ ਪੁਖ਼ਤਾ ਪ੍ਰਬੰਧ
ਮੋਗਾ ਦੇ ਪਿੰਡ ਬੁੱਘੀਪੁਰਾ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ ਜਾਰੀ ਹੈ। ਜਾਣਕਾਰੀ ਦਿੰਦਿਆਂ ਪਿੰਡ ਵਾਸੀ ਸਜਵੰਤ ਸਿੰਘ ਅਤੇ ਊਧਮ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਕੁੱਲ 3300 ਦੇ ਕਰੀਬ ਵੋਟਾਂ ਹਨ, ਜਿਨ੍ਹਾਂ ਵਿੱਚੋਂ 2600-2700 ਵੋਟਾਂ ਪੋਲ ਹੋਈਆਂ ਸੀ। ਇਸ ਵਾਰ ਵੀ ਚੰਗੀ ਪੋਲਿੰਗ ਹੋਣ ਦੀ ਉਮੀਦ ਹੈ। ਉਨ੍ਹਾਂ ਲੋਕਾਂ ਨੂੰ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦਾ ਕੰਮ ਜਾਰੀ ਰੱਖਣ ਦੀ ਅਪੀਲ ਕੀਤੀ ਹੈ, ਤਾਂ ਜੋ ਪਿੰਡ ਵਿੱਚ ਭਾਈਚਾਰਕ ਸਾਂਝ ਦੀ ਭਾਵਨਾ ਬਣੀ ਰਹੇ। ਦੱਸ ਦੇਈਏ ਕਿ ਇਸ ਪਿੰਡ ਤੋਂ ਸਰਪੰਚ ਲਈ ਦੋ ਉਮੀਦਵਾਰ ਮੈਦਾਨ ਵਿੱਚ ਹਨ। ਸਰਪੰਚ ਉਮੀਦਵਾਰ ਮਨਜੀਤ ਸਿੰਘ ਨੇ ਵੀ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਠੋਸ ਪ੍ਰਬੰਧ ਕੀਤੇ ਗਏ ਹਨ।
ਪਟਿਆਲਾ ਵਿੱਚ ਡੀਸੀ ਡਾ. ਪ੍ਰੀਤੀ ਯਾਦਵ ਨੇ ਪੋਲਿੰਗ ਦਾ ਜਾਇਜ਼ਾ ਲਿਆ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਲਈ ਪੈ ਰਹੀਆਂ ਵੋਟਾਂ ਦਾ ਪਿੰਡ ਦੌਣ ਕਲਾਂ ਵਿਖੇ ਜਾਇਜ਼ਾ ਲਿਆ। ਉਨ੍ਹਾਂ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਵੋਟਾਂ ਪਾਉਣ। ਅਲਗੋ ਕੋਠੀ ਵਿਖੇ ਅਮਨ ਸ਼ਾਂਤੀ ਨਾਲ ਵੋਟਾਂ ਪੈ ਰਹੀਆਂ ਹਨ। ਪ੍ਰਸ਼ਾਸਨ ਤੇ ਸਥਾਨਕ ਵਾਸੀਆਂ ਦੀ ਵੀ ਲੋਕਾਂ ਨੂੰ ਅਪੀਲ ਹੈ ਕਿ ਸਾਰੇ ਸੁੱਖ ਸ਼ਾਂਤੀ ਬਣਾਏ ਰੱਖਣ।
ਬਰਨਾਲਾ ਵਿੱਚ ਵ੍ਹੀਲ ਚੇਅਰ ਦੇ ਪ੍ਰਬੰਧ ਨਹੀਂ, ਬਜ਼ੁਰਗਾਂ ਤੇ ਅੰਗਹੀਣਾਂ ਨੂੰ ਹੋ ਰਹੀ ਸੱਮਸਿਆ
