ਚੰਡੀਗੜ੍ਹ:ਇੱਕ ਪਾਸੇ ਜਿਥੇ ਐਮਐਸਪੀ ਗਰੰਟੀ ਦੀ ਮੰਗ ਨੂੰ ਲੈਕੇ ਕਿਸਾਨ ਲਗਾਤਾਰ ਕੇਂਦਰ ਦੀ ਸਰਕਾਰ ਨੂੰ ਘੇਰ ਰਹੇ ਹਨ. ਤਾਂ ਉਥੇ ਹੀ ਬੀਤੇ ਦਿਨੀਂ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵੇ ਦੇ ਕਿਸਾਨਾਂ ਨੂੰ ਦੋ ਸਾਲ ਤੱਕ ਐਮਐਸਪੀ ਦੇਣ ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾਉਂਦੀ ਹੋਈ ਨਜ਼ਰ ਆ ਰਹੀ ਹੈ। ਰਾਣਾ ਗੁਰਜੀਤ ਦੇ ਬਿਆਨ 'ਤੇ ਉਨ੍ਹਾਂ ਦੀ ਆਪਣੀ ਹੀ ਪਾਰਟੀ ਦੇ ਆਗੂ ਸੁਖਪਾਲ ਖ਼ਹਿਰਾ ਨੇ ਇਤਰਾਜ਼ ਜਤਾਇਆ ਹੈ ਅਤੇ ਹੈਰਾਨੀ ਪ੍ਰਗਟ ਕਰਦੇ ਹੋਏ ਇਸ ਨੂੰ ਸਾਜਿਸ਼ ਕਰਾਰ ਦਿੱਤਾ ਹੈ।
ਸੁਖਪਾਲ ਖਹਿਰਾ ਨੇ ਕੀਤਾ ਵਿਰੋਧ !
ਸੁਖਪਾਲ ਖਹਿਰਾ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ (ਟਵੀਟ) ਉੱਤੇ ਪ੍ਰਤੀਕ੍ਰਿਆ ਦਿੰਦੇ ਹੋਏ ਲਿਖਿਆ ਕਿ "ਮੈਂ ਦੁੱਖੀ ਹਾਂ ਕਿ ਸਾਡੇ ਕਾਂਗਰਸ ਦੇ ਇੱਕ ਆਗੂ ਪੰਜਾਬ ਵਿੱਚ ਭਾਜਪਾ-ਅਡਾਨੀ ਮਾਡਲ ਦੀ ਨਿੱਜੀ ਖਰੀਦ ਪ੍ਰਣਾਲੀ ਨੂੰ ਵਧਾਵਾ ਦੇਣ ਦਾ ਕੰਮ ਕਰ ਰਹੇ ਹਨ, ਕਿਉਂਕਿ ਇਹ ਨਿੱਜੀ ਖਰੀਦ ਪ੍ਰਣਾਲੀ ਦਾ ਬਿਲਕੁਲ ਸਹੀ ਮਾਡਲ ਹੈ ਜੋ ਭਾਜਪਾ ਦੁਆਰਾ ਸਥਾਪਤ ਮੰਡੀ-ਕਰਨ ਪ੍ਰਣਾਲੀ ਦੇ ਮੁਕਾਬਲੇ ਕਾਰਪੋਰੇਟਾਂ ਨੂੰ ਖਰੀਦ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਿਤ ਕਰਨ ਲਈ 3 ਕਾਲੇ ਕਾਨੂੰਨਾਂ ਵਿੱਚੋਂ ਇੱਕ ਰਾਹੀਂ ਲਾਗੂ ਕੀਤਾ ਜਾ ਰਿਹਾ ਹੈ? ਉਹ ਇਸ ਗੱਲ 'ਤੇ ਜ਼ੋਰ ਦੇ ਰਹੇ ਹਨ ਕਿ ਉਹ ਪੰਜਾਬ ਵਿੱਚ ਮੱਕੀ ਦੀ ਫਸਲ 'ਤੇ 2 ਸਾਲਾਂ ਲਈ ਨਿੱਜੀ ਐਮਐਸਪੀ ਅਦਾ ਕਰਨਗੇ, ਕਿਉਂਕਿ ਉਹ ਖੁਦ ਇੱਕ ਈਥਾਨੌਲ ਉਦਯੋਗ ਦੇ ਮਾਲਕ ਹੈ ਅਤੇ ਉਨ੍ਹਾਂ ਨੂੰ ਆਪਣੇ ਉਦਯੋਗ ਲਈ ਮੱਕੀ ਦੀ ਫਸਲ ਦੀ ਜ਼ਰੂਰਤ ਹੈ! ਕੀ ਉਹ ਪੂਰੇ ਪੰਜਾਬ ਨੂੰ 2 ਸਾਲਾਂ ਲਈ ਮੱਕੀ ਦੀ ਪੂਰੀ ਫਸਲ ਲਈ ਐਮਐਸਪੀ ਦੇਣ ਦਾ ਵਾਅਦਾ ਕਰਦੇ ਹਨ?ਮੈਨੂੰ ਇਸ ਕਾਂਗਰਸੀ ਆਗੂ ਵੱਲੋਂ ਪੰਜਾਬ ਵਿੱਚ ਪਾਰਟੀ ਨੂੰ ਅਸਥਿਰ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਮਹਿਸੂਸ ਹੋ ਰਹੀ ਹੈ। ਮੈਨੂੰ ਉਮੀਦ ਹੈ ਕਿ ਸਾਡੀ ਲੀਡਰਸ਼ਿਪ ਆਪਣੀ ਯੋਜਨਾ ਬਣਾ ਸਕੇਗੀ।"
ਸੁਖਪਾਲ ਖਹਿਰਾ ਦੇ ਇਸ ਟਵੀਟ ਤੋਂ ਸਾਫ ਜ਼ਾਹਿਰ ਹੂੰਦਾ ਹੈ ਕਿ ਉਨ੍ਹਾਂ ਨੇ ਭਾਵੇਂ ਹੀ ਨਾਮ ਨਾ ਲਿਆ ਹੋਵੇ, ਪਰ ਉਨ੍ਹਾਂ ਨੂੰ ਰਾਣਾ ਗੁਰਜੀਤ ਦਾ ਇਹ ਬਿਆਨ ਭਾਜਪਾ ਅਤੇ ਅੰਬਾਨੀ ਅਡਾਨੀ ਦੀ ਖ਼ਰੀਦ ਤੋਂ ਪ੍ਰਭਾਵਿਤ ਨਜ਼ਰ ਆ ਰਿਹਾ ਹੈ ।