ਬਰਨਾਲਾ ਬਲਾਕ ਵਿੱਚ ਅੰਗਹੀਣਾਂ ਅਤੇ ਬਜ਼ੁਰਗਾਂ ਲਈ ਬਹਿਲ ਚੇਅਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਬਜ਼ੁਰਗਾਂ ਅਤੇ ਅੰਗਹੀਣਾਂ ਨੂੰ ਵੋਟ ਪਾਉਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਤਿੰਨ ਬਲਾਕਾਂ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਵਿੱਚ 175 ਪੰਚਾਇਤਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਲਈ ਵੋਟਿੰਗ ਹੋ ਰਹੀ ਹੈ। ਜ਼ਿਲ੍ਹੇ ਭਰ ਵਿੱਚ 3 ਲੱਖ 7 ਹਜ਼ਾਰ 930 ਵੋਟਰ ਆਪਣੀ ਵੋਟ ਪਾਉਣਗੇ। ਬਰਨਾਲਾ ਵਿੱਚ ਸਰਪੰਚੀ ਲਈ 395 ਉਮੀਦਵਾਰ ਅਤੇ ਪੰਚਾਇਤੀ ਮੈਂਬਰ ਲਈ 934 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦਕਿ 29 ਸਰਪੰਚ ਅਤੇ 830 ਪੰਚ ਨਿਰਵਿਰੋਧ ਚੁਣੇ ਗਏ ਹਨ। ਬਰਨਾਲਾ ਜ਼ਿਲ੍ਹੇ ਵਿੱਚ 105 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਬਰਨਾਲਾ ਵਿੱਚ ਕੁੱਲ 368 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 339 ਵਿੱਚ ਅੱਜ ਵੋਟਿੰਗ ਹੋਵੇਗੀ।
ਅੰਮ੍ਰਿਤਸਰ: ਪਿੰਡ ਕਚਹਿਰੀ ਰਜ਼ਾਦਾ ਵਿੱਚ ਫਿਲਹਾਲ ਵੋਟਿੰਗ ਰੁਕੀ
ਅੰਮ੍ਰਿਤਸਰ ਦੇ ਪਿੰਡ ਕਚਹਿਰੀ ਰਜ਼ਾਦਾ ਵਿੱਚ ਕੁਝ ਬੈਲਟ ਪੇਪਰ ਗੁੰਮ ਹੋਣ ਕਾਰਨ ਵੋਟਿੰਗ ਫਿਲਹਾਲ ਬੰਦ ਹੈ।ਬੈਲਟ ਪੇਪਰ ਗੁੰਮ ਹੋਣ ਕਾਰਨ ਚੋਣ ਲੜ ਰਹੇ ਲੋਕਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਇਲਜ਼ਾਮ ਲਾਏ ਕਿ ਉਹ ਨਵੇਂ ਬੈਲਟ ਪੇਪਰ ਮਿਲਣ ਤੋਂ ਬਾਅਦ ਦੁਬਾਰਾ ਵੋਟਿੰਗ ਸ਼ੁਰੂ ਕਰਨਗੇ। ਪਹਿਲਾਂ ਬੈਲਟ ਪੇਪਰ ਪੂਰੇ ਹੁੰਦੇ ਸੀ, ਹੁਣ ਕਈ ਬੈਲਟ ਪੇਪਰ ਗਾਇਬ ਹਨ। ਕੁੱਲ 425 ਵੋਟਾਂ ਵਿੱਚੋਂ ਕਰੀਬ 100 ਵੋਟਾਂ ਗਾਇਬ ਹਨ। ਪ੍ਰਸ਼ਾਸਨ ਆ ਕੇ ਵੋਟ ਬੈਲਟ ਪੇਪਰ ਦੀ ਪਰਚੀ ਪੂਰੀ ਕਰੇਗਾ ਅਤੇ ਫਿਰ ਵੋਟਿੰਗ ਸ਼ੁਰੂ ਕਰੇਗੀ।
ਪਠਾਨਕੋਟ: ਹਲਕਾ ਭੋਆ ਦੇ ਪਿੰਡ ਚਸ਼ਮਾ ਜਕਰੋਰ 'ਚ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ
ਵਿਧਾਨਸਭਾ ਹਲਕਾ ਭੋਆ ਦੇ ਪਿੰਡ ਚਸ਼ਮਾ ਜਕਰੋਰ ਵਿਖੇ ਪ੍ਰਸ਼ਾਸਨ ਦੀ ਵੱਡੀ ਗਲਤੀ ਵੇਖਣ ਨੂੰ ਮਿਲੀ। ਅੱਜ ਵੋਟਿੰਗ ਵਾਲੇ ਦਿਨ ਸਰਪੰਚ ਉਮੀਦਵਾਰ ਦਾ ਬੈਲਟ ਪੇਪਰ ਉੱਤੇ ਚੋਣ ਨਿਸ਼ਾਨ ਗਲਤ ਛਪਿਆ। ਪਿੰਡ ਵਿੱਚ ਵੋਟਿੰਗ ਬੰਦ ਹੋਈ।
ਦੋ ਪਿੰਡ ਡੱਲਾ ਅਤੇ ਪੌਣਾ ਵਿੱਚ ਅੱਜ ਵੋਟਿੰਗ ਨਹੀਂ ਹੋ ਰਹੀ
ਲੁਧਿਆਣਾ ਦੇ ਦੋ ਪਿੰਡ ਡੱਲਾ ਅਤੇ ਪੌਣਾ ਵਿੱਚ ਅੱਜ ਵੋਟਿੰਗ ਨਹੀਂ ਹੋ ਰਹੀ। ਦੋਵਾਂ ਪਿੰਡਾਂ ਦੀ ਵੋਟਿੰਗ ਰੱਦ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਇਸ ਸਬੰਧੀ ਪ੍ਰੈਸ ਬਿਆਨ ਜਾਰੀ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਹੁਕਮਾਂ ਦੇ ਮੁਤਾਬਕ ਦੋਵਾਂ ਪਿੰਡਾਂ ਦੇ ਵਿੱਚ ਚੋਣਾਂ ਮੁਲਤਵੀ ਕੀਤੀਆਂ ਗਈਆਂ। ਜਲਦ ਹੀ ਅਗਲੀ ਤਰੀਕ ਐਲਾਨ ਕਰਕੇ ਇਨ੍ਹਾਂ ਦੋ ਪਿੰਡਾਂ ਦੇ ਵਿੱਚ ਵੋਟਾਂ ਹੋਣਗੀਆਂ।
ਲੁਧਿਆਣਾ ਵਿੱਚ ਵੋਟਿੰਗ ਲਈ ਤਿਆਰੀਆਂ, ਵੋਟਿੰਗ ਸ਼ੁਰੂ ਹੋਈ
ਲੁਧਿਆਣਾ ਵਿੱਚ ਵੋਟਿੰਗ ਸ਼ੁਰਰੂ ਹੋਣ ਤੋਂ ਪਹਿਲਾਂ ਪੋਲਿੰਗ ਬੂਥ ਤੋਂ ਤਸਵੀਰਾਂ।
ਬਠਿੰਡਾ ਦੇ ਪਿੰਡ ਜੱਸੀ ਪਾਵਾਲੀ ਦੇ ਵੋਟਰਾਂ ਵਿੱਚ ਭਾਰੀ ਉਤਸ਼ਾਹ
ਪੰਜਾਬ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਦੇਖਿਆ ਜਾ ਰਿਹਾ ਹੈ। ਬਠਿੰਡਾ ਦੇ ਪਿੰਡ ਜੱਸੀ ਪਾਵਾਲੀ ਵਿਖੇ ਵੱਡੀ ਗਿਣਤੀ ਵਿੱਚ ਪੰਚਾਇਤੀ ਚੋਣਾਂ ਨੂੰ ਲੈ ਕੇ ਲੋਕ ਵੋਟ ਪਾਉਣ ਲਈ ਪਹੁੰਚ ਰਹੇ ਹਨ। ਲੋਕਾਂ ਦਾ ਕਹਿਣਾ ਇੱਕ ਦਿਨ ਦੀਆਂ ਵੋਟਾਂ ਲਈ ਆਪਸੀ ਭਾਈਚਾਰਕ ਸਾਂਝ ਨਾ ਖਰਾਬ ਕਰਨ। ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਔਰਤ ਅਤੇ ਮਰਦਾਂ ਦੀਆਂ ਵੱਖ ਵੱਖ ਲਾਈਨਾਂ ਬਣਾ ਕੇ ਵੋਟਿੰਗ ਕਰਵਾਈ ਜਾ ਰਹੀ ਹੈ।
ਬਰਨਾਲਾ ਦੇ ਤਿੰਨ ਬਲਾਕਾਂ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਵਿੱਚ ਵੋਟਿੰਗ ਸ਼ੁਰੂ
ਪੰਜਾਬ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਬਰਨਾਲਾ ਦੇ ਤਿੰਨ ਬਲਾਕਾਂ ਬਰਨਾਲਾ, ਸ਼ਹਿਣਾ ਅਤੇ ਮਹਿਲ ਕਲਾਂ ਵਿੱਚ 175 ਪੰਚਾਇਤਾਂ ਦੇ ਸਰਪੰਚ ਅਤੇ ਪੰਚਾਂ ਦੀ ਚੋਣ ਲਈ ਵੋਟਾਂ ਸ਼ੁਰੂ ਹੋ ਚੁੱਕੀ ਹੈ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 4 ਵਜੇ ਤੱਕ ਜਾਰੀ ਰਹੇਗੀ। ਇਸ ਵੋਟਿੰਗ ਦੇ ਨਤੀਜੇ ਵੀ ਸ਼ਾਮ ਨੂੰ ਹੀ ਦਿੱਤੇ ਜਾਣਗੇ। ਜ਼ਿਲ੍ਹੇ ਭਰ ਵਿੱਚ 3 ਲੱਖ 7 ਹਜ਼ਾਰ 930 ਵੋਟਰ ਆਪਣੀ ਵੋਟ ਪਾਉਣਗੇ। ਬਰਨਾਲਾ ਵਿੱਚ ਸਰਪੰਚੀ ਲਈ 395 ਉਮੀਦਵਾਰ ਅਤੇ ਪੰਚਾਇਤੀ ਮੈਂਬਰ ਲਈ 934 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਦਕਿ 29 ਸਰਪੰਚ ਅਤੇ 830 ਪੰਚ ਨਿਰਵਿਰੋਧ ਚੁਣੇ ਗਏ ਹਨ। ਬਰਨਾਲਾ ਜ਼ਿਲ੍ਹੇ ਵਿੱਚ 105 ਪੋਲਿੰਗ ਬੂਥਾਂ ਨੂੰ ਸੰਵੇਦਨਸ਼ੀਲ ਐਲਾਨਿਆ ਗਿਆ ਹੈ। ਬਰਨਾਲਾ ਵਿੱਚ ਕੁੱਲ 368 ਪੋਲਿੰਗ ਸਟੇਸ਼ਨ ਹਨ, ਜਿਨ੍ਹਾਂ ਵਿੱਚੋਂ 339 ਵਿੱਚ ਅੱਜ ਵੋਟਿੰਗ ਹੋਵੇਗੀ।
ਵੋਟਰ ਕਿਵੇਂ ਪਾ ਸਕਣਗੇ ਵੋਟ ?
ਰਾਸ਼ਨ ਕਾਰਡ/ਨੀਲਾ ਕਾਰਡ, ਬੈਂਕ/ਡਾਕਘਰ ਦੁਆਰਾ ਜਾਰੀ ਪਾਸਬੁੱਕ (ਫੋਟੋ ਸਣੇ), ਸਿਹਤ ਬੀਮਾ ਸਮਾਰਟ ਕਾਰਡ (ਕਿਰਤ ਮੰਤਰਾਲੇ ਦੁਆਰਾ ਜਾਰੀ ਕੀਤਾ ਗਿਆ), ਕੇਂਦਰ ਅਤੇ ਰਾਜ ਸਰਕਾਰ ਦੁਆਰਾ ਜਾਰੀ ਕੀਤਾ ਗਿਆ ਸੇਵਾ ਪਛਾਣ ਪੱਤਰ, PSU ਪਬਲਿਕ ਲਿਮਟਿਡ ਕੰਪਨੀਆਂ ਵੀ ਕਰ ਸਕਦੇ ਹਨ RGI ਦੁਆਰਾ ਜਾਰੀ ਸਮਾਰਟ ਕਾਰਡ, ਫੋਟੋ ਸਮੇਤ ਪੈਨਸ਼ਨ ਦਸਤਾਵੇਜ਼, MP/MLA ਦੁਆਰਾ ਜਾਰੀ ਅਧਿਕਾਰਤ ਪਛਾਣ ਪੱਤਰ ਅਤੇ ਵਿਲੱਖਣ ਅਪੰਗਤਾ ਆਈਡੀ ਕਾਰਡ (ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ) ਦੀ ਵਰਤੋਂ ਕਰਕੇ ਆਪਣੀ ਵੋਟ ਪਾ ਸਕਦੇ ਹੋ।